ਚੀਨੀ ਕੰਪਨੀ ਨੇ ਬਣਾ ਦਿੱਤੀ ਬੁਗਾਟੀ ਚਿਰੋਨ ਦੀ ਨਕਲ, ਤਸਵੀਰਾਂ ਵੇਖ ਰਹਿ ਜਾਓਗੇ ਦੰਗ
Saturday, Jan 02, 2021 - 06:19 PM (IST)
ਆਟੋ ਡੈਸਕ– ਚੀਨੀ ਕੰਪਨੀ ਪਹਿਲਾਂ ਤੋਂ ਹੀ ਦੂਜੀਆਂ ਕੰਪਨੀਆਂ ਦੇ ਪ੍ਰੋਡਕਟਸ ਅਤੇ ਵਾਹਨਾਂ ਦੀ ਨਕਲ ਕਰਨ ’ਚ ਪੂਰੀ ਦੁਨੀਆ ’ਚ ਮਸ਼ਹੂਰ ਹਨ। ਇਹ ਕੰਪਨੀਆਂ ਸਮੇਂ-ਸਮੇਂ ’ਤੇ ਉਦਾਹਰਣ ਹੀ ਅਜਿਹੇ ਦਿੰਦੀਆਂ ਹਨ ਕਿ ਲੋਕ ਹੈਰਾਨ ਰਹਿ ਜਾਂਦੇ ਹਨ। ਹਾਲ ਹੀ ’ਚ ਬੁਗਾਟੀ ਚਿਰੋਨ ਦੀ ਨਕਲ ਚੀਨੀ ਕੰਪਨੀ ਦੁਆਰਾ ਤਿਆਰ ਕੀਤੀ ਗਈ ਹੈ ਜਿਸ ਨੂੰ ਵਿਕਰੀ ਲਈ ਵੀ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਕਾਰ ਦਾ ਨਾਮ P8 ਹੈ ਜਿਸ ਨੂੰ Shandong Qilu Fengde ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ।
ਇਲੈਕਟ੍ਰਿਕ ਹੈ ਇਹ ਕਾਰ
ਤੁਹਾਨੂੰ ਦੱਸ ਦੇਈਏ ਕਿ ਬੁਗਾਟੀ ’ਚ ਵੱਡਾ 8 ਲੀਟਰ ਦਾ ਇੰਜਣ ਮਿਲਦਾ ਹੈ ਪਰ ਚੀਨ ਦੁਆਰਾ ਬਣਾਈ ਗਈ ਪੀ8 ਪੂਰੀ ਤਰ੍ਹਾਂ ਇਲੈਕਟ੍ਰਿਕ ਹੈ। ਇਸ ਨੂੰ LSEV (ਲੋਅ ਸਪੀਡ ਇਲੈਕਟ੍ਰਿਕ ਵ੍ਹੀਕਲ) ਦੱਸਿਆ ਗਿਆ ਹੈ।
ਇਸ ਕਾਰ ਦੀ ਟਾਪ ਸਪੀਡ 50 ਕਿਲੋਮੀਟਰ ਪ੍ਰਤੀ ਘੰਟਾ ਹੈ ਪਰ ਇਸ ਦੀ ਨਿਰਮਾਤਾ ਕੰਪਨੀ ਦਾ ਕਹਿਣਾ ਹੈ ਕਿ ਇਹ 64 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤਕ ਪਹੁੰਚ ਜਾਂਦੀ ਹੈ।
ਇਕ ਚਾਰਜ ’ਚ ਚਲਦੀ ਹੈ 150 ਕਿਲੋਮੀਟਰ
ਇਹ ਕਾਰ 220ਵੀ ਚਾਰਜਿੰਗ ਸਿਸਟਮ ਨਾਲ 10 ਘੰਟਿਆਂ ’ਚ ਪੂਰਾ ਚਾਰਜ ਹੋ ਜਾਂਦੀ ਹੈ ਅਤੇ 150 ਕਿਲੋਮੀਟਰ ਤਕ ਦਾ ਸਫਰ ਤੈਅ ਕਰਦੀ ਹੈ। ਕਾਰ ’ਚ ਡਿਜੀਟਲ ਇੰਸਟਰੂਮੈਂਟ ਅਤੇ 7 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਮਟ ਦਿੱਤਾ ਗਿਆ ਹੈ। ਇਸ ਵਿਚ ਦੋ ਸੀਟਾਂ ਮਿਲਦੀਆਂ ਹਨ ਉਥੇ ਹੀ ਰੀਅਰ ’ਚ ਇਕ ਬੈਂਚ ਵੀ ਲੱਗਾ ਹੈ।