ਬਦਲ ਗਿਆ BSNL ਦਾ ਇਹ ਪਲਾਨ, ਮੁਫ਼ਤ ਕਾਲਿੰਗ ਨਾਲ ਹੁਣ ਮਿਲੇਗਾ ਦੁਗਣਾ ਡਾਟਾ
Wednesday, Jun 02, 2021 - 06:23 PM (IST)
ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਬਾਜ਼ਾਰ ’ਚ ਮੌਜੂਦ ਦੂਜੀਆਂ ਕੰਪਨੀਆਂ ਤੋਂ ਇਕ ਕਦਮ ਅੱਗੇ ਰਹਿਣ ਲਈ ਕਈ ਤਰ੍ਹਾਂ ਦੇ ਪਲਾਨ ਪੇਸ਼ ਕਰ ਰਹੀ ਹੈ। ਜਿੱਥੇ ਇਕ ਪਾਸੇ ਕੰਪਨੀ ਨਵੇਂ ਪ੍ਰੀਪੇਡ ਪਲਾਨ ਪੇਸ਼ ਕਰ ਰਹੀ ਹੈ ਉਥੇ ਹੀ ਦੂਜੇ ਪਾਸੇ ਆਪਣੇ ਪੁਰਾਣੇ ਪਲਾਨਸ ’ਚ ਬਦਲਾਅ ਵੀ ਕਰ ਰਹੀ ਹੈ। ਇਸੇ ਕੜੀ ’ਚ ਬੀ.ਐੱਸ.ਐੱਨ.ਐੱਲ. ਨੇ ਆਪਣੇ ਇਕ ਪ੍ਰਸਿੱਧ ਪਲਾਨ ਦੇ ਫਾਇਦਿਆਂ ’ਚ ਬਦਲਾਅ ਕੀਤਾ ਹੈ। ਇਹ ਬਦਲਾਅ 499 ਰੁਪਏ ਦੇ ਪਲਾਨ ’ਚ ਕੀਤਾ ਗਿਆ ਹੈ। ਇਸ ਪਲਾਨ ’ਚ ਗਾਹਕਾਂ ਨੂੰ ਪਹਿਲਾਂ ਵਾਲੀ ਕੀਮਤ ’ਚ ਹੁਣ ਦੁਗਣਾ ਡਾਟਾ ਦਿੱਤਾ ਮਿਲੇਗਾ।
ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
BSNL ਦੇ 499 ਰੁਪਏ ਵਾਲੇ ਪਲਾਨ ’ਚ ਹੋਇਆ ਬਦਲਾਅ
ਇਸ ਪਲਾਨ ’ਚ ਜਿੱਥੇ ਪਹਿਲਾਂ ਰੋਜ਼ਾਨਾ 1 ਜੀ.ਬੀ. ਡਾਟਾ ਦਿੱਤਾ ਜਾਂਦਾ ਸੀ ਉਥੇ ਹੀ ਹੁਣ 2 ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਸ ਪਲਾਨ ਦੀ ਮਿਆਦ 90 ਦਿਨਾਂ ਦੀ ਹੈ। ਪੂਰੀ ਮਿਆਦ ਦੌਰਾਨ ਜਿੱਥੇ ਪਹਿਲਾਂ 90 ਜੀ.ਬੀ. ਡਾਟਾ ਮਿਲਦਾ ਸੀ ਉਥੇ ਹੀ ਹੁਣ 180 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਸੇ ਵੀ ਨੰਬਰ ’ਤੇ ਲੋਕਲ ਜਾਂ ਐੱਸ.ਟੀ.ਡੀ. ਅਨਲਿਮਟਿਡ ਕਾਲ ਵੀ ਕੀਤੀ ਜਾ ਸਕੇਗੀ। ਇਸ ਵਿਚ 100 ਐੱਸ.ਐੱਮ.ਐੱਸ. ਰੋਜ਼ਾਨਾ ਦਿੱਤੇ ਜਾ ਰਹੇ ਹਨ। ਨਾਲ ਹੀ ਮੁੰਬਈ ਅਤੇ ਦਿੱਲੀ ਲਈ ਵੀ ਇਹ ਫਾਇਦੇ ਲਾਗੂ ਹੋਣਗੇ। ਇਸ ਪਲਾਨ ’ਚ BSNL ਟਿਊਨ ਅਤੇ ਜਿੰਗ ਮਿਊਜ਼ਿਕ ਐਪ ਦਾ ਐਕਸੈਸ ਵੀ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ– ਵੈਕਸੀਨ ਲਈ ਸਲਾਟ ਬੁੱਕ ਕਰਨਾ ਹੋਇਆ ਹੋਰ ਆਸਾਨ, ਇਸ ਨੰਬਰ ’ਤੇ ਕਰੋ ਕਾਲ
BSNL ਨੇ ਇਹ ਬਦਲਾਅ ਹਰ ਸਰਕਿਲ ’ਚ ਲਾਗੂ ਕਰ ਦਿੱਤੇ ਹਨ। ਜੇਕਰ ਤੁਸੀਂ BSNL ਦੇ ਗਾਹਕ ਹੋ ਅਤੇ ਤੁਸੀਂ ਇਹ ਰਿਚਾਰਜ 31 ਮਈ ਜਾਂ ਉਸ ਤੋਂ ਪਹਿਲਾਂ ਕਰਵਾ ਲਿਆ ਹੈ ਤਾਂ ਤੁਹਾਨੂੰ ਇਸ ਡਬਲ ਡਾਟਾ ਦਾ ਫਾਇਦਾ ਨਹੀਂ ਮਿਲੇਗਾ। ਤੁਸੀਂ ਰੋਜ਼ਾਨਾ ਸਿਰਫ਼ 1 ਜੀ.ਬੀ. ਡਾਟਾ ਹੀ ਇਸਤੇਮਾਲ ਕਰ ਸਕੋਗੇ।