Canon ਨੇ ਬਣਾਇਆ ਨਵਾਂ EOS M5 ਮਿਰਰਲੈੱਸ DSLR ਕੈਮਰਾ
Thursday, Sep 15, 2016 - 02:05 PM (IST)

ਜਲੰਧਰ - ਜਾਪਾਨ ਦੀ ਕੈਮਰਾ ਨਿਰਮਾਤਾ ਕੰਪਨੀ ਕੈਨਨ (Canon) ਨੇ EOS M3 ਦੀ ਕਾਮਯਾਬੀ ਤੋਂ ਬਾਅਦ ਨਵਾਂ ਈ ਓ. ਐੱਸ. ਐੱਮ 5 (EOS M5) ਬੈਸਟ ਮਿਰਰਲੈੱਸ ਕੈਮਰਾ ਬਣਾਇਆ ਹੈ ਜੋ ਕੰਪਨੀ ਦੇ ਮੌਜੂਦਾ DSLR ਵਰਗਾ ਹੀ ਫੀਲ ਦਿੰਦਾ ਹੈ। ਇਸ ਕੈਮਰੇ ਦੀ ਖਾਸਿਅਤ ਹੈ ਕਿ ਇਸ ''ਚ ਡਿਊਲ ਪਿਕਸਲ CMOS ਆਟੋਫੋਕਸ ਸੈਂਸਰ ਲਗਾ ਹੈ ਜੋ ਮੂਵਿੰਗ ਸਬਜੈੱਕਟਸ ਨੂੰ ਵੀਡੀਓ ਮੋਡ ''ਚ ਰਿਕਾਰਡ ਕਰਨ ''ਚ ਮਦਦ ਕਰਦਾ ਹੈ।
ਇਸ ਕੈਮਰੇ ''ਚ 24.2 ਮੈਗਾਪਿਕਸਲ ਦਾ APS-C ਸੈਂਸਰ ਲਗਾ ਹੈ ਜੋ Digic 7 ਪ੍ਰੋਸੈਸਰ ਦੀ ਮਦਦ ਨਾਲ ਵੀਡੀਓ ਰਿਕਾਰਡ ਕਰੇਗਾ। ਇਸ ਦੇ ਬੈਕ ''ਤੇ 3.2-ਇੰਚ ਦੀ ਟਚਸਕ੍ਰੀਨ ਲੱਗੀ ਹੈ ਜੋ ਰਿਕਾਰਡ ਕੀਤੀ ਗਈ ਵੀਡੀਓ ਨੂੰ ਪੇਸ਼ ਕਰਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਨਵੰਬਰ ਦੇ ਮਹੀਨੇ ''ਚ $980 (ਕਰੀਬ 65,680 ਰੁਪਏ) ਕੀਮਤ ''ਚ ਉਪਲੱਬਧ ਕੀਤਾ ਜਾਵੇਗਾ, ਪਰ ਇਸ ਦੇ ਨਾਲ ਤੁਹਾਨੂੰ $120 (ਕਰੀਬ 8,042 ਰੁਪਏ) ਦਾ 15-45mm f/3.5-6.3 ਜੂਮ ਲੈਂਨਜ਼ ਅਲਗ ਤੋਂ ਖਰੀਦਣਾ ਪਵੇਗਾ।