ਦੁਨੀਆਂ ਦੀ ਪਹਿਲੀ ਆਨਲਾਈਨ ਕੋਰਟ 'ਚ ਹੋਈ ਕੇਸ ਦੀ ਸੁਣਵਾਈ
Saturday, Aug 19, 2017 - 02:20 PM (IST)

ਜਲੰਧਰ- ਕੇਸ ਦੀ ਸੁਣਵਾਈ ਲਈ ਲੋਕਾਂ ਨੂੰ ਕੋਟ ਦੇ ਵਾਰ-ਵਾਰ ਚੱਕਰ ਲਾਉਣੇ ਪੈਂਦੇ ਹਨ, ਜਿਸ 'ਚ ਪੈਸਿਆਂ ਦੀ ਤਾਂ ਬਰਬਾਦੀ ਹੁੰਦੀ ਹੈ ਨਾਲ ਹੀ ਉਨ੍ਹਾਂ ਦਾ ਕੀਮਤੀ ਸਮਾਂ ਵੀ ਖਰਾਬ ਹੋ ਜਾਂਦਾ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਚੀਨ 'ਚ ਪਹਿਲੀ ਆਨਲਾਈਨ ਕੋਰਟ ਦਾ ਸੈੱਟਅਪ ਬਣਾਇਆ ਗਿਆ ਹੈ ਅਤੇ ਅੱਜ ਪਹਿਲੇ ਕੇਸ ਦਾ ਟ੍ਰਾਇਲ ਲਿਆ ਗਿਆ, ਜਿਸ 'ਚ ਸਫਲਤਾ ਪ੍ਰਾਪਤ ਹੋਈ ਹੈ। ਚੀਨ ਦੀ ਪਹਿਲੀ ਆਨਲਾਈਨ ਕੋਰਟ ਹੈਂਗਜ਼ਹੂ ਇੰਟਰਨੈੱਟ ਕੋਰਟ 'ਚ ਇਹ ਕੇਸ ਇਕ ਨਾਵਲਿਸਟ ਮਤਲਬ ਨਾਵਲਕਾਰ ਅਤੇ ਇਕ ਆਨਲਾਈਨ ਵੈੱਬ ਕੰਪਨੀ ਦੇ ਵਿਚਕਾਰ ਲੜਿਆ ਗਿਆ। ਇਸ ਕੇਸ 'ਚ ਨਾਵਲਿਸਟ ਨੇ ਵੈੱਬ ਕੰਪਨੀ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਉਸ ਦੇ ਨਾਵਲ ਮਤਲਬ ਨਾਵਲ ਮਤਲਬ ਬਿਨਾ ਪ੍ਰਮਿਸ਼ਨ ਦੇ ਵੈੱਬ 'ਤੇ ਆਪਣੇ ਰੀਡਰਸ ਤੱਕ ਪਹੁੰਚਾਏ ਹਨ।
30 ਮਿੰਟ ਤੱਕ ਲੜਿਆ ਗਿਆ ਕੇਸ -
ਇਸ ਕੇਸ 'ਚ ਜੱਜ ਅਤੇ ਲੀਗਤ ਏਜੰਟ ਦੇਸ਼ ਦੇ ਕਈ ਭਾਗਾਂ ਤੋਂ ਵੈੱਬ ਦੇ ਮਾਧਿਅਮ ਤੋਂ ਹੀ ਇਕ ਦੂਜੇ ਨਾਲ ਕਨੈਕਟਿਡ ਸਨ। 30 ਮਿੰਟ ਤੱਕ ਚੱਲਣ ਵਾਲੇ ਇਸ ਕੇਸ 'ਚ ਸਿਰਫ ਜੱਜ ਸਾਹਿਬ ਹੀ ਬੱਸ ਹੈਂਗਜਹੂ ਦੇ ਕੋਰਟਰੂਮ 'ਚ ਮੌਜੂਦ ਸਨ ਅਤੇ ਬਾਕੀ ਮੈਂਬਰਸ ਲਾਈਵ ਸਟ੍ਰੀਮਿੰਗ ਦੇ ਮਾਧਿਅਮ ਤੋਂ ਪ੍ਰੋਜਕਟਰ 'ਤੇ ਉਨ੍ਹਾਂ ਨੂੰ ਦੇਖ ਰਹੇ ਸਨ।
ਆਨਲਾਈਨ ਕੋਰਟ ਦੇ ਸਮੇਂ ਅਤੇ ਪੈਸਿਆਂ ਦੀ ਹੋਵੇਗੀ ਬਚਤ -
ਆਨਲਾਈਨ ਕੇਸ ਨੂੰ ਲੜਨ ਲਈ ਸਾਰੇ ਤਰ੍ਹਾਂ ਦੇ ਡਾਕੂਮੈਂਟਸ ਅਤੇ ਜਿੱਥੋਂ ਤੱਕ ਕੇਸ ਵੀ ਆਨਲਾਈਨ ਹੀ ਦਰਜ ਕਰਵਾਇਆ ਜਾਵੇਗਾ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਇਹ ਹੋਵੇਗਾ ਕਿ ਕੇਸ ਲੜਨ ਦੀ ਫੀਸ ਵੀ ਆਨਲਾਈਨ ਹੀ ਜਮਾ ਹੋਵੇਗੀ, ਜਿਸ ਨਾਲ ਧੋਖਾ-ਧੜੀ ਤੋਂ ਵੀ ਬਚਿਆ ਜਾ ਸਕੇਗਾ। ਤੁਹਾਨੂੰ ਦੱਸ ਦਈਏ ਕਿ ਚੀਨ ਅਜਿਹਾ ਪਹਿਲਾ ਦੇਸ਼ ਨਹੀਂ ਹੈ, ਜਿਸ ਨੇ ਆਨਲਾਈਨ ਸੁਣਵਾਈ ਸ਼ੁਰੂ ਕੀਤੀ ਹੈ, ਇਸ ਤੋਂ ਪਹਿਲਾਂ ਕੈਨੇਡਾ ਨੇ ਵੀ ਹਾਲ ਹੀ 'ਚ ਛੋਟੇ-ਛੋਟੇ ਮੁੱਦਿਆਂ ਨੂੰ ਸੁਲਝਾਉਣ ਲਈ ਇਕ ਆਨਲਾਈਨ ਪੋਰਟਨ ਚਲਾਇਆ ਹੈ। ਤੁਹਾਨੂੰ ਦੱਸ ਦਈਏ ਕਿ ਇੰਟਰਨੈੱਟ ਕੋਰਟ ਦੀ ਮਦਦ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬਾਊਂਡ੍ਰੀ ਨਹੀਂ ਰਹੇਗੀ ਮਤਲਬ ਦੇਸ਼ ਦੇ ਸਭ ਤੋਂ ਬਿਹਤਰੀਨ ਅਨੁਭਵਾਂ ਨੂੰ ਵੀ ਇਕ ਪਲੈਟਫੋਰਮ 'ਤੇ ਆਨਲਾਈਨ ਸੁਣਵਾਈ ਲਈ ਲਿਆਇਆ ਜਾ ਸਕੇਗਾ। ਨਾਲ ਹੀ ਕੇਸ ਸਟੀਕ ਪਰਿਣਾਮ ਕੱਢੇ ਜਾ ਸਕਣਗੇ।