Bugatti ਨੇ ਬੱਚਿਆਂ ਲਈ ਬਣਾਈ ਖ਼ਾਸ ਇਲੈਕਟ੍ਰਿਕ ਕਾਰ, ਕੀਮਤ ਕਰ ਦੇਵੇਗੀ ਹੈਰਾਨ

07/29/2020 4:15:18 PM

ਆਟੋ ਡੈਸਕ– ਪਿਛਲੇ ਸਾਲ ਬੁਗਾਟੀ ਨੇ ਆਪਣੀ 110ਵੀਂ ਵਰ੍ਹੇਗੰਢ ’ਤੇ ਕਿਹਾ ਸੀ ਕਿ ਕੰਪਨੀ ਜਲਦੀ ਹੀ ਨਵੀਂ ਬੁਗਾਟੀ ਬੇਬੀ 2 ਕਾਰ ਲਿਆਏਗੀ ਜਿਸ ਦਾ ਉਸ ਸਮੇਂ 3ਡੀ ਪ੍ਰਿੰਟਿਡ ਮਾਡਲ ਵੀ ਪੇਸ਼ ਕੀਤਾ ਗਿਆ ਸੀ। ਹੁਣ ਬੁਗਾਟੀ ਦੀ ਬੇਬੀ 2 ਕਾਰ ਦੇ ਪ੍ਰੋਡਕਸ਼ਨ ਮਾਡਲ ਨੂੰ ਪੇਸ਼ ਕਰ ਦਿੱਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦੀਆਂ ਸਿਰਫ 500 ਇਕਾਈਆਂ ਹੀ ਲਿਆਈਆਂ ਜਾਣਗੀਆਂ ਜੋ ਕਿ ਸਾਰੀਆਂ ਪਹਿਲਾਂ ਹੀ ਵਿਕ ਚੁੱਕੀਆਂ ਹਨ।

PunjabKesari

ਡਿਜ਼ਾਇਨ
ਬੁਗਾਟੀ ਬੇਬੀ 2 ਕਾਰ ਦੇ ਡਿਜ਼ਾਇਨ ਨੂੰ ਸਾਲ 1927 ਦੀ ਬੁਗਾਟੀ ਬੇਬੀ ਖਿਡੌਣਾ ਕਾਰ ਤੋਂ ਪ੍ਰੇਰਿਤ ਬਣਾਇਆ ਗਿਆ ਹੈ। ਬੁਗਾਟੀ ਬੇਬੀ 2 ’ਚ ਰਿਮੂਵੇਬਲ ਲਿਥੀਅਮ ਆਇਨ ਬੈਟਰੀ, ਲਿਮਟਿਡ-ਸਲਿਪ ਡਿਫਰੈਂਸ਼ੀਅਲ ਅਤੇ ਰੀਜਨਰੇਟਿਵ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ। ਬੁਗਾਟੀ ਬੇਬੀ 2 ਦੀ ਸ਼ੁਰੂਆਤੀ ਕੀਮਤ 30,000 ਯੂਰੋ (ਕਰੀਬ 26.6 ਲੱਖ ਰੁਪਏ) ਹੈ ਜੋ ਕਿ 58,500 ਯੂਰੋ (ਕਰੀਬ 50.7 ਲੱਖ ਰੁਪਏ) ਤਕ ਜਾਂਦੀ ਹੈ। ਸਾਰੇ 500 ਦੇ 500 ਮਾਡਲ ਪਹਿਲਾਂ ਹੀ ਵਿਕਣ ਦੇ ਬਾਵਜੂਦ ਕੰਪਨੀ ਨੇ ਇਸ ਦੀ ਬੁਕਿੰਗ ਜਾਰੀ ਰੱਖੀ ਹੈ ਤਾਂ ਜੋ ਜੇਕਰ ਕੋਈ ਗਾਹਕ ਬੁਕਿੰਗ ਕੈਂਸਲ ਕਰਦਾ ਹੈ ਤਾਂ ਕਿਸੇ ਦੂਜੇ ਦੀ ਇਹ ਕਾਰ ਖ਼ਰੀਦਣ ਦੀ ਇੱਛਾ ਪੂਰੀ ਹੋ ਸਕੇ। 

PunjabKesari

3 ਮਾਡਲਾਂ ’ਚ ਆਏਗੀ ਇਹ ਬੇਬੀ ਕਾਰ
ਦੱਸ ਦੇਈਏ ਕਿ ਬੁਗਾਟੀ ਬੇਬੀ 2 ਕਾਰ ਬੁਗਾਟੀ ਟਾਈਪ 35 ’ਤੇ ਅਧਾਰਿਤ ਹੈ ਜੋ ਕਿ ਦੁਨੀਆ ਦੀਆਂ ਸਭ ਤੋਂ ਸਫਲ ਰੇਸਿੰਗ ਕਾਰਾਂ ’ਚੋਂ ਇਕ ਹੈ। ਬੁਗਾਟੀ ਬੇਬੀ 2 ਨੂੰ 3 ਮਾਡਲਾਂ- ਬੇਸ, ਵਿਟੇਸ ਅਤੇ ਪੁਰ ਸੈਂਗ ’ਚ ਲਿਆਇਆ ਗਿਆ ਹੈ, ਇਸ ਦੇ ਬੇਸ ਮਾਡਲ ਦੀ ਟਾਪ ਸਪੀਡ 45 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਇਕ ਵਾਰ ਪੂਰਾ ਚਾਰਜ ਹੋ ਕੇ 25 ਕਿਲੋਮੀਟਰ ਤਕ ਚੱਲ ਸਕਦੀ ਹੈ। ਉਥੇ ਹੀ ਬੁਗਾਟੀ ਬੇਬੀ 2 ਵਿਟੇਸ ਅਤੇ ਪੁਰ ਸੈਂਗ ਦੀ ਟਾਪ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਇਕ ਵਾਰ ਚਾਰਜ ਹੋ ਕੇ 50 ਕਿਲੋਮੀਟਰ ਤਕ ਚਲਦੀ ਹੈ। 

PunjabKesari

ਇਸ ਕਾਰ ਨੂੰ ਐਲਮੀਨੀਅਮ ਨਾਲ ਤਿਆਰ ਕੀਤਾ ਗਿਆ ਹੈ। ਇਹ ਕਾਰ 2.8 ਮੀਟਰ ਲੰਬੀ ਅਤੇ 1 ਮੀਟਰ ਚੌੜੀ ਹੈ। ਇਸ ਦਾ ਭਾਰ ਬਿਨ੍ਹਾਂ ਡਰਾਈਵਰ ਦੇ 230 ਕਿਲੋਗ੍ਰਾਮ ਹੈ। 

PunjabKesari

ਬੱਚਿਆਂ ਨੂੰ ਮਿਲੇਗੀ ਖ਼ਾਸ ਕਲੱਬ ਦੀ ਮੈਂਬਰਸ਼ਿਪ
ਬੁਗਾਟੀ ਬੇਬੀ 2 ਕਾਰ ਖਰੀਦਣ ਵਾਲੇ ਸਾਰੇ ਲੋਕਾਂ ਨੂੰ ਲਿਟਲ ਕਾਰ ਕਲੱਬ ਦੀ ਮੈਂਬਰਸ਼ਿਪ ਮਿਲੇਗੀ। ਇਸ ਦੀ ਮਦਦ ਨਾਲ ਉਨ੍ਹਾਂ ਦੇ ਬੱਚੇ ਅਤੇ ਪੋਤੇ ਪ੍ਰਸਿੱਧ ਮੋਟਰ ਰੇਸਿੰਗ ਸਰਕਿਟ ’ਚ ਕਾਰ ਚਲਾ ਸਕਣਗੇ। 

PunjabKesari


Rakesh

Content Editor

Related News