Canon ਨੇ ਲਾਂਚ ਕੀਤਾ ਪੋਰਟੇਬਲ ਫੋਟੋ ਪ੍ਰਿੰਟਰ, 23 ਸਕਿੰਟਾਂ ’ਚ ਕਰ ਦੇਵੇਗਾ ਫੋਟੋ ਪ੍ਰਿੰਟ

Tuesday, Jul 12, 2022 - 11:57 AM (IST)

Canon ਨੇ ਲਾਂਚ ਕੀਤਾ ਪੋਰਟੇਬਲ ਫੋਟੋ ਪ੍ਰਿੰਟਰ, 23 ਸਕਿੰਟਾਂ ’ਚ ਕਰ ਦੇਵੇਗਾ ਫੋਟੋ ਪ੍ਰਿੰਟ

ਗੈਜੇਟ ਡੈਸਕ– ਆਪਣੇ ਸ਼ਾਨਦਾਰ ਕੈਮਰੇ ਲਈ ਜਾਣੀ ਜਾਣ ਵਾਲੀ ਕੰਪਨੀ ਕੈਨਨ ਨੇ ਭਾਰਤੀ ਬਾਜ਼ਾਰ ’ਚ ਆਪਣੇ ਪੋਰਟੇਬਲ ਵਾਇਰਲੈੱਸ ਫੋਟੋ ਪ੍ਰਿੰਟਰ Canon SELPHY CP1500 ਨੂੰ ਲਾਂਚ ਕਰ ਦਿੱਤਾ ਹੈ। Canon SELPHY CP1500 ਦੇ ਨਾਲ ਐਡੀਟਿੰਗ ਦੀ ਵੀ ਸੁਵਿਧਾ ਦਿੱਤੀ ਗਈ ਹੈ ਯਾਨੀ ਤੁਸੀਂ ਫੋਟੋ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਉਸ ਦੀ ਐਡੀਟਿੰਗ ਵੀ ਕਰ ਸਕਦੇ ਹੋ। Canon SELPHY CP1500 ਕਾਲੇ ਅਤੇ ਚਿੱਟੇ ਦੋ ਰੰਗਾਂ ’ਚ ਮਿਲੇਗਾ। 

ਉਂਝ ਤਾਂ ਬਾਜ਼ਾਰ ’ਚ ਬਹੁਤ ਸਾਰੇ ਇੰਸਟੈਂਟ ਫੋਟੋ ਪ੍ਰਿੰਟਰ ਹਨ ਪਰ Canon SELPHY CP1500 ਥੋੜਾ ਵੱਖਰਾ ਹੈ। ਇਹ ਇਕ ਪੋਰਟੇਬਲ ਪ੍ਰਿੰਟਰ ਹੈ ਅਤੇ ਇਸਦਾ ਡਿਜ਼ਾਈਨ ਵੀ ਥੋੜਾ ਵੱਖਰਾ ਹੈ। ਇਸ ਪ੍ਰਿੰਟਰ ਨਾਲ ਤੁਸੀਂ ਵੱਡੇ ਸਾਈਜ਼ ’ਚ ਫੋਟੋ ਪ੍ਰਿੰਟ ਕਰ ਸਕਦੇ ਹੋ। ਇਸ ਵਿਚ ਕਲਰ ਟੋਨ ਤੋਂ ਲੈ ਕੇ ਬ੍ਰਾਈਟਨੈੱਸ, ਕੰਟ੍ਰਾਸਟ ਵਰਗੇ ਐਡੀਟਿੰਗ ਟੂਲ ਵੀ ਹਨ। 

ਕੰਪਨੀ ਦੇ ਦਾਅਵੇ ਮੁਤਾਬਕ, Canon SELPHY CP1500 ਨਾਲ ਪ੍ਰਿੰਟ ਹੋਈਆਂ ਤਸਵੀਰਾਂ ਪਾਣੀ ਨਾਲ ਜਲਦੀ ਖ਼ਰਾਬ ਨਹੀਂ ਹੋਣਗੀਆਂ। ਇਸ ਤੋਂ ਇਲਾਵਾ ਇਨ੍ਹਾਂ ਫੋਟੋਜ਼ ’ਤੇ ਫਿੰਗਰਪ੍ਰਿੰਟ ਵੀ ਨਹੀਂ ਆਉਣਗੇ। ਕੈਨਨ ਦੇ ਇਸ ਪ੍ਰਿੰਟਰ ਨੂੰ ਆਸਾਨੀ ਨਾਲ ਫੋਨ ਨਾਲ ਕੁਨੈਕਟ ਕੀਤਾ ਜਾ ਸਕੇਗਾ। ਇਸ ਪ੍ਰਿੰਟਰ ਨੂੰ SELPHY Photo Layout 3.0 ਐਪ ਰਾਹੀਂ ਕੁਨੈਕਟ ਕੀਤਾ ਜਾ ਸਕੇਗਾ। ਐਪ ’ਚ ਕਈ ਇਨਬਿਲਟ ਫਰੇਮ ਮਿਲਣਗੇ। ਇਸ ਤੋਂ ਇਲਾਵਾ ਐਪ ’ਚ ਵੀ ਐਡੀਟਿੰਗ ਦੀ ਸੁਵਿਧਾ ਮਿਲੇਗੀ। ਇਸ ਨਾਲ ਤੁਸੀਂ ਕਿਊ.ਆਰ. ਕੋਡ ਦੀ ਮਦਦ ਨਾਲ ਨਾਲ ਕਿਸੇ ਫੋਟੋ ਐਲਬਮ, ਵੀਡੀਓ ਜਾਂ ਆਨਲਾਈਨ ਮੈਪ ਨੂੰ ਵੀ ਪ੍ਰਿੰਟ ਕਰ ਸਕੋਗੇ। 

Canon SELPHY CP1500 ’ਚ ਕੁਨੈਕਟੀਵਿਟੀ ਲਈ ਵਾਈ-ਫਾਈ ਅਤੇ ਟਾਈਪ-ਸੀ ਕੇਬਲ ਦਾ ਸਪੋਰਟ ਹੈ। ਇਸ ਵਿਚ ਤੁਸੀਂ ਪੈੱਨ-ਡ੍ਰਾਈਵ ਜਾਂ ਮੈਮਰੀ ਕਾਰਡ ਵੀ ਇਸਤੇਮਾਲ ਕਰ ਸਕਦੇ ਹੋ। ਇਸ ਵਿਚ ਥਰਡ ਪਾਰਟੀ ਕਲਾਊਡ ਤੋਂਵੀ ਪ੍ਰਿੰਟਿੰਗ ਦੀ ਸੁਵਿਧੀ ਦਿੱਤੀ ਗਈ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਪ੍ਰਿੰਟਰ ਨਾਲ ਇਕੱਠੇ 8 ਸਮਾਰਟਫੋਨ ਕੁਨੈਕਟ ਕਰ ਸਕਦੇ ਹੋ। 

ਫੋਨ ਨਾਲ ਕੁਨੈਕਟ ਕਰਨ ਲਈ ਸਿਰਫ ਕਿਊ.ਆਰ. ਕੋਡ ਨੂੰ ਸਕੈਨ ਕਰਨਾ ਹੋਵੇਗਾ। Canon SELPHY CP1500 ਪ੍ਰਿੰਟਰ ਪੋਸਟਕਾਰਡ ਸਾਈਜ਼ (ਕਰੀਬ 100x148mm) ਕਾਰਡ ’ਤੇ ਫੋਟੋ ਨੂੰ ਸਿਰਫ 41 ਸਕਿੰਟਾਂ ’ਚ ਜਦਕਿ ਕਾਰਡ ਸਾਈਜ਼ (54x86mm) ਪ੍ਰਿੰਟ ਸਿਰਫ 23 ਸਕਿੰਟਾਂ ’ਚ ਕਰ ਸਕਦਾ ਹੈ। ਇਸ ਪ੍ਰਿੰਟਰ ਦੀ ਕੀਮਤ 11995 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ ਸਤੰਬਰ 2022 ਤੋਂ ਸ਼ੁਰੂ ਹੋਵੇਗੀ। 


author

Rakesh

Content Editor

Related News