ਗਲੋਬਲ ਕਾਰਬਨ ਉਤਸਰਜਨ ਦੀ ਨਿਗਰਾਨੀ ਲਈ ਚੀਨ ਨੇ ਸ਼ੁਰੂ ਕੀਤਾ ਉਪਗ੍ਰਹਿ

12/23/2016 9:23:54 AM

ਜਲੰਧਰ- ਚੀਨ ਨੇ ਅੱਜ ਜਲਵਾਯੂ ਪਰਿਵਰਤਨ ਨੂੰ ਸਮਝਾਉਣ ਲਈ ਇਕ ਗਲੋਬਲ ਕਾਰਬਨ ਡਾਈ ਆਕਸਾਈਡ ਨਿਰੀਖਣ ਉਪਗ੍ਰਹਿ ਸ਼ੁਰੂ ਕੀਤਾ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਚੀਨ ਨੇ ਦੇਸ਼ ਦੇ ਲਗਭਗ 40 ਸ਼ਹਿਰਾਂ ''ਚ ਫੈਲੀ ਧੁੰਦ ਦੇ ਕਾਰਨ ਹਫਤੇ ਭਰ ਤੱਕ ਲਾਏ ਗਏ ਰੈੱਡ ਅਲਰਟ ਨੂੰ ਹਟਾਇਆ ਸੀ।
ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਦੇ ਅਨੁਸਾਰ ਟੈਨਸੈੱਟ ਨਾਮਕ 620 ਕਿਲੋਗ੍ਰਾਮ ਦੇ ਉਹਗ੍ਰਹਿ ਨੂੰ ਚੀਨ ਦੇ ਗੋਬੀ ਮਾਰੂਥਲ ਸਥਿਤ ਜਿਓਕਵਾਨ ਉਹਗ੍ਰਹਿ ਸ਼ੁਰੂ ਕੇਂਦਰ ਤੋਂ ਅੱਜ ਸਵੇਰੇ ਲਾਂਗ ਮਾਰਚ-2ਡੀ ਰਾਕੇਟ ਦੀ ਮਦਦ ਨਾਲ ਪੁਲਾੜ ''ਟ ਪਹੁੰਚਾਇਆ ਗਿਆ। ਲਾਂਗ ਮਾਰਚ ਚੀਨ ਦੇ ਰਾਕੇਟਾ ਦਾ ਇਹ 24ਵਾਂ ਅਭਿਆਨ ਸੀ। ਇਹ ਰਾਕੇਟ ਟੈਨਸੈੱਟ ਤੋਂ ਇਲਾਵਾ ਕ੍ਰਿਸ਼ੀ ਅਤੇ ਹੋਰ ਨਿਰੀਖਣ ਲਈ ਉੱਚ ਖੋਜ ਸਮਰੱਥਾ ਵਾਲੇ ਮਾਈਕ੍ਰੋ ਨੈਨੋ ਸੈਟੇਲਾਈਟ ਅਤੇ ਦੋ ਸਪੇਕਟ੍ਰਮ ਮਾਈਕ੍ਰੋ ਨੈਨੋ ਸੈਟੇਲਾਈਟ ਨੂੰ ਵੀ ਲੈ ਗਿਆ ਹੈ।
 
ਚਾਈਨੀਜ਼ ਅਕੈਡਮੀ ਆਫ ਸਾਇੰਸਜ਼ ਦੇ ਮਾਈਕ੍ਰੋ ਸੈਟੇਲਾਈਟ ਰਿਸਰਚ ਇੰਸਟੀਚਿਊਟ ਦੇ ਮੁੱਖ ਡਿਜ਼ਾਈਨਰ ਯਿਨ ਜੇਂਗਸ਼ਨ ਨੇ ਕਿਹਾ ਹੈ ਕਿ ਜਾਪਾਨ ਅਤੇ ਅਮਰੀਕਾ ਤੋਂ ਬਾਅਦ ਚੀਨ ਅਜਿਹਾ ਤੀਜਾ ਦੇਸ਼ ਹੈ, ਜੋ ਆਪਣੇ ਉਹਗ੍ਰਹਿ ਦੀ ਮਦਦ ਨਾਲ ਗ੍ਰੀਨਹਾਊਸ ਗੈਸਾਂ ਦਾ ਨਿਰੀਖਣ ਕਰੇਗਾ। ਉਹਗ੍ਰਹਿ ਨੂੰ ਧਰਤੀ ਤੋਂ ਲਗਭਗ700 ਕਿਲੋਮੀਟਰ ਉੱਪਰ ਇਕ ਸੌਰ ਸਮਕਾਲੀ ਪੁਲਾੜ ''ਚ ਭੇਜਿਆ ਗਿਆ ਅਤੇ ਇਹ ਵਾਯੂਮੰਡਲ ''ਚ ਕਾਰਬਨ ਡਾਈ ਆਕਸਸਾਈਡ ਦੀ ਮਾਤਰਾ, ਵੰਡ ਅਤੇ ਪ੍ਰਵਾਹ ਦਾ ਨਿਰੀਖਣ ਕਰੇਗਾ।

ਇਹ ਉਹਗ੍ਰਹਿ ਜਲਵਾਯੂ ਪਰਿਵਰਤਨ ਨੂੰ ਸਮਝਾਉਣ ''ਚ ਅਤੇ ਚੀਨ ਦੇ ਨੀਤੀ ਨਿਰਮਾਤਾਵਾਂ ਨੂੰ ਸਵਤੰਤਰ ਆਂਕੜੇ ਉਪਲੱਬਧ ਕਰਵਾਉਣ ''ਚ ਮਦਦ ਕਰੇਗਾ। ਰਿਪੋਰਟ ''ਚ ਕਿਹਾ ਗਿਆ ਹੈ ਕਿ ਆਪਣੇ 3 ਸਾਲ ਦੇ ਅਭਿਆਨ ਦੇ ਤਹਿਤ ਟੈਨਸੈੱਟ ਹਰ 16 ਦਿਨਾਂ ''ਚ ਕਾਰਬਨ ਡਾਈਆਕਸਾਈਡ ਦੇ (ਘੱਟ ਤੋਂ ਘੱਟ ਚਾਰ ਪੀ. ਪੀ. ਐੱਮ ਤੱਕ) ਗਲੋਬਲ ਪੱਧਰ ''ਤੇ ਨਿਰੀਖਣ ਕਰੇਗਾ। 


Related News