ਸਸਤਾ ਹੋਇਆ Samsung ਦਾ ਇਹ 48 ਮੈਗਾਪਿਕਸਲ ਵਾਲਾ ਸਮਾਰਟਫੋਨ

03/29/2021 5:39:04 PM

ਗੈਜੇਟ ਡੈਸਕ : ਸਮਾਰਟਫੋਨ ਅਪਗ੍ਰੇਡ ਡੇਜ਼ ਸੇਲ ਦਾ ਐਮਾਜ਼ੋਨ ’ਤੇ ਤੀਜਾ ਦਿਨ ਹੈ। ਇਸ ਸੇਲ ’ਚ ਸੈਮਸੰਗ, ਸ਼ਿਓਮੀ ਵਰਗੇ ਮਸ਼ਹੂਰ ਬ੍ਰਾਂਡ ਦੇ ਫੋਨ ਬਹੁਤ ਹੀ ਘੱਟ ਕੀਮਤਾਂ ’ਤੇ ਖਰੀਦੇ ਜਾ ਸਕਦੇ ਹਨ। ਅਜਿਹੀ ਹਾਲਤ ’ਚ ਤੁਸੀਂ ਵੀ ਨਵਾਂ ਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਹੈ। ਇਸ ਸੇਲ ਦੀ ਗੱਲ ਕਰੀਏ ਤਾਂ ਇਸ ਰਾਹੀਂ ਸੈਮਸੰਗ ਗਲੈਕਸੀ M12 ਨੂੰ ਬਹੁਤ ਹੀ ਘੱਟ ਕੀਮਤ ’ਤੇ ਖਰੀਦਿਆ ਜਾ ਸਕਦਾ ਹੈ। ਐਮਾਜ਼ੋਨ ’ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਗਾਹਕ ਇਸ ਫੋਨ ਨੂੰ 10,999 ਰੁਪਏ ’ਚ ਖਰੀਦ ਸਕਦੇ ਹਨ। SBI ਬੈਂਕ ਦੇ ਕ੍ਰੈਡਿਟ ਕਾਰਡ ਵਰਤਣ ਵਾਲੇ ਇਸ ਨੂੰ 10 ਫੀਸਦੀ ਦੇ ਡਿਸਕਾਊਂਟ ਨਾਲ ਖਰੀਦ ਸਕਦੇ ਹਨ। 48 ਮੈਗਾਪਿਕਸਲ ਕਵਾਡ ਕੈਮਰਾ ਸੈੱਟਅਪ ਇਸ ਸਮਾਰਟਫੋਨ ਦੀ ਖਾਸੀਅਤ ਹੈ। 90Hz ਦਾ ਡਿਸਪਲੇਅ, 8nm ਦਾ ਪ੍ਰੋਸੈਸਰ ਹੈ।

ਸਮਾਰਟਫੋਨ ਦੀਆਂ ਖਾਸ ਖੂਬੀਆਂ...
ਗਲੈਕਸੀ M12 ’ਚ 6.4 ਇੰਚ ਦਾ ਫੁੱਲ HD+ ਇਨਫਿਨਟੀ U ਡਿਸਪਲੇਅ ਦਿੱਤਾ ਗਿਆ ਹੈ। ਇਸ ਦਾ ਰੈਜ਼ੋਲੂਸ਼ਨ 1080*2340 ਪਿਕਸਲ ਹੈ। ਫੋਨ ’ਚ Octavos-ਕੋਰ Exynos 9611 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫੋਨ ਐਂਡ੍ਰਾਇਡ 10 ਆਪ੍ਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਇਹ ਫੋਨ 64GB/128GB ਵੇਰੀਐਂਟ ਨਾਲ ਆਉਂਦਾ ਹੈ, ਜਿਸ ਨੂੰ ਮੈਮੋਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।

ਫੋਨ ’ਚ ਟ੍ਰਿਪਲ ਰੀਅਰ ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ ਇਹ ਟ੍ਰਿਪਲ ਰੀਅਰ ਕੈਮਰੇ  ਨਾਲ ਆਉਂਦਾ ਹੈ। ਫੋਨ ’ਚ 48 ਮੈਗਾਪਿਕਸਲ ਦਾ ਮੇਨ ਸੈਂਸਰ, 8 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਐਂਗਲ ਲੈੱਨਜ਼ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਮੌਜੂਦ ਹੈ। ਫੋਨ ਦੇ ਫਰੰਟ ’ਚ ਸੈਮਸੰਗ ਨੇ ਇਸ ’ਚ 20 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ ਫੋਨ ’ਚ 600mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ, ਜੋ ਕਿ 15W ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 4G, VoLTE, 3G, WiFi, Bluetooth, GPS ਅਤੇ USB Type C ਪੋਰਟ ਦਿੱਤਾ ਗਿਆ ਹੈ।


Anuradha

Content Editor

Related News