JioFiber Effect : BSNL ਦੇ 777 ਰੁਪਏ ਵਾਲੇ ਪਲਾਨ ਦੀ ਹੋਈ ਵਾਪਸੀ

09/18/2019 12:55:37 PM

ਗੈਜੇਟ ਡੈਸਕ– ਜੁਲਾਈ ਮਹੀਨੇ ’ਚ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਭਾਰਤ ’ਚ ਆਪਣੇ ਫਾਈਬਰ ਬ੍ਰਾਡਬੈਂਡ ਪਲਾਨਸ ਨੂੰ ਰੀਵਾਈਜ਼ ਕੀਤਾ ਸੀ। ਇਸ ਦੌਰਾਨ ਕੰਪਨੀ ਨੇ 849 ਰੁਪਏ ਵਾਲੇ ਪਲਾਨ ਲਈ ਜਗ੍ਹਾ ਬਣਾਉਣ ਲਈ 777 ਰੁਪਏ ਵਾਲੇ ਬ੍ਰਾਡਬੈਂਡ ਪਲਾਨ ਨੂੰ ਹਟਾ ਦਿੱਤਾ ਸੀ। ਹਾਲਾਂਕਿ ਹੁਣ ਟੈਲੀਕਾਮ ਕੰਪਨੀ ਨੇ ਦੋਵਾਂ ਹੀ ਪਲਾਨਸ ਨੂੰ ਲਿਸਟ ਕੀਤਾ ਹੈ ਅਤੇ ਇਸ ਨੂੰ BSNL ਦੁਆਰਾ ਸਰਵਿਸ ਦਿੱਤੇ ਜਾਣ ਵਾਲੇ ਸਾਰੇ ਸਰਕਿਲਾਂ ’ਚ ਆਫਰ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬੀਤੇ ਦਿਨੀਂ ਲਾਂਚ ਹੋਏ ਜਿਓ ਫਾਈਬਰ ਦਾ ਹੀ ਅਸਰ ਹੈ। ਜ਼ਿਕਰਯੋਗ ਹੈ ਕਿ ਜਿਓ ਫਾਈਬਰ ਪਲਾਨ ਦੀ ਸ਼ੁਰੂਆਤੀ ਕੀਮਤ 699 ਰੁਪਏ ਰੱਖੀ ਗਈ ਹੈ। 

BSNL ਦਾ 777 ਰੁਪਏ ਵਾਲਾ ਪਲਾਨ 849 ਰੁਪਏ ਵਾਲੇ ਬ੍ਰਾਡਬੈਂਡ ਪਲਾਨ ਦੇ ਨਾਲ ਭਾਰਤ ਫਾਈਬਰ ਪਲਾਨ ਲਿਸਟ ’ਚ ਰੀਲਿਸਟ ਕੀਤਾ ਗਿਆ ਹੈ। ਇਸ ਪਲਾਨ ’ਚ ਗਾਹਕਾਂ ਨੂੰ 2Mbps ਦੀ ਸਪੀਡ ਮਿਲੇਗੀ। ਟੈਲੀਕਾਮਟਾਕ ਦੀ ਰਿਪੋਰਟ ਮੁਤਾਬਕ, ਇਹ ਆਫਰ ਪ੍ਰਮੋਸ਼ਨਲ ਤੌਰ ’ਤੇ ਲਿਸਟ ਕੀਤਾ ਗਿਆ ਹੈ ਅਤੇ ਇਹ ਸਿਰਪ 6 ਮਹੀਨਿਆਂ ਤਕ ਲਈ ਉਪਲੱਬਧ ਰਹੇਗਾ। 

ਇਕ ਵਾਰ ਪ੍ਰਮੋਸ਼ਨਲ ਆਫਰ ਖਤਮ ਹੋ ਜਾਵੇਗਾ ਤਾਂ ਫਿਰ ਗਾਹਕਾਂ ਨੂੰ 849 ਰੁਪਏ ਵਾਲੇ ਪਲਾਨ ’ਚ ਸਵਿੱਚ ਕਰਨਾ ਹੋਵੇਗਾ। ਇਸ ਪਲਾਨ ’ਚ ਗਾਹਕਾਂ ਨੂੰ 50Mbps ਦੀ ਸਪੀਡ ਨਾਲ 600GB ਡਾਟਾ ਦਿੱਤਾ ਜਾਂਦਾ ਹੈ। 777 ਰੁਪਏ ਵਾਲੇ ਬ੍ਰਾਡਬੈਂਡ ਪਲਾਨ ਨੂੰ ਅੰਡਮਾਨ ਅਤੇ ਨਿਕੋਬਾਰ ਸਰਕਿਲ ਤੋਂ ਇਲਾਵਾ ਸਾਰੇ ਸਰਕਿਲਾਂ ’ਚ ਉਪਲੱਬਧ ਕਰਵਾਇਆ ਗਿਆ ਹੈ। 

BSNL ਭਾਰਤ ਫਾਈਬਰ ਪਲਾਨ ਦੀਆਂ ਕੀਮਤਾਂ ਪ੍ਰਤੀ ਮਹੀਨਾ 16,999 ਰੁਪਏ ਤਕ ਹਨ ਅਤੇ ਇਹ ਸਾਰੇ ਕੰਪਨੀ ਦੀ ਵੈੱਬਸਾਈਟ ’ਤੇ ਲਿਸਟਿਡ ਹਨ। ਮੰਨਿਆ ਜਾ ਰਿਹਾ ਹੈ ਕਿ ਸਰਕਾਰੀ ਟੈਲੀਕਾਮ ਕੰਪਨੀ ਦੁਆਰਾ 777 ਰੁਪਏ ਵਾਲੇ ਬ੍ਰਾਡਬੈਂਡ ਪਲਾਨ ਨੂੰ ਹਾਲ ਹੀ ’ਚ ਜਿਓ ਫਾਈਬਰ ਦੀ ਲਾਂਚਿੰਗ ਕਾਰਨ ਉਤਾਰਿਆ ਗਿਆ ਹੈ। ਜਿਓ ਫਾਈਬਰ ਦੇ ਪਲਾਨ ਦੀ ਸ਼ੁਰੂਆਤੀ ਕੀਮਤ 699 ਰੁਪਏ ਰੱਖੀ ਗਈਹੈ। ਇਸ ਪਲਾਨ ’ਚ 100Mbps ਦੀ ਸਪੀਡ ਨਾਲ 100GB ਤਕ ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਸ ਡਾਟਾ ਦੀ ਲਿਮਟ ਤੋਂ ਬਾਅਦ ਇੰਟਰਨੈੱਟ ਦੀ ਸਪੀਡ 1Mbps ਹੋ ਜਾਵੇਗੀ। 


Related News