BSNL ਦਾ ਸਪੈਸ਼ਲ ਟੈਰਿਫ ਵਾਊਚਰ, 19 ਰੁਪਏ ’ਚ ਅਨਲਿਮਟਿਡ ਕਾਲਿੰਗ

06/15/2020 2:16:37 PM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਆਪਣੇ ਗਾਹਕਾਂ ਲਈ ਲਗਾਤਾਰ ਨਵੇਂ ਪਲਾਨ ਪੇਸ਼ ਕਰ ਰਹੀ ਹੈ। ਹਾਲ ਹੀ ’ਚ ਕੰਪਨੀ ਨੇ 100Mbps ਸਪੀਡ ਨਾਲ 1.4 ਟੀ.ਬੀ. ਡਾਟਾ ਵਾਲਾ ਪਲਾਨ ਪੇਸ਼ ਕੀਤਾ ਸੀ। ਹੁਣ ਕੰਪਨੀ ਨੇ ਜ਼ਿਆਦਾ ਕਾਲਿੰਗ ਕਰਨ ਵਾਲੇ ਗਾਹਕਾਂ ਲਈ ਖ਼ਾਸ ਐੱਸ.ਟੀ.ਵੀ. ਸੀਰੀਜ਼ ਪੇਸ਼ ਕੀਤੀ ਹੈ, ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 19 ਰੁਪਏ ਹੈ। ਗਾਹਕਾਂ ਨੂੰ ਇਸ ਸੀਰੀਜ਼ ਦੇ ਸਾਰੇ ਪਲਾਨ ’ਚ ਸਿਰਫ਼ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ। ਫਿਲਹਾਲ, ਇਹ ਸੀਰੀਜ਼ ਤਮਿਲਨਾਡੂ ’ਚ ਮੁਹੱਈਆ ਕਰਵਾਈ ਗਈ ਹੈ। ਉਮੀਦ ਹੈ ਕਿ ਇਸ ਸੀਰੀਜ਼ ਨੂੰ ਜਲਦੀ ਹੀ ਦੂਜੇ ਰਾਜਾਂ ’ਚ ਵੀ ਮੁਹੱਈਆ ਕਰਵਾਇਆ ਜਾਵੇਗਾ। ਆਓ ਵਿਸਤਾਰ ਨਾਲ ਜਾਣਦੇ ਹਾਂ ਬੀ.ਐੱਸ.ਐੱਨ.ਐੱਲ. ਦੇ ਕਾਲਿੰਗ ਐੱਸ.ਟੀ.ਵੀ. ਵਾਊਚਰ ਬਾਰੇ।

BSNL ਦਾ 19 ਰੁਪਏ ਵਾਲਾ ਪਲਾਨ
ਵੌਇਸ ਕਾਲਿੰਗ ਐੱਸ.ਟੀ.ਵੀ. ਸੀਰੀਜ਼ ਦਾ ਇਹ ਸਭ ਤੋਂ ਸਸਤਾ ਟੈਰਿਫ ਪਲਾਨ ਹੈ। ਇਸ ਪਲਾਨ ਦੀ ਕੀਮਤ 19 ਰੁਪਏ ਹੈ। ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ। ਹਾਲਾਂਕਿ, ਕਾਲ ਲਈ 20 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਦੇਣੇ ਹੋਣਗੇ। ਇਸ ਵਾਊਚਰ ਦੀ ਮਿਆਦ 30 ਦਿਨਾਂ ਦੀ ਹੈ।


Rakesh

Content Editor

Related News