ces 2018: Vivo ਨੇ ਪੇਸ਼ ਕੀਤਾ ਪਹਿਲਾ In Display fingerprint ਸੈਂਸਰ ਸਮਾਰਟਫੋਨ
Wednesday, Jan 10, 2018 - 03:08 PM (IST)

ਜਲੰਧਰ- ਵੀਵੋ ਨੇ ਲਾਸ ਵੇਗਾਸ 'ਚ ਚੱਲ ਰਹੇ CES 2018 'ਚ ਦੁਨੀਆ ਦਾ ਪਹਿਲਾ ਅਜਿਹਾ ਸਮਾਰਟਫੋਨ ਪੇਸ਼ ਕੀਤਾ ਹੈ ਜਿਸ 'ਚ ਆਨਸਕ੍ਰੀਨ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਅਜੇ ਤੱਕ ਕਿਸੇ ਕੰਪਨੀ ਨੇ ਆਪਣੇ ਸਮਾਰਟਫੋਨ ਦੀ ਡਿਸਪਲੇ 'ਚ ਫਿੰਗਰਪ੍ਰਿੰਟ ਨਹੀਂ ਦਿੱਤਾ ਹੈ। ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਵਾਲੀ ਤਕਨੀਕ ਨੂੰ Clear ID ਨਾਮ ਦਿੱਤਾ ਗਿਆ ਹੈ।
ਕੰਪਨੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੋਨ ਦੀ ਓ. ਐੱਲ. ਈ. ਡੀ ਡਿਸਪਲੇਅ ਪੈਨਲ 'ਚ ਹੀ ਫਿੰਗਰਪ੍ਰਿੰਟ ਸਕੈਨਰ ਹੋਵੇਗਾ। ਨਾਲ ਹੀ ਉਸ ਦੇ ਉਪਰ ਸਕ੍ਰੀਨ ਪ੍ਰੋਟੈਕਟਰ ਹੋਵੇਗਾ ਤਾਂ ਜੋ ਹੱਥ ਗਿੱਲਾ ਹੋਣ ਦੇ ਬਾਵਜ਼ੂਦ ਵੀ ਉਹ ਫਿੰਗਰ ਨੂੰ ਸਕੈਨ ਕਰ ਸਕੇ। ਵੀਵੋ ਦੇ ਇਸ ਫੋਨ ਦੀ ਟੈਗਲਾਈਨ ਅਨਲਾਕ ਦ ਫਿਊਚਰ ਹੈ। ਕੰਪਨੀ ਨੇ ਇਸ ਦਾ ਟੀਜ਼ਰ ਵੀ ਜਾਰੀ ਕਰ ਦਿੱਤਾ ਹੈ। ਉਥੇ ਹੀ ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਸਾਲ ਤੱਕ ਇਸ ਫੋਨ ਦੇ 70 ਮਿਲੀਅਨ ਮਤਲਬ 7 ਕਰੋੜ ਫੋਨ ਬਾਜ਼ਾਰ 'ਚ ਆਉਣਗੇ।
ਕੀ ਹੈ ਅੰਡਰ ਡਿਸਪਲੇਅ ਫਿੰਗਰ ਪ੍ਰਿੰਟ ਸੈਂਸਰ ਟੈਕਨਾਲੌਜੀ?
ਇਸ ਦਾ ਸਿੱਧਾ ਮਤਲਬ ਇਹ ਹੈ ਕਿ ਡਿਸਪਲੇ ਦੇ ਅੰਦਰ ਫਿੰਗਰਪ੍ਰਿੰਟ ਸਕੈਨਰ ਹੈ। ਅਜੇ ਤੱਕ ਮੇਨਸਟ੍ਰੀਮ 'ਚ ਦੁਨੀਆ 'ਚ ਕੋਈ ਵੀ ਅਜਿਹਾ ਸਮਾਰਟਫੋਨ ਨਹੀਂ ਹੈ ਜਿਸ 'ਚ ਡਿਸਪਲੇਅ ਦੇ ਅੰਦਰ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੋਵੇ। ਮੰਨਿਆ ਜਾਂਦਾ ਹੈ ਕਿ ਇਹ ਇਹ ਟੈਕਨਾਲੌਜੀ ਕਾਫ਼ੀ ਤੇਜ਼ ਅਤੇ ਸਿੰਪਲ ਹੈ।