CES 2019: Alcatel ਨੇ ਲਾਂਚ ਕੀਤੇ ਦੋ ਬਜਟ ਸਮਾਰਟਫੋਨ

01/09/2019 4:35:41 PM

ਗੈਜੇਟ ਡੈਸਕ– CES 2019 ’ਚ Alcatel ਨੇ ਦੋ ਬਜਟ ਸਮਾਰਟਫੋਨ ਲਾਂਚ ਕੀਤੇ ਹਨ। ਕੰਪਨੀ ਨੇ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ ’ਚ 1X (2019) ਅਤੇ 1C ਨੂੰ ਪੇਸ਼ ਕੀਤਾ ਹੈ। ਇਹ ਦੋਵੇਂ ਸਮਾਰਟਫੋਨ ਐਂਟਰੀ ਲੈਵਲ ਸਪੈਸੀਫਿਕੇਸ਼ੰਸ ਦੇ ਨਾਲ ਆਉਂਦੇ ਹਨ। ਜਲਦੀ ਹੀ ਇਹ ਸਮਾਰਟਫੋਨ ਦੁਨੀਆ ਭਰ ਦੇ ਬਾਜ਼ਾਰਾਂ ’ਚ ਇਸ ਕਵਾਟਰ ਤੋਂ ਬਾਅਦ ਵਿਕਰੀ ਲਈ ਉਪਲੱਬਧ ਹੋਣਗੇ। 

Alcatel 1X (2019) ਦੇ ਫੀਚਰਜ਼
ਇਸ ਫੋਨ ’ਚ ਮੀਡੀਆਟੈੱਕ MT6739 SoC ਦੇ ਨਾਲ 2 ਜੀ.ਬੀ. ਰੈਮ ਅਤੇ 16 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਸਮਾਰਟਫੋਨ ’ਚ 5.5-ਇੰਚ ਦੀ ਐੱਚ.ਡੀ.+ ਡਿਸਪੇਲਅ ਦੇ ਨਾਲ 1440x720 ਪਿਕਸਲ ਦਾ ਰੈਜ਼ੋਲਿਊਸ਼ਨ ਹੈ। ਫੋਨ ’ਚ 18:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡਰਾਇਡ 8.1 ਓਰੀਓ ਦੇ ਨਾਲ ਆਉਂਦਾ ਹੈ। ਸਮਾਰਟਫੋਨ ਨੂੰ ਐਂਡਰਾਇਡ 9 ਪਾਈ ਅਪਡੇਟ ਕਦੋਂ ਮਿਲੇਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 

1X (2019) ’ਚ ਡਿਊਲ ਲੈਂਜ਼ ਰੀਅਰ ਕੈਮਰਾ ਸਿਸਟਮ ਹੈ। ਇਸ ਵਿਚ ਪਹਿਲਾ ਸੈਂਸਰ 13 ਮੈਗਾਪਿਕਸਲ ਦਾ ਅਤੇ ਦੂਜਾ ਸੈਂਸਰ 2 ਮੈਗਾਪਿਕਸਲ ਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 5 ਮੈਗਾਪਿਕਸਲ ਦਾ ਸੈਂਸਰ ਹੈ। ਫੋਨ ’ਚ 3,000mAh ਦੀ ਬੈਟਰੀ ਹੈ। 

Alcatel 1C ਦੇ ਫੀਚਰਜ਼
ਇਸ ਫੋਨ ’ਚ Spreadtrum SC7731 ਚਿਪਸੈੱਟ ਹੈ। ਫੋਨ ’ਚ 1 ਜੀ.ਬੀ. ਰੈਮ ਦੇ ਨਾਲ 8 ਜੀ.ਬੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ’ਚ 5 ਇੰਚ ਦੀ ਡਿਸਪਲੇਅ ਹੈ। ਸਮਾਰਟਫੋਨ ਐਂਡਰਾਇਡ 8.1 ਓਰੀਓ (ਗੋ ਐਡੀਸ਼ਨ) ’ਤੇ ਆਪਰੇਟ ਹੁੰਦਾ ਹੈ। ਫੋਨ ’ਚ 5 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ। ਸੈਲਫੀ ਲਈ 2 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਇਸ ਵਿਚ ਫਿੰਗਰਪ੍ਰਿੰਟ ਸੈਂਸਰ ਦਾ ਫੀਚਰ ਨਹੀਂ ਦਿੱਤਾ ਗਿਆ। ਫੋਨ ’ਚ 2,000mAh ਦੀ ਬੈਟਰੀ ਹੈ। 


Related News