ChatGPT ਯੂਜ਼ਰਜ਼ ਦੀ ਕ੍ਰੈਡਿਟ ਕਾਰਡ ਤੇ ਚੈਟ ਡਿਟੇਲਸ ਲੀਕ, ਕੰਪਨੀ ਦੇ ਰਹੀ ਇਹ ਸਫਾਈ

Monday, Mar 27, 2023 - 05:00 PM (IST)

ChatGPT ਯੂਜ਼ਰਜ਼ ਦੀ ਕ੍ਰੈਡਿਟ ਕਾਰਡ ਤੇ ਚੈਟ ਡਿਟੇਲਸ ਲੀਕ, ਕੰਪਨੀ ਦੇ ਰਹੀ ਇਹ ਸਫਾਈ

ਗੈਜੇਟ ਡੈਸਕ- ਆਪਣੀ ਲਾਂਚਿੰਗ ਦੇ ਨਾਲ ਹੀ ਦੁਨੀਆ ਭਰ 'ਚੋਂ ਸੁਰਖੀਆਂ ਬਟੋਰਨ ਵਾਲੇ ਏ.ਆਈ. ਚੈਟਬਾਟ ਚੈਟਜੀਪੀਟੀ (ChatGPT) ਨੇ ਯੂਜ਼ਰਜ਼ ਦਾ ਡਾਟਾ ਲੀਕ ਕਰ ਦਿੱਤਾ ਹੈ। ਚੈਟਜੀਪੀਟੀ ਨੇ ਯੂਜ਼ਰਜ਼ ਦੀ ਕ੍ਰੈਡਿਟ ਕਾਰਡ ਦੀ ਜਾਣਕਾਰੀ ਨੂੰ ਜਨਤਕ ਕਰ ਦਿੱਤਾ ਹੈ। ਕੰਪਨੀ ਨੇ ਖੁਦ ਇਕ ਬਲਾਗ ਪੋਸਟ 'ਚ ਇਸਦੀ ਜਾਣਕਾਰੀ ਦਿੱਤੀ ਹੈ। ਚੈਟਜੀਪੀਟੀ ਨੂੰ ਬਣਾਉਣ ਵਾਲੇ ਟੈੱਕ ਸਟਾਰਟਅਪ ਓਪਨ ਏ.ਆਈ. ਨੇ ਕਿਹਾ ਕਿ ਇਕ ਬਗ ਕਾਰਨ ਅਜਿਹਾ ਹੋਇਆ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਸ ਬਗ ਨੂੰ ਠੀਕ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ– ਦੇਸ਼ ਦਾ ਸਭ ਤੋਂ ਵੱਡਾ ਡਾਟਾ ਲੀਕ: 1.2 ਕਰੋੜ ਵਟਸਐਪ ਤੇ 17 ਲੱਖ ਫੇਸਬੁਕ ਯੂਜ਼ਰਜ਼ ਨੂੰ ਬਣਾਇਆ ਗਿਆ ਨਿਸ਼ਾਨਾ

ਕਈ ਲੋਕਾਂ ਦਾ ਡਾਟਾ ਹੋਇਆ ਲੀਕ

ਦੱਸ ਦੇਈਏ ਕਿ ਚੈਟਜੀਪੀਟੀ ਰਾਹੀਂ ਪਹਿਲੀ ਵਾਰ ਯੂਜ਼ਰਜ਼ ਦਾ ਡਾਟਾ ਲੀਕ ਹੋਇਆ ਹੈ। ਕੰਪਨੀ ਮੁਤਾਬਕ, ਇਕ ਬਗ ਕਾਰਨ ਯੂਜ਼ਰਜ਼ ਦੀ ਕ੍ਰੈਡਿਟ ਕਾਰਡ ਡਿਟੇਲ ਲੀਕ ਹੋਈ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਯੂਜ਼ਰਜ਼ ਦੀ ਡਿਟੇਲ ਲੀਕ ਹੋਈ ਹੈ, ਉਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ ਅੇਤ ਇਨ੍ਹਾਂ ਸਾਰੇ ਯੂਜ਼ਰਜ਼ ਨੂੰ ਡਾਟਾ ਲੀਕ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਬਗ ਕਾਰਨ ਯੂਜ਼ਰਜ਼ ਦੀ ਕ੍ਰੈਡਿਟ ਕਾਰਡ ਡਿਟੇਲ ਜਿਵੇਂ- ਫਸਟ ਨਾਮ ਅਤੇ ਲਾਟ ਨਾਮ, ਈ-ਮੇਲ ਐਡਰੈੱਸ, ਪੇਮੈਂਟ ਐਡਰੈੱਸ ਅਤੇ ਕਾਰਡ ਐਕਸਪਾਇਰੀ ਡੇਟ ਦੀ ਜਾਣਕਾਰੀ ਲੀਕ ਹੋਈ ਹੈ।

ਇਹ ਵੀ ਪੜ੍ਹੋ– ਹੁਣ ਡੈਸਕਟਾਪ ਯੂਜ਼ਰਜ਼ ਵੀ ਕਰ ਸਕਣਗੇ WhatsApp 'ਤੇ ਗਰੁੱਪ ਵੀਡੀਓ ਤੇ ਆਡੀਓ ਕਾਲ

ਕੰਪਨੀ ਨੇ ਮੰਗੀ ਮਾਫੀ 

ChatGPT ਯੂਜ਼ਰਜ਼ ਤੋਂ ਮਾਫੀ ਮੰਗਦੇ ਹੋਏ ਕੰਪਨੀ ਨੇ ਕਿਹਾ ਕਿ ਕਿਸੇ ਵੀ ਸਮੇਂ ਕ੍ਰੈਡਿਟ ਕਾਰਡ ਨੰਬਰ ਦੀ ਪੂਰੀ ਜਾਣਕਾਰੀ ਉਜਾਗਰ ਨਹੀਂ ਕੀਤੀ ਗਈ ਸੀ। ਕੰਪਨੀ ਨੇ ਦਾਅਵਾ ਕੀਤਾ ਕਿ ਬਗ ਨੂੰ ਹੁਣ ਠੀਕ ਕਰ ਲਿਆ ਗਿਆ ਹੈ। ਕੰਪਨੀ ਨੇ ਹਾਲ ਹੀ 'ਚ ਇਕ ਬਿਆਨ 'ਚ ਕਿਹਾ ਕਿ ਅਸੀਂ ਚੈਟਜੀਪੀਟੀ ਨੂੰ ਇਸ ਹਫਤੇ ਦੀ ਸ਼ੁਰੂਆਤ 'ਚ ਇਕ ਓਪਨ-ਸੋਰਸ ਲਾਈਬ੍ਰੇਰੀ 'ਚ ਇਕ ਬਗ ਕਾਰਨ ਆਫਲਾਈਨ ਕਰ ਦਿੱਤਾ ਸੀ, ਜਿਸ ਨਾਲ ਕੁਝ ਯੂਜ਼ਰਜ਼ ਦੂਜੇ ਸਰਗਰਮ ਯੂਜ਼ਰਜ਼ ਦੀ ਚੈਟ ਹਿਸਟਰੀ 'ਚੋਂ ਸਿਰਲੇਖ ਦੇਖ ਸਕਦੇ ਸਨ।

ਇਹ ਵੀ ਪੜ੍ਹੋ– ਪੁੱਤਰ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ਲਈ ਮਾਪਿਆਂ ਅਪਣਾਇਆ ਅਨੋਖਾ ਤਰੀਕਾ, ਕਬਰ ’ਤੇ ਲਾਇਆ QR ਕੋਡ


author

Rakesh

Content Editor

Related News