ਪੁਲਾੜ ਮਿਸ਼ਨ ਲਈ ਤਿਆਰ ਹਨ ਚੀਨ ਦੇ ਸਭ ਤੋਂ ਵੱਡੇ ਰਾਕੇਟ
Monday, Aug 29, 2016 - 01:41 PM (IST)
.jpg)
ਜਲੰਧਰ- ਚੀਨ ਦੇ ਸਭ ਤੋਂ ਵੱਡੇ ਰਾਕੇਟ ਆਪਣੇ ਪੁਲਾੜ ਮਿਸ਼ਨ ਲਈ ਤਿਆਰ ਹਨ। ਚੀਨ ਆਪਣੇ ਸਭ ਤੋਂ ਵੱਡੇ ਰਾਕੇਟ ਨੂੰ ਉੱਤਰੀ ਤਿਆਨਜਿਨ ਬੰਦਰਗਾਹ ਤੋਂ ਦੱਖਣੀ ਇਲਾਕੇ ਹੈਨਾਨ ਸਥਿਤ ਲਾਂਚਿੰਗ ਕੇਂਦਰ ਲਿਜਾ ਰਿਹਾ ਹੈ। ਇਸ ਦੀ ਵਰਤੋਂ ਚੰਦਰਮਾ ਅਤੇ ਮੰਗਲ ਨਾਲ ਜੁੜੀਆਂ ਮੁਹਿੰਮਾਂ ਲਈ ਕੀਤੀ ਜਾਵੇਗੀ।
ਰਾਕੇਟ ''ਲਾਂਗ ਮਾਰਚ-5'' ਨੂੰ ਦੋ ਵਿਸ਼ੇਸ਼ ਰਾਕੇਟ ਵਾਹਕ ਜਹਾਜ਼ ਯੁਆਨਵਾਂ-21 ਅਤੇ ਯੁਆਨਵਾਂਗ-22 ਨੂੰ ਅਗਲੇ ਹੀ ਮਹੀਨੇ ਲੈ ਕੇ ਦੀ ਸ਼ੁਰੂਆਤ ਵਿਚ ਹੈਨਾਨ ਸੂਬੇ ਦੇ ਵੇਨਚਾਂਗ ਸਥਿਤ ਕਿੰਗਲਾਨ ਬੰਦਰਗਾਹ ''ਤੇ ਪਹੁੰਚਣਗੇ। ਇਹ ਦੇਸ਼ ਦਾ ਸਭ ਤੋਂ ਮਜ਼ਬੂਤ ਕੈਰੀਅਰ ਰਾਕੇਟ ਹੈ ਅਤੇ ਇਸ ਦੀ ਧਰਤੀ ਦੇ ਹੇਠਲੇ ਪੰਧ ਵਿਚ ਵਾਹਨ ਸਮਰੱਥਾ 25 ਟਨ ਹੈ। ਇਸ ਰਾਕੇਟ ਦੀ ਵਰਤੋਂ ਸਾਲ 2017 ਵਿਚ ਚੰਗਰਮਾ ਨਾਲ ਸੰਬੰਧਤ ਚਾਂਗ-5 ਮਿਸ਼ਨ ਅਤੇ ਮੰਗਲ ਨਾਲ ਜੁੜੀਆਂ ਮੁਹਿੰਮਾਂ ਦੇ ਅਧੀਨ ਕੀਤੀ ਜਾਵੇਗੀ।