Chrome ਤੋਂ ਬਾਅਦ ਹੁਣ Windows ਯੂਜ਼ਰਜ਼ ਖਤਰੇ 'ਚ, ਸਰਕਾਰੀ ਏਜੰਸੀ ਨੇ ਦਿੱਤੀ ਚਿਤਾਵਨੀ

Tuesday, Aug 13, 2024 - 06:05 PM (IST)

Chrome ਤੋਂ ਬਾਅਦ ਹੁਣ Windows ਯੂਜ਼ਰਜ਼ ਖਤਰੇ 'ਚ, ਸਰਕਾਰੀ ਏਜੰਸੀ ਨੇ ਦਿੱਤੀ ਚਿਤਾਵਨੀ

ਗੈਜੇਟ ਡੈਸਕ- ਭਾਰਤੀ ਕੰਪਿਊਟਰ ਐਰਮਜੈਂਸੀ ਰਿਸਪਾਂਸ ਟੀਮ (CERT-In) ਨੇ ਹੁਣ ਮਾਈਕ੍ਰੋਸਾਫਟ ਵਿੰਡੋਜ਼ ਲਈ ਚਿਤਾਵਨੀ ਜਾਰੀ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਗੂਗਲ ਕ੍ਰੋਮ ਲਈ CERT-In ਨੇ ਕਿਹਾ ਹੈ ਕਿ Windows 10, Windows 11 ਅਤੇ Windows Server 'ਚ ਦੋ ਵੱਖ-ਵੱਖ ਬਗ ਮਿਲੇ ਹਨ ਜਿਨ੍ਹਾਂ ਦਾ ਫਾਇਦਾ ਹੈਕਰ ਚੁੱਕ ਸਕਦੇ ਹਨ। ਇਸ ਬਗ ਨੂੰ ਮੀਡੀਅਮ ਰਿਸਕ ਕੈਟਾਗਰੀ 'ਚ ਰੱਖਿਆ ਗਿਆ ਹੈ।

CERT-In ਵੱਲੋਂ ਕਿਹਾ ਗਿਆ ਹੈ ਕਿ ਵਿੰਡੋਜ਼ ਸਿਸਟਮ 'ਚ ਮੌਜੂਦ ਇਨ੍ਹਾਂ ਖਾਮੀਆਂ ਦਾ ਫਾਇਦਾ ਚੁੱਕ ਕੇ ਹੈਕਰ ਤੁਹਾਡੇ ਸਿਸਟਮ ਨੂੰ ਐਕਸੈਸ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੇ ਸਿਸਟਮ 'ਚ ਮੌਜੂਦ ਜਾਣਕਾਰੀ ਵੀ ਹਾਸਿਲ ਕਰ ਸਕਦੇ ਹਨ। ਇਨ੍ਹਾਂ ਦੋਵਾਂ ਖਾਮੀਆਂ ਦੀ ਪਛਾਣ CVE-2024-21302 ਅਤੇ CVE-2024-38202 ਦੇ ਤੌਰ 'ਤੇ ਹੋਈ ਹੈ।

ਇਨ੍ਹਾਂ ਖਾਮੀਆਂ ਤੋਂ ਪ੍ਰਭਾਵਿਤ ਵਿੰਡੋਜ਼ ਦੇ ਪ੍ਰੋਡਕਟ ਦੀ ਲਿਸਟ

Windows Server 2016 (Server Core installation)
Windows Server 2016
Windows 10 Version 1607 for x64-based Systems
Windows 10 Version 1607 for 32-bit Systems
Windows 10 for x64-based Systems
Windows 10 for 32-bit Systems
Windows 11 Version 24H2 for x64-based Systems
Windows 11 Version 24H2 for ARM64-based Systems
Windows Server 2022, 23H2 Edition (Server Core installation)
Windows 11 Version 23H2 for x64-based Systems
Windows 11 Version 23H2 for ARM64-based Systems
Windows 10 Version 22H2 for 32-bit Systems
Windows 10 Version 22H2 for ARM64-based Systems
Windows 10 Version 22H2 for x64-based Systems
Windows 11 Version 22H2 for x64-based Systems
Windows 11 Version 22H2 for ARM64-based Systems
Windows 10 Version 21H2 for x64-based Systems
Windows 10 Version 21H2 for ARM64-based Systems
Windows 10 Version 21H2 for 32-bit Systems
Windows 11 version 21H2 for ARM64-based Systems
Windows 11 version 21H2 for x64-based Systems
Windows Server 2022 (Server Core installation)
Windows Server 2022
Windows Server 2019 (Server Core installation)
Windows Server 2019
Windows 10 Version 1809 for ARM64-based Systems
Windows 10 Version 1809 for x64-based Systems
Windows 10 Version 1809 for 32-bit Systems

CERT-In ਨੇ ਕਿਹਾ ਹੈ ਕਿ ਫਿਲਹਾਲ ਇਨ੍ਹਾਂ ਖਾਮੀਆਂ ਨੂੰ ਦੂਰ ਕਰਨ ਲਈ ਕੋਈ ਸਕਿਓਰਿਟੀ ਅਪਡੇਟ ਉਪਲੱਬਧ ਨਹੀਂ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਮਾਈਕ੍ਰੋਸਾਫਟ ਜਲਦੀ ਹੀ ਕੋਈ ਅਪਡੇਟ ਜਾਰੀ ਕਰੇਗਾ, ਹਾਲਾਂਕਿ ਮਾਈਕ੍ਰੋਸਾਫਟ ਨੇ ਆਪਣੇ ਸਪੋਰਟ ਪੇਜ 'ਤੇ ਇਨ੍ਹਾਂ ਖਾਮੀਆਂ ਤੋਂ ਬਚਣ ਦੇ ਟਿਪਸ ਜ਼ਰੂਰ ਦਿੱਤੇ ਹਨ। 


author

Rakesh

Content Editor

Related News