CES 2024: ਸੈਮਸੰਗ ਨੇ ਲਾਂਚ ਕੀਤਾ AI ਪਾਵਰ ਵਾਲਾ ਸਮਾਰਟ ਟੀਵੀ, ਫੀਚਰਜ਼ ਉਡਾ ਦੇਣਗੇ ਹੋਸ਼

Wednesday, Jan 10, 2024 - 06:26 PM (IST)

CES 2024: ਸੈਮਸੰਗ ਨੇ ਲਾਂਚ ਕੀਤਾ AI ਪਾਵਰ ਵਾਲਾ ਸਮਾਰਟ ਟੀਵੀ, ਫੀਚਰਜ਼ ਉਡਾ ਦੇਣਗੇ ਹੋਸ਼

ਗੈਜੇਟ ਡੈਸਕ- ਅਮਰੀਕਾ 'ਚ ਸ਼ੁਰੂ ਹੋਏ ਸੀ.ਈ.ਐੱਸ. ਈਵੈਂਟ 'ਚ ਸੈਮਸੰਗ ਨੇ ਕੁਝ ਖਾਸ ਇਨੋਵੇਸ਼ਨ ਦੇ ਨਾਲ ਕਈ ਨਵੇਂ ਪ੍ਰੋਡਕਟ ਵੀ ਲਾਂਚ ਕੀਤੇ ਹਨ। ਇਸ ਲਿਸਟ 'ਚ ਨਿਓ ਕਿਊ.ਐੱਲ.ਈ.ਡੀ., ਮਾਈਕ੍ਰੋ ਐੱਲ.ਈ.ਡੀ., ਓ.ਐੱਲ.ਈ.ਡੀ. ਅਤੇ ਲਾਈਫ ਸਟਾਈਲ ਡਿਸਪਲੇਅ ਸ਼ਾਮਲ ਹਨ।

Neo QLED 8K

ਸੈਮਸੰਗ ਦੇ ਇਸ ਨਵੇਂ ਟੀਵੀ ਦਾ ਨਾਂ Neo QLED 8K ਹੈ। ਕੰਪਨੀ ਨੇ ਇਸ ਮਾਡਲ 'ਚ 4ਕੇ ਅਤੇ 8ਕੇ ਦੋਵਾਂ ਤਰ੍ਹਾਂ ਦੇ ਟੀਵੀ ਡਿਜ਼ਾਈਨ ਕੀਤੇ ਹਨ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਟੀਵੀ ਕਾਫੀ ਜ਼ਿਆਦਾ ਪਤਲਾ ਅਤੇ ਬੇਜ਼ਲ ਲੈੱਸ ਹੈ। ਇਸ ਟੀਵੀ 'ਚ ਕਈ ਖਾਸ ਫੀਚਰਜ਼ ਦਿੱਤੇ ਗਏ ਹਨ।

- 8ਕੇ ਏ.ਆਈ. ਅਪਸਕੇਲਿੰਗ ਪ੍ਰੋ: ਇਸ ਫੀਚਰ ਕਾਰਨ ਕਿਸੇ ਵੀ ਕੰਟੈਂਟ ਦੀ ਪਿਕਚਰ ਕੁਆਲਿਟੀ ਸ਼ਾਨਦਾਰ ਹੋ ਜਾਂਦੀ ਹੈ।
- ਏ.ਆਈ. ਮੋਸ਼ਨਲ ਐਨਹੈਂਸਰ ਪ੍ਰੋ: ਸਪੋਰਟ ਈਵੈਂਟਸ ਦੇ ਪ੍ਰਸਾਰਣ 'ਚ ਇਹ ਫੀਚਰ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ। 
- ਰੀਅਲ ਹੈਲਥ ਐਨਹੈਂਸਰ ਪ੍ਰੋ: ਮਿਨੀ ਐੱਲ.ਈ.ਡੀ. ਨੂੰ ਸਹੀ ਢੰਗ ਨਾਲ ਕੰਟਰੋਲ ਕਰਨ ਲਈ ਇਹ ਟੀਵੀ 'ਚ ਤੇਜ਼ੀ ਨਾਲ ਦੌੜਦੇ ਦ੍ਰਿਸ਼ਾਂ 'ਚ ਸਪਸ਼ਟਤਾ, ਚਮਕ ਅਤੇ ਬਾਰੀਕੀ ਲਿਆਉਂਦਾ ਹੈ।
- ਇਸਤੋਂ ਇਲਾਵਾ ਇਸ ਟੀਵੀ 'ਚ ਇਨਫਿਨਿਟੀ ਏਅਰ ਡਿਜ਼ਾਈਨ, 2024 ਕਿਊ ਸਿਮਫਨੀ, ਐਕਟਿਵ ਵੌਇਸ ਐਂਪਲੀਫਾਇਰ ਪ੍ਰੋ ਸਮੇਤ ਕਈ ਖਾਸ ਫੀਚਰਜ਼ ਦਿੱਤੇ ਗਏ ਹਨ, ਜੋ ਇਸ ਟੀਵੀ ਨੂੰ ਓਵਰਆਲ ਕੁਆਲਿਟੀ ਨੂੰ ਕਾਫੀ ਬਿਹਤਰ ਬਣਾਉਂਦਾ ਹੈ।

ਮਾਈਕ੍ਰੋ ਐੱਲ.ਈ.ਡੀ. ਦੇ ਫੀਚਰਜ਼

ਸੈਮਸੰਗ ਨੇ ਇਕ ਮਾਈਕ੍ਰੋ ਐੱਲ.ਈ.ਡੀ. ਵੀ ਲਾਂਚ ਕੀਤਾ ਹੈ। ਇਹ ਸੈਮਸੰਗ ਦੀ ਟ੍ਰਾਂਸਪੇਰੇਂਟ ਐੱਲ.ਈ.ਡੀ. ਹੈ। ਇਸਦੀ ਸਕਰੀਨ ਇਕ ਪਾਰਦਰਸ਼ੀ ਗਲਾਸ ਦੀ ਤਰ੍ਹਾਂ ਦਿਸਦੀ ਹੈ।ਇਸ ਵਿਚ ਇਕ ਛੋਟੀ ਮਾਈਕ੍ਰੋ ਐੱਲ.ਈ.ਡੀ. ਚਿੱਪ ਲਗਾਉਣ ਦੇ ਨਾਲ ਬੇਹੱਦ ਸਾਵਧਾਨੀ ਨਾਲ ਇਸਦੇ ਨਿਰਮਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਪਾਰਦਰਸ਼ੀ ਮਾਈਕ੍ਰੋ ਐੱਲ.ਈ.ਡੀ. ਘਰਾਂ 'ਚ ਜਾਂ ਬਿਜ਼ਨੈੱਸ ਦੀ ਮੀਟਿੰਗ 'ਚ ਸਕਰੀਨ 'ਤੇ ਸਪਸ਼ਟ ਅਤੇ ਬਿਨਾਂ ਕਿਸੇ ਰੁਕਾਵਟ ਦੇ ਵਿਜ਼ੁਅਲਜ਼ ਦਿਖਾਉਣ 'ਚ ਮਦਦ ਕਰੇਗਾ। ਇਸ ਵਿਚ ਮਾਡਿਊਲਰ ਡਿਜ਼ਾਈਨ ਦੀ ਸਕਰੀਨ ਹੈ, ਜੋ ਯੂਜ਼ਰਜ਼ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਕਿਸੇ ਵੀ ਥਾਂ 'ਚ ਫਿੱਟ ਹੋਣ ਲਈ ਸਕਰੀਨ ਦੇ ਆਕਾਰ, ਸਾਈਜ਼ ਅਤੇ ਰੇਸ਼ਿਓ 'ਚ ਬਦਲਾਅ ਕਰ ਸਕਦੇ ਹਨ।

OLED TV

ਸੈਮਸੰਗ ਨੇ ਪਿਛਲੇ ਸਾਲ ਲਾਂਚ ਕੀਤੇ ਓਲੇਡ ਟੀਵੀ ਦਾ ਨਵਾਂ ਅਤੇ ਅਪਗ੍ਰੇਡ ਵਰਜ਼ਨ ਵੀ ਲਾਂਚ ਕੀਤਾ ਹੈ, ਜੋ ਪੁਰਾਣੇ ਮਾਡਲ ਤੋਂ ਕਰੀਬ 20 ਫੀਸਦੀ ਜ਼ਿਆਦਾ ਬਿਹਤਰ ਹੈ। ਇਸ ਟੀਵੀ 'ਚ ਕਲਰ ਨੂੰ ਬੈਲੇਂਸ ਕਰਨ ਲਈ ਏ.ਆਈ. ਟੈਕਨਾਲੋਜੀ ਦਾ ਸਹਾਰਾ ਲਿਆ ਗਿਆ ਹੈ। ਸੈਮਸੰਗ ਨੇ ਕਈ ਸਾੀਜ਼ 'ਚ, 42 ਇੰਚ ਤੋਂ 83 ਇੰਚ ਦੇ ਵੱਖ-ਵੱਖ ਸਾਈਜ਼ 'ਚ S90D ਅਤੇ S85D ਟੀਵੀ ਲਾਂਚ ਕੀਤੇ ਹਨ। ਇਸ ਟੀਵੀ ਸਕਰੀਨ ਦਾ ਰਿਫ੍ਰੈਸ਼ ਰੇਟ 144Hz ਹੈ। ਸੈਮਸੰਗ ਨੇ ਆਪਣੇ ਟੀਵੀ ਤੋਂ ਇਲਾਵਾ ਵੀ ਕਈ ਲਾਈਫ ਸਟਾਈਲ ਪ੍ਰੋਡਕਟਸ ਨੂੰ ਲਾਂਚ ਕੀਤਾ ਹੈ, ਜਿਨ੍ਹਾਂ 'ਚ ਪ੍ਰੀਮੀਅਮ 8ਕੇ ਪ੍ਰੋਜੈਕਟਰ, ਫ੍ਰੀਸਟਾਈਲ ਸੈਕੇਂਡ ਜਨਰੇਸ਼ਨ ਅਤੇ ਨਵੇਂ ਸਾਊਂਡਬਾਰਸ ਨੂੰ ਵੀ ਲਾਂਚ ਕੀਤਾ ਹੈ। 


author

Rakesh

Content Editor

Related News