ਸਾਵਧਾਨ ! ਸੈਨੇਟਾਈਜ਼ਰ ਨਾਲ ਸਮਾਰਟਫੋਨ ਸਾਫ ਕਰਨ ''ਤੇ ਪੈ ਰਹੇ ਪਟਾਕੇ
Thursday, Jul 16, 2020 - 08:24 PM (IST)
ਗੈਜੇਟ ਡੈਸਕ—ਭਾਰਤ 'ਚ ਕੋਰੋਨਾ ਇਨਫੈਕਸ਼ਨ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਹੁਣ ਡਾਕਟਰ ਤੇ ਪ੍ਰਸ਼ਾਸਨ ਲੋਕਾਂ ਨੂੰ ਵਾਰ-ਵਾਰ ਹੱਥ ਧੋਣ ਅਤੇ ਫੋਨ ਸੈਨੇਟਾਈਜ਼ ਕਰਨ ਨੂੰ ਕਹਿ ਰਹੇ ਹਨ। ਹਾਲਾਂਕਿ ਲੋਕ ਫੋਨ ਨੂੰ ਸੈਨੇਟਾਈਜ਼ ਕਰਨ ਲਈ ਵੇਟ ਵਾਈਪਸ ਦੀ ਜਗ੍ਹਾ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰ ਰਹੇ ਹਨ ਪਰ ਕਈ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੀ ਇਹ ਗਲਤੀ ਉਨ੍ਹਾਂ ਦੇ ਮੋਬਾਇਲ ਨੂੰ ਖਰਾਬ ਕਰ ਸਕਦੀ ਹੈ। ਸੈਨੇਟਾਈਜ਼ਰ ਦੇ ਇਸਤੇਮਾਲ ਨਾਲ ਸਕਰੀਨ ਦੇ ਨਾਲ-ਨਾਲ ਹੈੱਡਫੋਨ ਜੈੱਕ ਅਤੇ ਸਪੀਕਰ ਤੱਕ ਖਰਾਬ ਹੋ ਰਹੇ ਹਨ।
ਉੱਥੇ, ਦੇਸ਼ ਦੀ ਰਾਜਧਾਨੀ ਦਿੱਲੀ ਦੇ ਇਕ ਨਿੱਜੀ ਮੋਬਾਇਲ ਰੀਪੇਅਰਿੰਗ ਸੈਂਟਰ ਵਾਲੇ ਨੇ ਦੱਸਿਆ ਕਿ ਕੋਰੋਨਾ ਇਨਫੈਕਸ਼ਨ ਫੈਲਣ ਤੋਂ ਬਾਅਦ ਮੋਬਾਇਲ ਰੀਪੇਅਰਿੰਗ ਲਈ ਆਉਣ ਵਾਲਿਆਂ 'ਚੋਂ ਜ਼ਿਆਦਾਤਰ ਉਹ ਹੀ ਹਨ ਜਿਨ੍ਹਾਂ ਨੇ ਆਪਣੇ ਫੋਨ ਨੂੰ ਅਲਕੋਹਲ ਆਧਾਰਿਤ ਸੈਨੇਟਾਈਜ਼ ਨਾਲ ਸਾਫ ਕੀਤਾ ਹੈ। ਸੈਂਟਰ ਦੇ ਇਕ ਮੈਕੇਨਿਕ ਨੇ ਦੱਸਿਆ ਕਿ ਕਈ ਲੋਕ ਮੋਬਾਇਲ ਨੂੰ ਇਸ ਤਰ੍ਹਾਂ ਨਾਲ ਸੈਨੇਟਾਈਜ਼ ਕਰ ਰਹੇ ਹਨ ਕਿ ਹੈੱਡਫੋਨ ਜੈੱਕ ਨੂੰ ਵੀ ਸੈਨੇਟਾਈਜ਼ਰ ਕੀਤਾ ਜਾ ਰਿਹਾ ਹੈ ਜਿਸ ਨਾਨ ਫੋਨ 'ਚ ਸ਼ਾਰਟ ਸਰਕਟ ਹੋ ਰਿਹਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਦੀ ਡਿਸਪਲੇਅ ਅਤੇ ਕੈਮਰਾ ਲੈਂਸ ਵੀ ਸੈਨੇਟਾਈਜ਼ਰ ਕਾਰਣ ਖਰਾਬ ਹੋਏ ਹਨ। ਉੱਤੇ ਦਿੱਤੀ ਤਸਵੀਰ ਨੂੰ ਦੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਸੈਨੇਟਾਈਜ਼ਰ ਲਗਾਉਣ ਕਾਰਣ ਡਿਸਪਲੇਅ 'ਤੇ ਕਿਸ ਤਰ੍ਹਾਂ ਦਾ ਪੀਪਾਲਨ ਆਇਆ ਹੈ।
ਮੈਡੀਕਲ ਵਾਈਪਸ ਦਾ ਕਰੋ ਇਸਤੇਮਾਲ
ਤੁਸੀਂ ਮੋਬਾਇਲ ਸਾਫ ਕਰਨ ਲਈ ਬਾਜ਼ਾਰ 'ਚ ਉਪਲੱਬਧ 70 ਫੀਸਦੀ ਅਲਕੋਹਲ ਵਾਲੇ ਮੈਡੀਕਲ ਵਾਈਪਸ ਦਾ ਇਸਤੇਮਾਲ ਕਰ ਸਕਦੇ ਹੋ। ਇਨ੍ਹਾਂ ਵਾਈਪਸ ਰਾਹੀਂ ਫੋਨ ਦੇ ਐਜ਼ੀਸ ਅਤੇ ਬੈਕ ਪੈਨਲ ਨੂੰ ਸਹੀ ਤਰ੍ਹਾਂ ਨਾਲ ਸਾਫ ਕਰ ਸਕੋਗੇ। ਨਾਲ ਹੀ ਇਸ ਨਾਲ ਬੈਕਟੀਰੀਆ ਦਾ ਖਾਤਮਾ ਹੋ ਜਾਵੇਗਾ।
ਐਂਟੀ ਬੈਕਟੀਰੀਅਲ ਪੇਪਰ
ਲਾਕਡਾਊਨ 'ਚ ਕੁਝ ਚੁਨਿੰਦਾ ਸਟੋਰ ਖੁੱਲੇ ਹਨ ਜਿਨ੍ਹਾਂ 'ਚ ਕੈਮਿਸਟ ਸਟੋਰ ਸ਼ਾਮਲ ਹਨ। ਤੁਹਾਨੂੰ ਇਥੋ ਐਂਟੀ ਬੈਕਟੀਰੀਅਲ ਟੀਸ਼ੂ ਪੇਪਰ ਮਿਲ ਜਾਣਗੇ, ਜਿਨ੍ਹਾਂ ਨਾਲ ਤੁਸੀਂ ਆਪਣੇ ਫੋਨ ਨੂੰ ਸਾਫ ਕਰ ਸਕਦੇ ਹੋ।