ਅੱਗ ਲੱਗਣ ''ਤੇ ਥਾਂ ਦਾ ਵਿਸ਼ਲੇਸ਼ਣ ਕਰਨ ਦੇ ਕੰਮ ਆਏਗਾ Cassie ਰੋਬੋਟ
Saturday, Apr 28, 2018 - 10:39 AM (IST)
ਜਲੰਧਰ : ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ 'ਚ ਸਥਿਤ ਜੈਸੀ ਗ੍ਰਿਜ਼ਲਸ ਲੈਬ ਦੇ ਖੋਜੀਆਂ ਨੇ ਅਜਿਹਾ ਰੋਬੋਟ ਤਿਆਰ ਕੀਤਾ ਹੈ, ਜੋ ਅੱਗ ਲੱਗਣ ਵਾਲੀ ਥਾਂ ਦਾ ਵਿਸ਼ਲੇਸ਼ਣ ਕਰਨ ਵਿਚ ਕਾਫੀ ਮਦਦਗਾਰ ਸਾਬਿਤ ਹੋਵੇਗਾ। Cassie ਨਾਂ ਦੇ ਇਸ ਰੋਬੋਟ ਨੂੰ ਖਾਸ ਤੌਰ 'ਤੇ ਅੱਗ ਵਿਚੋਂ ਹੁੰਦੇ ਹੋਏ ਅੱਗੇ ਵੱਧ ਕੇ ਥਾਂ ਦਾ ਮੁਆਇਨਾ ਕਰਨ ਅਤੇ ਉਸ ਥਾਂ 'ਤੇ ਜੇ ਕੋਈ ਜ਼ਖਮੀ ਵਿਅਕਤੀ ਹੈ ਤਾਂ ਉਸ ਬਾਰੇ ਸਮਾਂ ਰਹਿੰਦੇ ਪਤਾ ਲਾਉਣ ਲਈ ਤਿਆਰ ਕੀਤਾ ਗਿਆ ਹੈ।
ਰੋਬੋਟ 'ਤੇ ਕੀਤਾ ਗਿਆ ਟੈਸਟ
ਇਸ ਰੋਬੋਟ 'ਤੇ ਰੀਅਲ ਵਰਲਡ 'ਚ ਟੈਸਟ ਕੀਤਾ ਗਿਆ ਹੈ, ਜਿਸ ਵਿਚ ਇਸ ਨੇ ਅੱਗ ਨੂੰ ਚੀਰਦਿਆਂ ਅਤੇ ਧੂੰਏਂ ਵਾਲੀ ਹਾਲਤ ਵਿਚ ਵੀ ਅੱਗੇ ਵੱਧ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਐਮਰਜੈਂਸੀ ਵੇਲੇ ਰੋਬੋਟ ਕਾਫੀ ਮਦਦਗਾਰ ਸਾਬਿਤ ਹੋ ਸਕਦੇ ਹਨ। ਹਾਲਾਂਕਿ ਇਸ ਦੌਰਾਨ ਦਰੱਖਤ ਦੇ ਡਿੱਗਣ 'ਤੇ ਉਸ ਨੂੰ ਪਾਰ ਕਰਨ ਵਿਚ ਇਹ ਸਫਲ ਨਹੀਂ ਹੋ ਸਕਿਆ ਸੀ। ਇਸ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਖੋਜ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਸ ਦੀ ਸਮਰੱਥਾ ਵਧਾ ਕੇ ਮੁਹੱਈਆ ਕਰਵਾਉਣ ਦੀ ਯੋਜਨਾ ਹੈ।