ਆਪਣੇ ਆਈਫੋਨ ''ਤੇ ਇਸ ਤਰ੍ਹਾਂ Check ਕਰੋ 32 ਬਿਟ ਐਪਸ, ਜੋ iOS 11 ''ਤੇ ਨਹੀਂ ਕਰਨਗੇ ਕੰਮ

06/28/2017 1:47:36 AM

ਜਲੰਧਰ— ਐਪਲ ਨੇ ਆਈ.ਓ.ਐੱਸ ਦੇ ਨਵੇਂ ਵਰਜਨ ਆਈ.ਓ.ਐੱਸ 11 'ਤੇ ਪੁਰਾਣੇ 32 ਬਿਟ ਐਪਲੀਕੇਸ਼ਨਜ਼ ਦਾ ਸਪੋਰਟ ਹਟਾ ਦਿੱਤਾ ਹੈ। ਨਵੇਂ ਆਈ.ਓ.ਐੱਸ ਵਰਜਨ ਦੇ ਪੇਸ਼ ਤੋਂ ਪਹਿਲਾਂ ਖਬਰ ਸੀ ਕਿ ਐਪਲ ਦੇ ਆਉਣ ਵਾਲੇ ਅਗਲੇ ਆਈ.ਓ.ਐੱਸ. ਵਰਜਨ 'ਚ ਕਈ ਐਪਸ ਸਪੋਰਟ ਨਹੀਂ ਕਰਨਗੇ। ਇਸ ਦੇ ਬਾਅਦ ਐਪਲ ਐਪ ਸਟੋਰ 'ਤੇ ਮੌਜੂਦ ਲਗਭਗ 187,000 ਐਪ ਕੰਮ ਨਹੀਂ ਕਰਨਗੇ। ਐਪਲ ਨੇ ਆਈ.ਓ.ਐੱਸ 10.3.2 ਬੀਟਾ 1 ਡਿਵੈਲਪਰਸ ਲਈ ਆਈਫੋਨ 5 ਅਤੇ ਆਈਪੈਡ (4th Generation) ਲਈ 32 ਬਿਟ ਇਮੈਜ ਰਿਸਟੋਰ ਨਹੀਂ ਕੀਤੀ ਸੀ। ਦੱਸਣਯੋਗ ਹੈ ਕਿ ਐਪਲ ਨੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਸੀ ਕਿ 32 ਬਿਟ ਐਪ ਡਿਵਾਈਸ ਨੂੰ ਹੌਲੀ ਕਰ ਸਕਦੇ ਹਨ। ਇਸ ਕਦਮ ਨਾਲ ਪ੍ਰਭਾਵਿਤ ਹੋਣ ਵਾਲੇ ਐਪ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਇਹ ਅਧਿਐਨ ਉਨ੍ਹਾਂ ਐਪਸ 'ਤੇ ਆਧਾਰਿਤ ਹਨ, ਜੋ ਸਤੰਬਰ 2013 ਤੋਂ ਪਹਿਲਾਂ ਬਣਾਏ ਗਏ ਸਨ, ਜਦ ਆਈਫੋਨ SE ਨੂੰ ਲਾਂਚ ਕੀਤਾ ਗਿਆ ਸੀ। ਇਸ ਦੇ ਬਾਅਦ ਉਸ ਨੂੰ ਅਪਡੇਟ ਨਹੀਂ ਕੀਤਾ ਗਿਆ ਸੀ। ਉੱਥੇ ਪਿਛਲੇ ਸਾਲ ਜੂਨ 'ਚ ਐਪਲ ਨੇ 64 ਬਿਟ ਸਪੋਰਟ ਵਾਲੇ ਐਪ ਅਪਡੇਟ ਦੀ ਜਰੂਰਤ ਦੀ ਗੱਲ ਵੀ ਕਹੀ ਸੀ। ਐਪਲ ਨੇ ਪਹਿਲਾਂ ਹੀ ਪੁਰਾਣੇ ਹੋ ਚੁੱਕੇ ਐਪਸ ਨੂੰ ਆਪਣੇ ਸਟੋਰ ਤੋਂ ਹਟਾਣਾ ਸ਼ੁਰੂ ਕਰ ਦਿੱਤਾ ਸੀ। ਤੁਸੀਂ ਆਪਣੇ ਆਈ.ਓ.ਐੱਸ ਡਿਵਾਈਸ 'ਚ Setting>General>About and scroll down 'ਤੇ ਕਲਿਕ ਕਰੇ। ਜੇਕਰ ਤੁਸੀਂ ਇਸ ਬਟਨ 'ਤੇ ਕਲਿਕ ਕਰਦੇ ਹੋ ਤਾਂ ਤੁਸੀਂ App Compatibility Page 'ਤੇ ਪਹੁੰਚ ਜਾਂਦੇ ਹੋ। ਜਿੱਥੇ ਤੁਹਾਨੂੰ ਆਪਣੇ ਫੋਨ 'ਤ ਮੌਜੂਦ ਪੁਰਾਣੇ ਐਪਸ ਮਿਲਣਗੇ। ਜੇਕਰ ਤੁਸੀਂ ਇੱਥੇ ਕਿਸੇ ਵੀ ਐਪ ਨੂੰ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ 64 ਬਿਟ ਮੋਡ ਦੇ ਨਾਲ ਅਪਡੇਟ ਨਹੀਂ ਕੀਤਾ ਗਿਆ ਹੈ, ਜੋ ਸਾਲ 2013 'ਚ ਪੇਸ਼ ਕੀਤੇ ਗਏ ਸਨ। ਉੱਥੇ ਜੇਕਰ ਤੁਸੀਂ ਕਿਸੇ ਐਪਲੀਕੇਸ਼ਨਜ਼ ਸੈਕਸ਼ਨ 'ਤੇ ਟੈਬ ਨਹੀਂ ਕਰ ਪਾ ਰਹੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਸਾਰੇ ਐਪਸ Up to date ਹਨ।


Related News