Bye Bye 2018: ਇਸ ਸਾਲ ਸਭ ਤੋਂ ਵਧ ਚਰਚਾ ’ਚ ਰਹੀਆਂ ਇਹ Technologies

12/23/2018 10:38:51 AM

ਇਸ ਸਾਲ ਚਰਚਾ ਦਾ ਵਿਸ਼ਾ ਰਿਹਾ ਵੱਡੀ ਸਕਰੀਨ ਵਾਲਾ iPhone
ਸਾਲ 2018 ਵਿਚ ਐਪਲ ਨੇ 6.5 ਇੰਚ ਦੀ ਸਕਰੀਨ ਵਾਲਾ iPhone XS Max ਲਾਂਚ ਕੀਤਾ ਹੈ। ਹਾਲਾਂਕਿ ਇਸ ਦੇ ਕਾਫੀ ਮਹਿੰਗੇ ਹੋਣ ਕਾਰਨ ਭਾਰਤੀ ਬਾਜ਼ਾਰ ਵਿਚ ਇਸ ਨੂੰ ਚੰਗੀ ਪ੍ਰਤੀਕਿਰਿਆ ਨਹੀਂ ਮਿਲੀ।

PunjabKesari

ਸੈਮਸੰਗ ਲਿਆਈ 4 ਕੈਮਰਿਆਂ ਵਾਲਾ Galaxy A9
ਇਸ ਸਾਲ ਸੈਮਸੰਗ ਨੇ 4 ਕੈਮਰਿਆਂ ਵਾਲਾ ਗਲੈਕਸੀ  A9 ਲਾਂਚ ਕਰ ਕੇ ਸਮਾਰਟਫੋਨ ਫੋਟੋਗ੍ਰਾਫੀ ਕਰਨ ਵਾਲੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਪਰ ਸਮਾਰਟਫੋਨ ਦੇ ਡਿਜ਼ਾਈਨ ਨੂੰ ਥੋੜ੍ਹਾ ਸਾਦਾ ਰੱਖਿਆ ਗਿਆ, ਜੋ ਕੁਝ ਯੂਜ਼ਰਜ਼ ਨੇ ਪਸੰਦ ਨਹੀਂ ਕੀਤਾ।

PunjabKesari

ਚਰਚਾ ਦਾ ਵਿਸ਼ਾ ਰਹੇ ਗੇਮਿੰਗ ਫੋਨ 
ਅਸੁਸ ਨੇ ਇਸ ਸਾਲ ਗੇਮਰਸ ਦਾ ਧਿਆਨ ਆਪਣੇ ਵੱਲ ਖਿੱਚਦਿਆਂ ROG ਗੇਮਿੰਗ ਫੋਨ ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਗੇਮ ਖੇਡਣ ਵੇਲੇ ਇਹ ਗਰਮ ਨਹੀਂ ਹੋਵੇਗਾ ਅਤੇ ਹੋਰ ਬਿਹਤਰੀਨ ਸਮਾਰਟਫੋਨਜ਼ ਦੇ ਮੁਕਾਬਲੇ 50 ਤਕ ਬਿਹਤਰ ਪ੍ਰਫਾਰਮੈਂਸ ਦੇਵੇਗਾ।

PunjabKesari

ਪਸੰਦ ਕੀਤੀ ਗਈ ਸੁਪਰ VOOC ਚਾਰਜਿੰਗ ਤਕਨੀਕ
ਇਸ ਸਾਲ ਓਪੋ ਨੇ ਸੁਪਰ VOOC ਚਾਰਜਿੰਗ ਤਕਨੀਕ ਫਾਈਂਡ X ਤੇ 17 ਪ੍ਰੋ ਵਿਚ ਦਿੱਤੀ, ਉੱਥੇ ਹੀ ਵਨਪਲੱਸ ਨੇ ਸੁਪਰ ਡੈਸ਼ ਫਾਸਟ ਚਾਰਜਿੰਗ ਤਕਨੀਕ ਨੂੰ ਆਪਣੇ ਸਮਾਰਟਫੋਨਜ਼ ਵਿਚ ਸ਼ਾਮਲ ਕੀਤਾ। ਇਹ ਸਮਾਰਟਫੋਨਜ਼ 0 ਤੋਂ 50 ਫੀਸਦੀ ਤਕ ਬੈਟਰੀ 30 ਮਿੰਟ ਤੋਂ ਵੀ ਘੱਟ ਸਮੇਂ ਵਿਚ ਚਾਰਜ ਕਰ ਦਿੰਦੇ ਹਨ, ਜਿਸ ਕਾਰਨ ਇਹ ਤਕਨੀਕ ਲੋਕਾਂ ਨੂੰ ਕਾਫੀ ਪਸੰਦ ਆਈ।

PunjabKesari


Related News