ਸਰਕਾਰ ਦੀ ਚਿਤਾਵਨੀ, ਮਾਈਕ੍ਰੋਸਾਫਟ ਦੇ ਇਸ ਪ੍ਰੋਡਕਟਸ ’ਚ ਹੈ ਵੱਡੀ ਖਾਮੀ

01/28/2023 2:48:04 PM

ਗੈਜੇਟ ਡੈਸਕ– ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-IN) ਨੇ ਮਾਈਕ੍ਰੋਸਾਫਟ ਦੇ ਇਕ ਬ੍ਰਾਈਜਡਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। CERT-IN ਦੇਸ਼ ’ਚ ਕਿਸੇ ਆਪਰੇਟਿੰਗ ਸਿਸਟਮ ਜਾਂ ਸੰਭਾਵਿਤ ਸਾਈਬਰ ਬਗ ਜਾਂ ਸਾਈਬਰ ਹਮਲੇ ਬਾਰੇ ਲੋਕਾਂ ਨੂੰ ਅਗਾਹ ਕਰਦੀ ਹੈ। ਹੁਣ CERT-IN ਨੇ ਮਾਈਕ੍ਰੋਸਾਫਟ ਐੱਜ਼ ਵੈੱਬ ਬ੍ਰਾਈਜ਼ਰ ਚ ਵੱਡਾ ਬਗ ਕੱਢਿਆ ਹੈ। ਮਾਈਕ੍ਰੋਸਾਫਟ ਐੱਜ ਬ੍ਰਾਊਜ਼ਰ ਨੂੰ ਲੈ ਕੇ CERT-IN ਵੱਲੋਂ ਅਲਰਟਰ ਜਾਰੀ ਕੀਤਾ ਗਿਆ ਹੈ। 

CERT-IN ਦੀ ਵੈੱਬਸਾਈਟ ’ਤੇ ਇਸ ਅਲਰਟ ਨੂੰ ਪਬਲਿਸ਼ ਕੀਤਾ ਗਿਆ ਹੈ। ਅਲਰਟ ’ਚ ਕਿਹਾ ਗਿਆ ਹੈ ਕਿ Microsoft Edge (Chromium) ’ਚ ਇਕ ਬਗ ਹੈ ਜਿਸਦਾ ਫਾਇਦਾ ਚੁੱਕ ਕੇ ਹੈਕਰ ਕਿਸੇ ਸਿਸਟਮ ਦੀ ਸਾਰੀ ਸਕਿਓਰਿਟੀ ਨੂੰ ਤੋੜ ਕੇ ਉਸਨੂੰ ਹੈਕ ਕਰ ਸਕਦੇ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ CERT-IN ਨੇ ਇਸ ਤਰ੍ਹਾਂ ਦਾ ਕੋਈ ਅਲਰਟ ਜਾਰੀ ਕੀਤਾ ਹੈ। ਆਮਤੌਰ ’ਤੇ CERT-IN ਵੱਲੋਂ ਹਰ ਮਹੀਨੇ ਕਿਸੇ-ਨਾ-ਕਿਸੇ ਐਪ ਜਾਂ ਬ੍ਰਾਊਜ਼ਰ ਜਾਂ ਆਪਰੇਟਿੰਗ ਸਿਸਟਮ ਨੂੰ ਲੈ ਕੇ ਅਲਰਟ ਆ ਜਾਂਦਾ ਹੈ। 

CERT-IN ਨੇ ਕਿਹਾ ਹੈ ਕਿ ਇਸ ਬਗ ਦਾ ਫਾਇਦਾ ਚੁੱਕ ਕੇ ਹੈਕਰ ਕਿਸੇ ਵੀ ਸਿਸਟਮ ਨੂੰ ਰਿਮੋਟ ਕੰਟਰੋਲ ’ਤੇ ਲੈ ਸਕਦੇ ਹਨ ਅਤੇ ਉਸ ਵਿਚ ਮੌਜੂਦਾ ਕਿਸੇ ਵੀ ਜਾਣਕਾਰੀ ਨੂੰ ਹਾਸਲ ਕਰ ਸਕਦੇ ਹਨ। ਇਸ ਖਾਮੀ ਦੀ ਮਦਦ ਨਾਲ ਹੈਕਰ ਕਿਸੇ ਵੀ ਸਿਸਟਮ ਨੂੰ ਇਕ ਸਪੈਸ਼ਲ ਰਿਕਵੈਸਟ ਵੀ ਭੇਜ ਸਕਦੇ ਹਨ। ਰਿਪੋਰਟ ਮੁਤਾਬਕ, ਮਾਈਕ੍ਰੋਸਾਫਟ ਐੱਜ ਬ੍ਰਾਊਜ਼ਰ ਦਾ ਵਰਜ਼ਨ 109.0.1518.61 ਇਸ ਖਾਮੀ ਨਾਲ ਪ੍ਰਭਾਵਿਤ ਹੈ। 

ਆਪਣੇ ਸਿਸਟਮ ਨੂੰ ਇਸ ਬਗ ਤੋਂ ਇੰਝ ਬਚਾਓ

CERT-IN ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਇਸ ਖਾਮੀ ਤੋਂ ਬਚਣ ਲਈ ਆਪਣੇ ਮਾਈਕ੍ਰੋਸਾਫਟ ਐੱਜ ਨੂੰ ਤੁਰੰਤ ਅਪਡੇਟ ਕਰੋ। ਮਾਈਕ੍ਰੋਸਾਫਟ ਨੇ ਵੀ ਇਸ ਬ੍ਰਾਊਜ਼ਰ ਦਾ ਇਕ ਨਵਾਂ ਵਰਜ਼ਨ ਜਾਰੀ ਕਰ ਦਿੱਤਾ ਹੈ। ਬ੍ਰਾਊਜ਼ਰ ਨੂੰ ਅਪਡੇਟ ਕਰਨ ਲਈ ਮਾਈਕ੍ਰੋਸਾਫਟ ਬ੍ਰਾਊਜ਼ਰ ਨੂੰ ਓਪਨ ਕਰੋ ਅਤੇ ਸੱਜੇ ਪਾਸੇ ਦਿਸ ਰਹੇ ਤਿੰਨ ਡਾਟ ’ਤੇ ਕਲਿੱਕ ਕਰਕੇ ਸੈਟਿੰਗ ’ਚ ਜਾਓ ਅਤੇ ਫਿਰ ਅਬਾਊਟ ਮਾਈਕ੍ਰੋਸਾਫਟ ਐੱਜ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਅਪਡੇਟ ਦਾ ਆਪਸ਼ਨ ਮਿਲ ਜਾਵੇਗਾ। ਅਪਡੇਟ ਤੋਂ ਬਾਅਦ ਆਪਣੇ ਬ੍ਰਾਊਜ਼ਰ ਨੂੰ ਰੀ-ਸਟਾਰਟ ਜ਼ਰੂਰ ਕਰੋ।


Rakesh

Content Editor

Related News