CES 2019 : ਹੁੰਡਈ ਨੇ ਪੇਸ਼ ਕੀਤੀ ਬੇਹੱਦ ਅਨੋਖੀ ਕਾਰ

01/09/2019 4:08:29 PM

ਆਟੋ ਡੈਸਕ– ਲਾਸ ਵੇਗਾਸ ’ਚ ਆਯੋਜਿਤ ਸੀ.ਈ.ਐੱਸ. 2019 ਦੌਰਾਨ ਹੁੰਡਈ ਨੇ ਇਕ ਬੇਹੱਦ ਹੀ ਅਨੋਖੇ ਕਾਰ ਕੰਸੈਪਟ ਨੂੰ ਪੇਸ਼ ਕੀਤਾ ਹੈ। ਇਸ ਕਾਰ ਦੀ ਖਾਸੀਅਤ ਇਹ ਹੈ ਕਿ ਇਹ ਨਾ ਸਿਰਫ ਪਹੀਆਂ ’ਤੇ ਦੌੜ ਸਕਦੀ ਹੈ ਸਗੋਂ ਇਹ ਖੁਦ ਆਪਣੇ ਪੈਰਾਂ ’ਤੇ ਚੱਲ ਵੀ ਸਕਦੀ ਹੈ। ਕੰਪਨੀ ਨੇ ਇਸ ਕਾਰ ’ਚ ਪਹੀਆਂ ਦੇ ਨਾਲ-ਨਾਲ ਪੈਰ ਵੀ ਲਗਾਏ ਹਨ ਜੋ ਕਿ ਖਰਾਬ ਰਸਤਿਆਂ ’ਤੇ ਆਸਾਨੀ ਨਾਲ ਚੱਲਣ ’ਚ ਸਮਰੱਥ ਹਨ। ਫਿਲਹਾਲ ਕੰਪਨੀ ਨੇ ਇਸ ਕਾਰ ਦੇ ਕੰਸੈਪਟ ਵਰਜਨ ਨੂੰ ਪੇਸ਼ ਕੀਤਾ ਹੈ। ਇਸ ਦੇ ਪ੍ਰੋਡਕਸ਼ਨ ਵਰਜਨ ਲਈ ਤੁਹਾਨੂੰ ਅਜੇ ਇੰਤਜ਼ਾਰ ਕਰਨਾ ਹੋਵੇਗਾ। ਇਸ ਕਾਰ ਦਾ ਨਾਂ ਹੁੰਡਈ ਐਲੀਵੇਟ ‘Elevate’ ਹੈ। ਕੰਪਨੀ ਨੇ ਇਸ ਕਾਰ ਨੂੰ ਖਾਸਤੌਰ ’ਤੇ ਆਫਤ ਪ੍ਰਬੰਧਨ ਦੌਰਾਨ ਇਸਤੇਮਾਲ ਕਰਨ ਲਈ ਬਣਾਇਆ ਹੈ। 

PunjabKesari

ਹੁੰਡਈ ਕ੍ਰੈਡਲ ਦੇ ਹੈੱਡ ਜਾਨ ਸੂ ਨੇ ਇਸ ਕਾਰ ਬਾਰੇ ਦੱਸਿਆ ਕਿ ਇਹ ਕੰਸੈਪਟ ਆਫਤ ਪ੍ਰਬੰਧਨ ਲਈ ਬਹੁਤ ਹੀ ਮਦਦਗਾਰ ਸਾਬਤ ਹੋਵੇਗਾ। ਆਮਤੌਰ ’ਤੇ ਕਿਸੇ ਵੀ ਆਫਦ ਜਿਵੇਂ ਸੁਨਾਮੀ ਜਾਂ ਭੂਚਾਲ ਦੌਰਾਨ ਹੋਰ ਵਾਹਨ ਸੁਚਾਰੂ ਢੰਗ ਨਾਲ ਚੱਲਣ ਦੇ ਸਮਰੱਥ ਨਹੀਂ ਹੁੰਦੇ। ਖਰਾਬ ਰਸਤਿਆਂ ’ਤੇ ਚੱਲਣ ਲਈ ਉਹ ਵਾਹਨ ਪੂਰੀ ਤਰ੍ਹਾਂ ਫਿੱਟ ਨਹੀਂ ਹੁੰਦੇ, ਜਿਸ ਕਾਰਨ ਆਫਤ ਪ੍ਰਬੰਧਨ ਟੀਮ ਨੂੰ ਆਪਣੇ ਵਾਹਨ ’ਚੋਂ ਉਤਰ ਕੇ ਕਾਫੀ ਦੂਰੀ ਤਕ ਪੈਦਲ ਚੱਲਣਾ ਹੁੰਦਾ ਹੈ। ਇਹ ਕੰਸੈਪਟ ਮੌਜੂਦਾ ਵਾਹਨਾਂ ਤੋਂ ਬਿਲਕੁਲ ਅਲੱਗ ਹੈ। ਇਹ ਕਿਸੇ ਵੀ ਆਫਤ ਵਾਲੀ ਸਥਿਤੀ ’ਚ ਵੀ ਆਸਾਨੀ ਨਾਲ ਚੱਲ ਸਕਦਾ ਹੈ। ਇਸ ਵਿਚ ਇਸਤੇਮਾਲ ਕੀਤੇ ਗਏ ਪੈਰ ਆਸਾਨੀ ਨਾਲ ਖਰਾਬ ਰਸਤਿਆਂ ’ਤੇ ਵੀ ਚੱਲਣ ’ਚ ਸਮਰੱਥ ਹਨ। 

PunjabKesari

ਹੁੰਡਈ ਐਲੀਵੇਟ 
ਦੱਸ ਦੇਈਏ ਕਿ ਹੁੰਡਈ ਐਲੀਵੇਟ ਇਕ ਈ.ਵੀ. ਆਧਾਰਿਤ ਵਾਹਨ ਹੈ ਅਤੇ ਇਸ ਨੂੰ ਕੰਪਨੀ ਨੇ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਇਹ ਹਾਲਾਤ ਮੁਤਾਬਕ ਖੁਦ ’ਚ ਜ਼ਰੂਰੀ ਬਦਲਾਅ ਕਰ ਸਕਦੀ ਹੈ। ਇਸ ਵਿਚ ਜੋ ਰੋਬੋਟਿਕ ਪੈਰ ਲਗਾਏ ਗਏ ਹਨ ਉਹ ਬੜੀ ਹੀ ਆਸਾਨੀ ਨਾਲ 5 ਡਿਗਰੀ ਤਕ ਘੁਮ ਸਕਦੇ ਹਨ। ਇਸ ਤੋਂ ਇਲਾਵਾ ਇਸ ਦੇ ਪੈਰ ਨੂੰ ਹੇਠਾਂ ਵਲ ਆਸਾਨੀ ਨਾਲ ਮੋੜਿਆ ਜਾ ਸਕਦਾ ਹੈ ਜਿਸ ਨਾਲ ਇਹ ਇਕ ਆਮ ਕਾਰ ਦੀ ਤਰ੍ਹਾਂ ਆਸਾਨੀ ਨਾਲ ਡਰਾਈਵ ਕੀਤੀ ਜਾ ਸਕਦੀ ਹੈ। ਜਦੋਂ ਇਹ ਡਰਾਈਵਿੰਗ ਮੋਡ ’ਚ ਹੁੰਦੇ ਹੈ ਤਾਂ ਪੈਰਾਂ ਨੂੰ ਦਿੱਤੀ ਜਾਣ ਵਾਲੀ ਪਾਵਰ ਕੱਟ ਜਾਂਦੀ ਹੈ ਜਿਸ ਨਾਲ ਇਸ ਦੀ ਬੈਟਰੀ ਦੀ ਸਮਰੱਥਾ ਹੋਰ ਵੀ ਬਿਹਤਰ ਹੋ ਜਾਂਦੀ ਹੈ। 


Related News