ਦੇਸ਼ ਭਰ ''ਚ ਸ਼ੁਰੂ ਹੋਵੇਗੀ BSNL ਦੀ WiFi ਸੇਵਾ, 30 ਮਿੰਟ ਤਕ ਮੁਫਤ ਚਲਾ ਸਕੋਗੇ ਇੰਟਰਨੈੱਟ

05/14/2020 1:19:27 PM

ਗੈਜੇਟ ਡੈਸਕ— ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਦੇਸ਼ ਭਰ ਦੇ ਪਿੰਡਾਂ ਅਤੇ ਸ਼ਹਿਰਾਂ 'ਚ ਵਾਈ-ਫਾਈ ਦੀ ਸੁਵਿਧਾ ਮੁਹੱਈਆ ਕਰਾਉਣ ਜਾ ਰਹੀ ਹੈ। ਇਕ ਲਿਮਿਟ ਤਕ ਬੀ.ਐੱਸ.ਐੱਨ.ਐੱਲ. ਦੀ ਵਾਈ-ਫਾਈ ਸੇਵਾ ਦਾ ਇਸਤੇਮਾਲ ਮੁਫਤ 'ਚ ਕੀਤਾ ਜਾ ਸਕੇਗਾ। ਜਿਸ ਇਲਾਕੇ 'ਚ ਵਾਈ-ਫਾਈ ਨੈੱਟਵਰਕ ਲਗਾਇਆ ਜਾਵੇਗਾ, ਉਸ ਨੂੰ ਵਾਈ-ਫਾਈ ਹਾਟ ਸਪਾਟ ਜ਼ੋਨ ਕਿਹਾ ਜਾਵੇਗਾ। ਬੀ.ਐੱਸ.ਐੱਨ.ਐੱਲ. ਵਾਈ-ਫਾਈ ਹਾਟ ਸਪਾਟ ਦੀ ਸ਼ੁਰੂਆਤ ਵਾਰਾਣਸੀ ਤੋਂ ਹੋਣ ਜਾ ਰਹੀ ਹੈ।

ਇੰਝ ਕਰ ਸਕੋਗੇ BSNL WiFi ਦਾ ਇਸਤੇਮਾਲ
ਬੀ.ਐੱਸ.ਐੱਨ.ਐੱਲ. ਦੇ ਹਾਈ-ਸਪੀਡ ਇੰਟਰਨੈੱਟ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਫੋਨ ਦਾ ਵਾਈ-ਫਾਈ ਆਨ ਕਰਨਾ ਹੋਵੇਗਾ। ਫਿਰ ਬੀ.ਐੱਸ.ਐੱਨ.ਐੱਲ. ਵਾਈ-ਫਾਈ ਨੈੱਟਵਰਕ ਨਾਲ ਕੁਨੈਕਟ ਕਰਨਾ ਹੋਵੇਗਾ। ਇਸ ਤੋਂ ਬਾਅਦ 10 ਅੰਕਾਂ ਦਾ ਮੋਬਾਇਲ ਨੰਬਰ ਪਾਉਣਾ ਹੋਵੇਗਾ ਅਤੇ 7et Pin 'ਤੇ ਟੈਪ ਕਰਨਾ ਹੋਵੇਗਾ। ਤੁਹਾਨੂੰ ਐੱਸ.ਐੱਮ.ਐੱਸ. ਰਾਹੀਂ 6 ਅੰਕਾਂ ਦਾ ਪਿਨ ਪ੍ਰਾਪਤ ਹੋਵੇਗਾ ਜਿਸ ਨੂੰ ਦਰਜ ਕਰਨ 'ਤੇ ਤੁਸੀਂ ਬੀ.ਐੱਸ.ਐੱਨ.ਐੱਲ. ਵਾਈ-ਫਾਈ ਦਾ ਇਸਤੇਮਾਲ ਕਰ ਸਕੋਗੇ।

BSNL WiFi ਕੂਪਨ 10 ਰੁਪਏ ਤੋਂ ਸ਼ੁਰੂ
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਬੀ.ਐੱਸ.ਐੱਨ.ਐੱਲ. ਵਾਈ-ਫਾਈ ਨਾਲ ਕੁਨੈਕਟ ਕਰਨ ਤੋਂ ਬਾਅਦ ਤੁਸੀਂ ਸਿਰਫ 30 ਮਿੰਟ ਤਕ ਹੀ ਮੁਫਤ 'ਚ ਇੰਟਰਨੈੱਟ ਦਾ ਇਸਤੇਮਾਲ ਕਰ ਸਕੋਗੇ। ਜ਼ਿਆਦਾ ਡਾਟਾ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਕੰਪਨੀ ਦਾ ਕੂਪਨ ਖਰੀਦਣਾ ਪਵੇਗਾ। ਦਿਹਾਤੀ ਖੇਤਰ ਲਈ ਤਿੰਨ ਤਰ੍ਹਾਂ ਕੂਪਨ ਉਪਲੱਬਧ ਹੋਣਗੇ। ਇਨ੍ਹਾਂ ਦੀ ਕੀਮਤ 25 ਰੁਪਏ, 45 ਰੁਪਏ ਅਤੇ 150 ਰੁਪਏ ਹੋਵੇਗੀ।

25 ਰੁਪਏ ਦੇ ਬੀ.ਐੱਸ.ਐੱਨ.ਐੱਲ. ਰੂਰਲ ਵਾਈ-ਫਾਈ ਪਲਾਨ 'ਚ ਗਾਹਕਾਂ ਨੂੰ 7 ਦਿਨਾਂ ਦੀ ਮਿਆਦ ਨਾਲ 2 ਜੀ.ਬੀ. ਡਾਟਾ ਮਿਲੇਗਾ। ਉਥੇ ਹੀ 150 ਰੁਪਏ ਵਾਲੇ ਪਲਾਨ 'ਚ 28 ਦਿਨਾਂ ਲਈ 28 ਜੀ.ਬੀ. ਡਾਟਾ ਮਿਲੇਗਾ। ਉਥੇ ਹੀ ਸ਼ਹਿਰੀ ਇਲਾਕਿਆਂ ਲਈ ਕਰੀਬ 17 ਪਲਾਨ ਉਪਲੱਬਧ ਹੋਣਗੇ। ਇਨ੍ਹਾਂ ਦੀ ਸ਼ੁਰੂਆਤੀ ਕੀਮਤ 10 ਰੁਪਏ ਤੋਂ ਹੋਵੇਗੀ ਅਤੇ ਇਹ 1999 ਰੁਪਏ ਤਕ ਹੋਣਗੇ। 1999 ਰੁਪਏ ਦੇ ਸਭ ਤੋਂ ਮਹਿੰਗੇ ਪਲਾਨ 'ਚ 28 ਦਿਨਾਂ ਲਈ 160 ਜੀ.ਬੀ. ਡਾਟਾ ਮਿਲੇਗਾ।


Rakesh

Content Editor

Related News