ਚਾਈਨਾ ''ਚ ਛੋਟੀਆਂ ਇਲੈਕਟ੍ਰਿਕ ਕਾਰਾਂ ''ਤੇ ਲੱਗਾ ਬੈਨ

Wednesday, Aug 31, 2016 - 06:22 PM (IST)

 ਚਾਈਨਾ ''ਚ ਛੋਟੀਆਂ ਇਲੈਕਟ੍ਰਿਕ ਕਾਰਾਂ ''ਤੇ ਲੱਗਾ ਬੈਨ

ਜਲੰਧਰ : ਪਿਛਲੇ ਕੁਝ ਸਮੇਂ ''ਚ ਇਲੈਕਟ੍ਰਿਕ ਕਾਰਾਂ ਦਾ ਚਲਨ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਇੰਡਸਟ੍ਰੀ ਦੇ ਵਧਨ ''ਚ ਸਭ ਤੋਂ ਵੱਡਾ ਸਰਕਾਰ ਦਾ ਸਪੋਰਟ, ਇੰਡਸਟ੍ਰੀ ਤੇ ਲੋਕਾਂ ''ਚ ਇਨ੍ਹਾਂ ਵ੍ਹੀਕਲਜ਼ ਦੀ ਡਿਮਾਂਡ ਦਾ ਲਗਾਤਾਰ ਵਧਨਾ ਹੈ। ਇਲੈਕਟ੍ਰਿਕ ਵ੍ਹੀਕਲਜ਼ ਦੀ ਪ੍ਰਾਡਕਸ਼ਨ ਬਹੁਤ ਜ਼ਿਆਦਾ ਮਾਤਰਾ ''ਚ ਹੋ ਰਹੀ ਹੈ ਪਰ ਸ਼ਾਇਦ ਚਾਈਨ (ਬੀਜਿੰਗ) ''ਚ ਇਸ ਦੇ ਉਲਟ ਹੋ ਰਿਹਾ ਹੈ। ਬੀਜਿੰਗ ਕੰਜ਼ਿਊਮਰ ਐਸੋਸੀਏਸ਼ਨ ਨੇ ਹਾਲਹੀ ''ਚ ਇਕ ਸਟੱਡੀ ਪਹਲਿਸ਼ ਕੀਤੀ ਹੈ ਉਸ ਮੁਤਾਬਿਕ 20 ''ਚੋਂ 19 ਇਲੈਕਟ੍ਰਿਕ ਵ੍ਹੀਕਲਜ਼ ''ਚ ਬ੍ਰੇਕਸ ਸਹੀ ਨਹੀਂ ਹਨ। ਹੋਰ ਤਾਂ ਹੋਰ ਇਨ੍ਹਾਂ ''ਚੋਂ 16 ਵ੍ਹੀਕਲਜ਼ ਆਪਣੀ ਸਪੀਡ ਲਿਮਿਟ ਤੋਂ ਜ਼ਿਆਦਾ ਫਾਸਟ ਚਲਦੀਆਂ ਪਾਈਆਂ ਗਈਆਂ ਹਨ। ਇਸ ਦੇ ਨਤੀਜੇ ਵੱਜੋਂ ਬੀਜਿੰਗ ''ਚ ਛੋਟੀਆਂ ਇਲੈਕਟ੍ਰਿਕ ਕਾਰਾਂ ''ਤੇ ਬੈਨ ਲੱਗ ਗਿਆ ਹੈ।


Related News