ਇਸ ਦੀਵਾਲੀ ਖ਼ਰੀਦੋ ਇਲੈਕਟ੍ਰਿਕ ਸਕੂਟਰ, ਓਲਾ ਤੋਂ ਲੈ ਕੇ ਹੀਰੋ ਤੱਕ ਦੇ ਇਲੈਕਟ੍ਰਿਕ ਸਕੂਟਰਾਂ ਹਨ ਸੂਚੀ ਦਾ ਹਿੱਸਾ
Sunday, Oct 09, 2022 - 12:22 PM (IST)
ਆਟੋ ਡੈਸਕ : ਕੰਪਨੀਆਂ ਨੇ ਸਤੰਬਰ 2022 ਲਈ ਵਿਕਰੀ ਦੇ ਅੰਕੜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਸਾਹਮਣੇ ਆਏ ਅੰਕੜਿਆਂ ਮੁਤਾਬਕ ਸਤੰਬਰ ਮਹੀਨੇ 'ਚ ਦੇਸ਼ 'ਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਕੁੱਲ ਵਿਕਰੀ 52,999 ਯੂਨਿਟ ਦਰਜ ਕੀਤੀ ਗਈ ਹੈ। ਜਾਣੋ ਸਭ ਤੋਂ ਵਧ ਵਿਕਣ ਵਾਲੇ ਟੌਪ-3 ਸਕੂਟਰਾਂ ਬਾਰੇ ਜੋ ਤੁਸੀਂ ਇਸ ਦੀਵਾਲੀ 'ਤੇ ਖ਼ਰੀਦ ਸਕਦੇ ਹੋ।
ਓਲਾ ਇਲੈਕਟ੍ਰਿਕ ਸਕੂਟਰ
ਓਲਾ ਦੇ ਇਲੈਕਟ੍ਰਿਕ ਸਕੂਟਰਾਂ ਦਾ ਨਾਮ ਸਭ ਤੋਂ ਵੱਧ ਵਿਕਣ ਵਾਲੇ ਇਲੈਕਟ੍ਰਿਕ ਸਕੂਟਰਾਂ ਦੀ ਸੂਚੀ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ। ਓਲਾ ਨੇ ਆਪਣੇ ਇਲੈਕਟ੍ਰਿਕ ਸਕੂਟਰ ਨੂੰ 2 ਵੇਰੀਐਂਟਸ- S1 ਅਤੇ S1 ਪ੍ਰੋ 'ਚ ਬਾਜ਼ਾਰ 'ਚ ਪੇਸ਼ ਕੀਤਾ ਹੈ। Ola S1 ਕੰਪਨੀ ਦਾ ਬੇਸ ਵੇਰੀਐਂਟ ਹੈ ਜੋ ਫੁੱਲ ਚਾਰਜ ਹੋਣ 'ਤੇ 121 ਕਿਲੋਮੀਟਰ ਦੀ ਰੇਂਜ ਦਿੰਦਾ ਹੈ। ਦੂਜੇ ਪਾਸੇ, S1 Pro ਹਾਈ-ਟਾਪ ਵੇਰੀਐਂਟ ਹੈ ਜੋ ਇੱਕ ਵਾਰ ਚਾਰਜ ਕਰਨ 'ਤੇ 181 ਕਿਲੋਮੀਟਰ ਦੀ ਰੇਂਜ ਦੀ ਪੇਸ਼ਕਸ਼ ਕਰਦਾ ਹੈ। ਇਹ ਇਲੈਕਟ੍ਰਿਕ ਸਕੂਟਰ 10 ਕਲਰ ਆਪਸ਼ਨ ਦੇ ਨਾਲ ਬਾਜ਼ਾਰ 'ਚ ਉਪਲੱਬਧ ਹੈ।
ਓਕੀਨਾਵਾ ਓਚੀ 90
Okinawa Okhi 90 ਇਹ ਵਧੀਆ ਪ੍ਰਦਰਸ਼ਨ ਵਾਲਾ ਇਲੈਕਟ੍ਰਿਕ ਸਕੂਟਰ ਹੈ। ਇਸ ਵਿੱਚ ਇੱਕ ਹਟਾਉਣਯੋਗ 72V 50 Ah ਲਿਥੀਅਮ-ਆਇਨ ਬੈਟਰੀ ਪੈਕ ਹੈ। ਚਾਰਜਿੰਗ ਦੀ ਗੱਲ ਕਰੀਏ ਤਾਂ ਇਸ ਨੂੰ ਇੱਕ ਘੰਟੇ ਵਿੱਚ 80 ਫ਼ੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ। ਜਦੋਂ ਕਿ ਫੁੱਲ ਚਾਰਜ ਹੋਣ 'ਚ 3 ਤੋਂ 4 ਘੰਟੇ ਦਾ ਸਮਾਂ ਲੱਗਦਾ ਹੈ। ਇਸ ਸਕੂਟਰ 'ਚ ਦੋ ਰਾਈਡਿੰਗ ਮੋਡ ਹਨ- ਈਕੋ ਅਤੇ ਸਪੋਰਟਸ। ਇਸ ਇਲੈਕਟ੍ਰਿਕ ਸਕੂਟਰ ਤੋਂ ਈਕੋ ਮੋਡ 'ਚ 55 ਤੋਂ 60 kmph ਦੀ ਸਪੀਡ ਅਤੇ ਸਪੋਰਟਸ ਮੋਡ 'ਚ 85 ਤੋਂ 90 kmph ਦੀ ਸਪੀਡ ਹਾਸਲ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਇਸ ਇਲੈਕਟ੍ਰਿਕ ਸਕੂਟਰ ਦੀ ਸ਼ੁਰੂਆਤੀ ਕੀਮਤ 1.21 ਲੱਖ ਰੁਪਏ ਹੈ।
Hero Electric Optima CX
ਹੀਰੋ ਇਲੈਕਟ੍ਰਿਕ ਆਪਟੀਮਾ ਸੀਐਕਸ- ਭਾਰਤੀ ਬਾਜ਼ਾਰ ਵਿੱਚ 62,355 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਵਿਕਰੀ ਲਈ ਉਪਲਬਧ ਹੈ। ਇਹ ਸਕੂਟਰ 2 ਵੇਰੀਐਂਟਸ ਵਿੱਚ ਉਪਲਬਧ ਹੈ- ਸਿਟੀ ਸਪੀਡ (HX) ਅਤੇ ਕੰਫਰਟ ਸਪੀਡ (LX)। ਇਸ ਤੋਂ ਇਲਾਵਾ ਇਸ ਸਕੂਟਰ 'ਚ 4 ਕਲਰ ਆਪਸ਼ਨ ਵੀ ਦਿੱਤੇ ਗਏ ਹਨ। ਇਸ ਸਕੂਟਰ ਦੀ ਟਾਪ-ਸਪੀਡ 45 kmph ਹੈ।