ਇਸ ਵਾਇਰਸ ਰਾਹੀਂ ਪੂਰੀ ਦੁਨੀਆ ਦੀ ਜਾਸੂਸੀ ਕਰ ਰਹੇ ਹਨ ਚੀਨੀ ਹੈਕਰਸ
Tuesday, Jul 07, 2020 - 06:38 PM (IST)

ਗੈਜੇਟ ਡੈਸਕ—ਚੀਨ ਨੂੰ ਲੈ ਕੇ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਦੀਆਂ ਕੁਝ ਸਾਈਬਰ ਏਜੰਸੀਆਂ ਦੁਨੀਆਭਰ ਦੇ ਮੁਸਲਿਮ ਅਤੇ ਘੱਟ ਗਿਣਤੀ ਦੀ ਜਾਸੂਸੀ ਕਰਨ ਲਈ ਐਂਡ੍ਰਾਇਡ ਮਾਲਵੇਅਰ ਦਾ ਇਸਤੇਮਾਲ ਕਰ ਰਹੀਆਂ ਹਨ। ਇਸ ਦੀ ਜਾਣਕਾਰੀ ਸੈਨ ਫ੍ਰਾਂਸਿਸਕੋ ਦੀ ਮੋਬਾਇਲ ਸਾਈਬਰ ਸਕਿਓਰਟੀ ਫਰਮ ਲੁਕਆਊਟ (Lookout) ਨੇ ਦਿੱਤੀ ਹੈ।
ਸਕਿਓਰਟੀ ਫਰਮ ਨੇ ਆਪਣੀ ਰਿਪੋਰਟ 'ਚ forbes ਨੂੰ ਦੱਸਿਆ ਕਿ ਚਾਈਨੀਜ਼ ਹੈਕਰਸ ਦੇ ਗਰੁੱਪ ਐਂਡ੍ਰਾਇਡ ਮਾਲਵੇਅਰ ਰਾਹੀਂ ਯੂਜ਼ਰਸ ਦੀ ਨਿੱਜੀ ਜਾਣਕਾਰੀ ਚੋਰੀ ਕਰ ਰਹੇ ਹਨ। ਇਨ੍ਹਾਂ ਮਾਲਵੇਅਰਸ ਦੇ ਨਾਂ SilkBean, DoubleAgent, CarbonSteal ਅਤੇ GoldenEagle ਹਨ। ਇਹ ਸਾਰੇ ਮਾਲਵੇਅਰ ਡਾਟਾ ਚੋਰੀ ਦੇ ਕੈਂਪੇਨ mAPT (ਮੋਬਾਇਲ ਐਡਵਾਂਸਡ ਪਰਸਿਸਟੈਂਟ ਥ੍ਰੀਟ) ਦਾ ਹਿੱਸਾ ਹੈ ਜੋ ਕਿ ਸਾਲ 2013 ਤੋਂ ਚੱਲ ਰਿਹਾ ਹੈ। ਇਸ ਮਾਮਲੇ 'ਚ GREF ਹੈਕਿੰਗ ਗਰੁੱਪ ਦਾ ਨਾਂ ਸਾਹਮਣੇ ਆ ਰਿਹਾ ਹੈ।
ਇਸ ਤਰ੍ਹਾਂ ਦੀ ਜਾਣਕਾਰੀ ਨੂੰ ਚੋਰੀ ਕਰ ਰਹੇ ਹਨ ਹੈਕਰਸ
ਮਾਲਵੇਅਰ ਰਾਹੀਂ ਇਹ ਹੈਕਰਸ ਲੋਕਾਂ ਦੀ ਨਿੱਜੀ ਜਾਣਕਾਰੀਆਂ ਨੂੰ ਚੋਰੀ ਕਰਦੇ ਹਨ। ਇਸ ਡਾਟਾ 'ਚ ਲੋਕੇਸ਼ਨ, ਕਾਨਟੈਕਟ ਨੰਬਰਸ, ਟੈਸਟਸ ਮੈਸੇਜ, ਕਾਲ ਹਿਸਟਰੀ, ਮੋਬਾਇਲ ਦਾ ਸੀਰੀਅਲ ਨੰਬਰ ਅਤੇ ਮਾਡਲ ਨੰਬਰ ਆਦਿ ਸ਼ਾਮਲ ਹੈ। ਮੰਨਿਆ ਜਾ ਰਿਹਾ ਹੈ ਕਿ ਹੈਕਰਸ CarbonSteal ਮਾਲਵੇਅਰ ਦਾ ਵੀ ਇਸਤੇਮਾਲ ਕਰਦੇ ਹਨ ਜੋ ਕਿ ਚੋਰੀ ਆਡੀਓ ਰਿਕਾਡਿੰਗ ਕਰਨ 'ਚ ਮਾਹਰ ਹਨ। ਉੱਥੇ GoldenEagle ਸਪਾਈਵੇਅਰ ਦਾ ਇਸਤੇਮਾਲ ਸਕਰੀਨਸ਼ਾਟ ਲੈਣ ਅਤੇ ਫੋਟੋ ਚੋਰੀ ਕਰਨ 'ਚ ਕੀਤਾ ਜਾ ਰਿਹਾ ਹੈ।
14 ਦੇਸ਼ਾਂ ਨੂੰ ਕੀਤਾ ਜਾ ਰਿਹਾ ਹੈ ਟਾਰਗੇਟ
ਐਂਡ੍ਰਾਇਡ ਮਾਲਵੇਅਰ ਵਾਲੀਆਂ ਐਪਸ ਅੰਗ੍ਰੇਜੀ, ਚਾਈਨੀਜ਼, ਤੁਰਕੀ, ਪਾਸ਼ਤੋ, ਫਾਰਸੀ,ਇੰਡੋਨੇਸ਼ੀਆ, ਉਜਬੇਕ ਅਤੇ ਊਰਦੂ/ਹਿੰਦੀ ਭਾਸ਼ਾਵਾਂ 'ਚ ਮੌਜੂਦ ਹਨ ਅਤੇ ਇਨ੍ਹਾਂ ਰਾਹੀਂ 14 ਦੇਸ਼ਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਨ੍ਹਾਂ 'ਚ ਫਰਾਂਸ, ਪਾਕਿਸਤਾਨ, ਸਾਊਦੀ ਅਰਬ, ਮਲੇਸ਼ੀਆ, ਮਿਸਰ ਅਤੇ ਈਰਾਨ ਵਰਗੇ ਦੇਸ਼ ਸ਼ਾਮਲ ਹਨ।