WhatsApp ਦੀ ਹੋਵੇਗੀ ਛੁੱਟੀ! ਐਲੋਨ ਮਸਕ ਨੇ ਲਾਂਚ ਕੀਤਾ X Chat
Monday, Nov 17, 2025 - 05:38 PM (IST)
ਗੈਜੇਟ ਡੈਸਕ- ਐਲੋਨ ਮਸਕ ਲੰਬੇ ਸਮੇਂ ਤੋਂ ਐਕਸ ਨੂੰ ਇਕ ਸੇਫ ਅਤੇ ਮਲਟੀ-ਪਰਪਸ ਕਮਿਊਨੀਕੇਸ਼ਨ ਪਲੇਟਫਾਰਮ 'ਚ ਬਦਲਣ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਕੰਪਨੀ ਨੇ X Chat ਨਾਂ ਦਾ ਨਵਾਂ ਮੈਸੇਜਿੰਗ ਸਿਸਟਮ ਲਾਂਚ ਕੀਤਾ ਹੈ। ਇਸਨੂੰ ਵਟਸਐਪ ਅਤੇ ਅਰਾਟਾਈ ਵਰਗੇ ਲੋਕਪ੍ਰਸਿੱਧ ਮੈਸੇਜਿੰਗ ਐਪਸ ਲਈ ਪ੍ਰਾਈਵੇਸੀ ਫੋਕਸਡ ਆਪਸ਼ਨ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ।
ਮਸਕ ਦਾ ਦਾਅਵਾ ਹੈ ਕਿ ਐਕਸ ਹੁਣ ਇਕ ਪੂਰੀ ਨਵੀਂ ਕਮਿਊਨੀਕੇਸ਼ਨ ਸਟੈਕ ਪੇਸ਼ ਕਰ ਰਿਹਾ ਹੈ, ਜਿਸ ਵਿਚ ਐਨਕ੍ਰਿਪਟਿਡ ਮੈਸੇਜ, ਆਡੀਓ ਕਾਲ, ਵੀਡੀਓ ਕਾਲ ਅਤੇ ਫਾਈਲ ਟਰਾਂਸਫਰ ਸ਼ਾਮਲ ਹਨ।
X Chat ਦਾ ਪੂਰਾ ਫੋਕਸ ਪ੍ਰਾਈਵੇਸੀ
X Chat ਦਾ ਮੁੱਖ ਫੋਕਸ ਸੁਰੱਖਿਆ ਅਤੇ ਪ੍ਰਾਈਵੇਸੀ ਹੈ। ਪਲੇਟਫਾਰਮ 'ਤੇ ਭੇਜੋ ਗਏ ਸਾਰੇ ਮੈਸੇਜ ਐਂਡ-ਟੂ-ਐਂਡ ਐਨਕ੍ਰਿਪਟਿਡ ਹੋਣਗੇ, ਜਿਸ ਵਿਚ ਪੋਟੋ, ਵੀਡੀਓ ਅਤੇ ਹੋਰ ਫਾਈਲਾਂ ਵੀ ਸ਼ਾਮਲ ਹਨ। ਕੰਪਨੀ ਦਾ ਕਹਿਣਾ ਹੈ ਕਿ ਹੁਣ ਗਰੁੱਪ ਚੈਟਸ ਅਤੇ ਮੀਡੀਆ ਵੀ ਐਨਕ੍ਰਿਪਟਿਡ ਹੋਣਗੇ। ਹਾਲਾਂਕਿ, ਕੁਝ ਮੇਟਾਡਾਟਾ ਵਰਗੇ ਰੇਸੀਪੇਂਟ ਦੀ ਜਾਣਾਕਰੀ ਐਨਕ੍ਰਿਪਟਿਡ ਤੋਂ ਬਾਹਰ ਰਹੇਗੀ।
ਯੂਜ਼ਰਜ਼ ਆਪਣੇ ਮੈਸੇਜ ਭੇਜਣ ਤੋਂ ਬਾਅਦ ਉਨ੍ਹਾਂ ਨੂੰ ਐਡਿਟ ਜਾਂ ਡਿਲੀਟ ਕਰ ਸਕਦੇ ਹਨ। ਡਿਲੀਟ ਕੀਤੇ ਗਏ ਮੈਸੇਜ ਵਟਸਐਪ ਦੀ ਤਰ੍ਹਾਂ ਕੋਈ ਨੋਟ ਨਹੀਂ ਛੱਡਣਗੇ। ਡਿਸਅਪਿਅਰਿੰਗ ਮੈਸੇਜ ਵੀ ਮੌਜੂਦ ਹਨ, ਜਿਨ੍ਹਾਂ 'ਚ ਯੂਜ਼ਰ ਸਮਾਂ ਸੈੱਟ ਕਰ ਸਕਦਾ ਹੈ ਕਿ ਮੈਸੇਜ ਕਦੋਂ ਆਪਣੇ-ਆਪ ਹਟ ਜਾਵੇ।
ਸਕਨੀਸ਼ਾਟ ਬਲਾਕ ਕਰਨ ਦਾ ਵੀ ਫੀਚਰ
X Chat 'ਚ ਇਕ ਹੋਰ ਸਮਹੱਤਵਪੂਰਨ ਪ੍ਰਾਈਵੇਸੀ ਫੀਚਰ ਸਕਰੀਨਸ਼ਾਟ ਬਲਾਕਿੰਗ ਹੈ। ਯੂਜ਼ਰ ਆਪਣੀ ਚੈਟ 'ਚ ਸਕਰੀਨਸ਼ਾਟ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸਦੀ ਨੋਟੀਫਿਕੇਸ਼ਨ ਵੀ ਭੇਜਿਆ ਜਾ ਸਕੇਗਾ। X Chat ਪੂਰੀ ਤਰ੍ਹਾਂ ਵਿਗਿਆਪਨ ਰਹਿਤ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਯੂਜ਼ਰ ਡਾਟਾ ਨੂੰ ਟ੍ਰੈਕ ਨਹੀਂ ਕਰਦਾ। ਇਹ ਪ੍ਰਾਈਵੇਸੀ-ਕੇਂਦਰਿਤ ਯੂਜ਼ਰਜ਼ ਲਈ ਇਕ ਵੱਡੀ ਸਹੂਲਤ ਹੋ ਸਕਦੀ ਹੈ।
ਨਵਾਂ ਮੈਸੇਜਿੰਗ ਪਲੇਟਫਾਰਮ ਐਕਸ ਦੇ ਪੁਰਾਣੇ ਡਾਈਰੈਕਟ ਮੈਸੇਜ ਅਤੇ X Chat ਦੋਵਾਂ ਨੂੰ ਇਕ ਯੂਨੀਪਾਈਡ ਇਨਬਾਕਸ 'ਚ ਲੈ ਕੇ ਆਉਂਦਾ ਹੈ। ਇਸ ਨਾਲ ਸਾਰੇ ਮੈਸੇਜ ਇਕ ਹੀ ਥਾਂ ਦਿਸਣਗੇ ਅਤੇ ਯੂਜ਼ਰ ਨੂੰ ਵੱਖ-ਵੱਖ ਇਨਬਾਕਸ ਮੈਸੇਜ ਨਹੀਂ ਕਰਨਾ ਪਵੇਗਾ।
