13 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ’ਚ ਖਰੀਦੋ ਇਹ SMART TV

Friday, Oct 09, 2020 - 07:39 PM (IST)

13 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ’ਚ ਖਰੀਦੋ ਇਹ SMART TV

ਗੈਜੇਟ ਡੈਸਕ—ਜੇਕਰ ਤੁਸੀਂ ਇਨ੍ਹਾਂ ਦਿਨੀਂ ਇਕ ਸਸਤਾ  LED SMART TV ਖਰੀਦਣ ਦੇ ਬਾਰੇ ’ਚ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਖਾਸ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਸਤੇ ਸਮਾਰਟ ਟੀ.ਵੀ. ਦੇ ਬਾਰੇ ’ਚ ਦੱਸਾਂਗੇ ਜਿਨ੍ਹਾਂ ਦੀ ਕੀਮਤ 13 ਹਜ਼ਾਰ ਰੁਪਏ ਤੋਂ ਵੀ ਘੱਟ ਹੈ ਭਾਵ ਇਹ ਤੁਹਾਡੇ ਬਜਟ ’ਚ ਆਸਾਨੀ ਨਾਲ ਫਿੱਟ ਹੋ ਸਕਦੇ ਹਨ।

Shinco TV
ਕੀਮਤ-10,999 ਰੁਪਏ

PunjabKesari
Shinco SO328AS ਇਕ 32 ਇੰਚ ਦਾ ਐੱਚ.ਡੀ. ਰੇਡੀ ਸਮਾਰਟ ਐੱਲ.ਈ.ਡੀ. ਟੀ.ਵੀ. ਹੈ ਜੋ ਕਿ ਏ+ ਗ੍ਰੇਡ ਪੈਨਲ ਨਾਲ ਆਉਂਦਾ ਹੈ। ਇਸ ਦੀ ਡਿਸਪਲੇਅ 1366x768 ਪਿਕਸਲ ਰੈਜੋਲਿਉਸ਼ਨ ਨੂੰ ਸਪੋਰਟ ਕਰਦੀ ਹੈ। 16.7 ਮਿਲੀਅਨ ਕਲਰਸ ਵਾਲੇ ਇਸ ਟੀ.ਵੀ. ਦੀ ਪਿਕਚਰ ਕੁਆਲਿਟੀ ਦੀ ਕੀਮਤ ਦੇ ਹਿਸਾਬ ਨਾਲ ਬਹੁਤ ਬਿਹਤਰ ਹੈ। ਇਸ ਟੀ.ਵੀ. ਨੂੰ ਐਮਾਜ਼ੋਨ ’ਤੇ ਉਪਲੱਬਧ ਕੀਤਾ ਗਿਆ ਹੈ।

Hisense TV
ਕੀਮਤ-14,990

PunjabKesari
ਇਹ ਇਕ 32 ਇੰਚ ਦਾ ਐੱਚ.ਡੀ. ਰੇਡੀ ਸਮਾਰਟ ਐਂਡ੍ਰਾਇਡ ਐੱਲ.ਈ.ਡੀ. ਟੀ.ਵੀ. ਹੈ ਜਿਸ ’ਚ ਤੁਹਾਨੂੰ ਗੂਗਲ ਅਸਿਸਟੈਂਟ ਦੀ ਸਪੋਰਟ ਵੀ ਮਿਲਦੀ ਹੈ। ਇਨ-ਬਿਲਟ ¬ਕ੍ਰੋਮਕਾਸਟ ਇਸ ’ਚ ਦਿੱਤਾ ਗਿਆ ਹੈ। ਇਸ ਟੀ.ਵੀ. ਦੇ ਰਿਮੋਟ ’ਚ ਯੂਟਿਊਬ, ਨੈੱਟਫਲਿਕਸ ਅਤੇ ਗੂਗਲ ਪਲੇਅ ਲਈ ਡੈਡੀਕੇਟੇਡ ਬਟਨ ਮਿਲਦੇ ਹਨ। ਇਹ ਟੀ.ਵੀ. ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ’ਤੇ ਉਪਲੱਬਧ ਕੀਤਾ ਗਿਆ ਹੈ।

Kodak TV
ਕੀਮਤ-10,999 ਰੁਪਏ

PunjabKesari
ਕੋਡੇਕ ਦੇ 32 ਇੰਚ ਵਾਲੇ ਸਮਾਰਟ ਟੀ.ਵੀ. ਦੀ ਕੀਮਤ 10,999 ਰੁਪਏ ਹੈ। ਐਂਡ੍ਰਾਇਡ 9 ’ਤੇ ਕੰਮ ਕਰਨ ਵਾਲੇ ਇਸ ਟੀ.ਵੀ. ’ਚ ਵੀ ਇਨ-ਬਿਲਟ ¬ਕ੍ਰੋਮਕਾਸਟ ਦੀ ਸਪੋਰਟ ਮਿਲਦੀ ਹੈ। ਇਸ ’ਚ 8ਜੀ.ਬੀ. ਇੰਟਰਨਲ ਸਟੋਰੇਜ਼ ਮੌਜੂਦ ਹੈ। ਟੀ.ਵੀ. ਨਾਲ ਆਉਣ ਵਾਲੇ ਰਿਮੋਟ ’ਚ ਗੂਗਲ ਅਸਿਸਟੈਂਟ ਲਈ ਡੈਡੀਕੇਟੇਡ ਬਟਨ ਦਿੱਤਾ ਗਿਆ ਹੈ।


author

Karan Kumar

Content Editor

Related News