ਹੁਣ ਸਿਰਫ 1 ਰੁਪਏ ’ਚ ਘਰ ਬੈਠੇ ਪੋਰਟ ਹੋ ਜਾਵੇਗੀ ਸਿਮ, ਜਾਣੋ ਕਿਵੇਂ

Monday, Sep 20, 2021 - 04:04 PM (IST)

ਗੈਜੇਟ ਡੈਸਕ– ਪੀ.ਐੱਮ. ਮੋਦੀ ਦੀ ਅਗਵਾਈ ’ਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ’ਚ ਪਿਛਲੇ ਦਿਨੀਂ ਮੋਬੀਇਲ ਯੂਜ਼ਰਸ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਗਿਆ ਹੈ। ਸਰਕਾਰ ਵਲੋਂ ਮੋਬਾਇਲ ਕੁਨੈਕਸ਼ਨ ਲੈਣ ਜਾਂ ਫਿਰ ਉਸ ਨੂੰ ਪ੍ਰੀਪੇਡ ਤੋਂ ਪੋਸਟਪੇਡ ਅਤੇ ਪੋਸਟਪੇਡ ਤੋਂ ਪ੍ਰੀਪੇਡ ’ਚ ਕਨਵਰਟ ਕਰਨ ਦੀ ਪ੍ਰਕਿਰਿਆ ਆਸਾਨ ਬਣਾ ਦਿੱਤੀ ਗਈ ਹੈ। ਨਾਲ ਹੀ ਘਰ ਬੈਠੇ ਕੇ.ਵਾਈ.ਸੀ. ਨਾਲ ਜੁੜੇ ਸਾਰੇ ਕੰਮ ਆਨਲਾਈਨ ਮੋਡ ਰਾਹੀਂ ਕਰ ਸਕੋਗੇ। ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ ਨਵਾਂ ਮੋਬਾਇਲ ਨੰਬਰ ਲੈਣ ਲਈ ਡਿਜੀਟਲ ਮੋਡ ਰਾਹੀਂ ਕੇ.ਵਾਈ.ਸੀ. ਨੂੰ ਭਰਨਾ ਹੋਵੇਗਾ। ਨਾਲ ਹੀ ਸਿਮ ਕੁਨੈਕਸ਼ਨ ਬਦਲਣ ਜਾਂ ਸਿਮ ਪੋਰਟ ਕਰਵਾਉਣ ਲਈ ਕੋਈ ਫਾਰਮ ਨਹੀਂ ਭਰਨਾ ਪਵੇਗਾ। 

ਇਹ ਵੀ ਪੜ੍ਹੋ– ਜਾਣੋ ਭਾਰਤ ’ਚ ਇੰਨੇ ਮਹਿੰਗੇ ਕਿਉਂ ਮਿਲਦੇ ਹਨ iPhone?

ਸਿਰਫ 1 ਰੁਪਏ ’ਚ ਹੋ ਜਾਵੇਗਾ ਪੂਰਾ ਕੰਮ
ਸਰਕਾਰ ਨੇ ਸਾਫ ਕੀਤਾ ਹੈ ਕਿ ਯੂਜ਼ਰਸ ਖੁਦ ਆਨਲਾਈਨ ਮੋਡ ਰਾਹੀਂ ਕੇ.ਵਾਈ.ਸੀ. ਕਰ ਸਕਣਗੇ। ਇਹ ਪੂਰੀ ਪ੍ਰਕਿਰਿਆ ਐਪ ਬੇਸਡ ਹੋਵੇਗੀ। ਯੂਜ਼ਰਸ  ਆਨਲਾਈਨ ਯਾਨੀ ਈ-ਕੇ.ਵਾਈ.ਸੀ. ਲਈ ਸਿਰਫ 1 ਰੁਪਏ ਚਾਰਜ ਦੇਣਾ ਹੋਵੇਗਾ। ਜਦਕਿ ਪ੍ਰੀਪੇਡ ਤੋਂ ਪੋਸਟਪੇਡ ਅਤੇ ਪੋਸਟਪੇਡ ਤੋਂ ਪ੍ਰੀਪੇਡ ’ਚ ਕਨਵਰਟ ਕਰਨ ਲਈ ਨਵੀਂ ਕੇ.ਵਾਈ.ਸੀ. ਦੀ ਲੋੜ ਨਹੀਂ ਹੋਵੇਗੀ। ਦੱਸ ਦੇਈਏ ਕਿ ਹੁਣ ਤਕ ਜੇਕਰ ਕੋਈ ਗਾਹਕ ਆਪਣੇ ਪ੍ਰੀਪੇਡ ਨੰਬਰ ਨੂੰ ਪੋਸਟਪੇਡ ’ਚ ਜਾਂ ਪੋਸਟਪੇਡ ਤੋਂ ਪ੍ਰੀਪੇਡ ’ਚ ਕਨਵਰਟ ਕਰਾਉਂਦਾ ਸੀ ਤਾਂ ਉਸ ਨੂੰ ਹਾਰ ਵਾਰ ਕੇ.ਵਾਈ.ਸੀ. ਪ੍ਰੋਸੈਸ ਪੂਰਾ ਕਰਨਾ ਹੁੰਦਾ ਸੀ। ਹਾਲਾਂਕਿ ਹੁਣ ਇਕ ਵਾਰ ਹੀ ਕੇ.ਵਾਈ.ਸੀ. ਹੋਵੇਗੀ। 

ਇਹ ਵੀ ਪੜ੍ਹੋ– iPhone 13 ਦੇ ਆਉਂਦੇ ਹੀ ਸਸਤੇ ਹੋਏ iPhone 12 ਦੇ ਮਾਡਲ

ਇੰਝ ਕਰੋ ਸੈਲਫ ਕੇ.ਵਾਈ.ਸੀ.
- ਸਭ ਤੋਂ ਪਹਿਲਾਂ ਇਸ ਲਈ ਨੈੱਟਵਰਕ ਪ੍ਰੋਵਾਈਡਰ ਦੀ ਐਪ ਡਾਊਨਲੋਡ ਕਰੋ।
- ਫਿਰ ਉਸ ਤੋਂ ਬਾਅਦ ਆਪਣੇ ਫੋਨ ਤੋਂ ਰਜਿਸਟਰਕਰਨਾ ਹੋਵੇਗਾ।
- ਇਸ ਵਿਚ ਤੁਹਾਨੂੰ ਇਕ ਦੂਜਾ ਨੰਬਰ ਵੀ ਉਪਲੱਬਧ ਕਰਾਉਣਾ ਹੋਵੇਗਾ ਜੋ ਕਿ ਤੁਹਾਡੇ ਕਰੀਬੀ ਜਾਂ ਮਿਤਰ ਦਾ ਹੋ ਸਕਦਾ ਹੈ।
- ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਓ.ਟੀ.ਪੀ. ਆਏਗਾ। ਇਸ ਨੂੰ ਦਰਜ ਕਰ ਦਿਓ।
- ਹੁਣ ਤੁਹਾਨੂੰ ਲਾਗਇਨ ਕਰਨਾ ਹੋਵੇਗਾ ਅਤੇ ਉਸ ਵਿਚ ਸੈਲਫ ਕੇ.ਵਾਈ.ਸੀ. ਦੇ ਆਪਸ਼ਨ ਦੀ ਚੋਣ ਕਰਨੀ ਹੋਵੇਗੀ।
- ਹੁਣ ਤੁਸੀਂ ਸਾਰੀਆਂ ਜਾਣਕਾਰੀਆਂ ਦਰਜ ਕਰਕੇ ਇਸ ਪ੍ਰੋਸੈਸ ਨੂੰ ਪੂਰਾ ਕਰ ਸਕਦੇ ਹੋ।

ਇਹ ਵੀ ਪੜ੍ਹੋ– ਇਹ ਅਮਰੀਕੀ ਕੰਪਨੀ ਭਾਰਤ ’ਚ ਲਿਆਈ ਸਸਤੀ ਫੁਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ


Rakesh

Content Editor

Related News