ਕੋਵਿਡ-19 ਕਾਰਨ ਪਹਿਲੀ ਵਾਰ ਆਨਲਾਈਨ ਹੋਵੇਗਾ CES 2021 ਪ੍ਰੋਗਰਾਮ

07/30/2020 10:38:38 AM

ਗੈਜੇਟ ਡੈਸਕ– ਕੋਵਿਡ-19 ਕਾਰਨ CES 2021 (ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ) ਦਾ ਆਨਲਾਈਨ ਆਯੋਜਨ ਕਰਨ ਦਾ ਫੈਸਲਾ ਲਿਆ ਗਿਆ ਹੈ। CES 2021 ਦੇ ਸੀ.ਈ.ਓ. ਅਤੇ ਪ੍ਰੈਜ਼ੀਡੈਂਟ ਗੈਰੀ ਸ਼ਾਪੀਰੋ ਨੇ ਇਕ ਵੀਡੀਓ ਜਾਰੀ ਕਰਕੇ ਈਵੈਂਟ ਦੇ ਵਰਚੁਅਲ ਆਯੋਜਨ ਬਾਰੇ ਜਾਣਕਾਰੀ ਦਿੱਤੀ ਹੈ। ਗੈਰੀ ਸ਼ਾਪੀਰੋ ਦੀ ਵੀਡੀਓ ਨੂੰ CES ਦੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ਸ਼ੇਅਰ ਕੀਤਾ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ‘CES 2021 ਦਾ ਆਯੋਜਨ 6 ਜਨਵਰੀ ਤੋਂ 9 ਜਨਵਰੀ 2021 ਤਕ ਹੋਵੇਗਾ।’ ਦੱਸ ਦੇਈਏ ਕਿ ਸੀ.ਈ.ਐੱਸ. ਟੈਕਨਾਲੋਜੀ ਦੇ ਵੱਡੇ ਸ਼ੋਅਜ਼ ’ਚੋਂ ਇਕ ਹੈ ਜਿਸ ਵਿਚ ਦੁਨੀਆ ਭਰ ਦੀਆਂ ਟੈਕਨਾਲੋਜੀ ਕੰਪਨੀਆਂ ਆਪਣੇ ਅਨੋਖੇ ਪ੍ਰੋਡਕਟਸ ਨਾਲ ਦੁਨੀਆ ਨੂੰ ਰੂਬਰੂ ਕਰਵਾਉਂਦੀਆਂ ਹਨ।

 

ਗੈਰੀ ਸ਼ਾਪੀਰੋ ਨੇ ਵੀਡੀਓ ’ਚ ਕਿਹਾ ਕਿ ਆਉਣ ਵਾਲੇ ਈਵੈਂਟ ਦਾ ਆਯੋਜਨ ਪੂਰੀ ਤਰ੍ਹਾਂ ਡਿਜੀਟਲ ਹੋਵੇਗਾ। ਅਜਿਹੇ ’ਚ ਸਾਡੇ ਪ੍ਰਦਰਸ਼ਕਾਂ, ਸਾਂਝੇਦਾਰਾਂ ਅਤੇ ਡੀਲਰਾਂ ਕੋਲ ਦੁਨੀਆ ਭਰ ਦੇ ਡਿਜੀਟਲ ਦਰਸ਼ਕਾਂ ਨੂੰ ਸ਼ਾਮਲ ਕਰਨ ਲਈ ਸੋਚਣ ਅਤੇ ਈਵੈਂਟ ਦੀ ਤਿਆਰੀ ਕਰਨ ਲਈ ਕਾਫੀ ਸਮਾਂ ਹੈ। 


Rakesh

Content Editor

Related News