BSNL ਦੇ ਸਸਤੇ ਪਲਾਨ, 90 ਦਿਨਾਂ ਤਕ ਫ੍ਰੀ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ

05/19/2022 3:46:33 PM

ਗੈਜੇਟ ਡੈਸਕ– ਭਾਰਤੀ ਟੈਲੀਕਾਮ ਸੈਕਟਰ ’ਚ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਵਰਗੇ ਪ੍ਰਾਈਵੇਟ ਟੈਲੀਕਾਮ ਆਪਰੇਟਰਾਂ ਦਾ ਦਬਦਬਾ ਹੈ। ਇਨ੍ਹਾਂ ਟੈਲੀਕਾਮ ਕੰਪਨੀਆਂ ਨੂੰ ਟੱਕਰ ਦੇਣ ਲਈ ਸਰਕਾਰੀ ਟੈਲੀਕਾਮ ਕੰਪਨੀ BSNL ਲਗਾਤਾਰ ਨਵੇਂ-ਨਵੇਂ ਆਫਰ ਅਤੇ ਪਲਾਨ ਲਾਂਚ ਕਰਦੀ ਰਹਿੰਦੀ ਹੈ। ਕੰਪਨੀ ਦੇ ਪ੍ਰੀਪੇਡ ਰੀਚਾਰਜ ਪੋਰਟਫੋਲੀਓ ’ਚ ਕਈ ਆਕਰਸ਼ਕ ਪਲਾਨ ਆਉਂਦੇ ਹਨ।

ਕੁਝ ਪਲਾਨਾਂ ’ਚ BSNL ਕਿਫਾਇਤੀ ਕੀਮਤ ’ਤੇ ਜ਼ਿਆਦਾ ਡਾਟਾ ਅਤੇ ਲੰਬੀ ਮਿਆਦ ਆਫਰ ਕਰਦੀ ਹੈ। ਜੇਕਰ ਤੁਸੀਂ ਅਜਿਹੇ ਹੀ ਕਿਸੇ ਪਲਾਨ ਦੀ ਭਾਲ ’ਚ ਹੋ ਤਾਂ ਅਸੀਂ ਤੁਹਾਡੇ ਲਈ ਉਨ੍ਹਾਂ ਦੀ ਜਾਣਕਾਰੀ ਲੈ ਕੇ ਆਏ ਹਾਂ।

BSNL STV 399 
BSNL ਦਾ ਇਹ ਪਲਾਨ ਰੋਜ਼ਾਨਾ 1 ਜੀ.ਬੀ. ਡਾਟਾ ਦੇ ਨਾਲ ਆਉਂਦਾ ਹੈ। ਯਾਨੀ ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਹੈ। ਇਸਦੀ ਮਿਆਦ 80 ਦਿਨਾਂ ਦੀ ਹੈ ਅਤੇ ਇਸ ਵਿਚ ਫ੍ਰੀ ਵੌਇਸ ਕਾਲਿੰਗ ਦਾ ਫਾਇਦਾ ਮਿਲਦਾ ਹੈ।

ਯਾਨੀ 399 ਰੁਪਏ ’ਚ ਤੁਹਾਨੂੰ ਰੋਜ਼ਾਨਾ 1 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ 100 SMS ਦੀ ਸੁਵਿਧਾ ਮਿਲੇਗੀ। ਇਸਤੋਂ ਇਲਾਵਾ ਤੁਹਾਨੂੰ BSNL ਟਿਊਨ ਅਤੇ ਲੋਕਧੁਨ ਕੰਟੈਂਟ ਮਿਲਣਗੇ।

STV 429
ਇਸ ਲਿਸਟ ’ਚ ਅਗਲਾ ਪਲਾਨ 429 ਰੁਪਏ ਦਾ ਹੈ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਹੈ। ਗਾਹਕਾਂ ਨੂੰ 81 ਦਿਨਾਂ ਦੀ ਮਿਆਦ ਨਾਲ ਅਨਲਿਮਟਿਡ ਵੌਇਸ ਕਾਲਿੰਗ ਅਤੇ ਰੋਜ਼ਾਨਾ 100 SMS ਦੀ ਸੁਵਿਧਾ ਮਿਲੇਗੀ। ਨਾਲ ਹੀ ਗਾਹਕਾਂ ਨੂੰ Eros Now ਐਂਟਰਟੇਨਮੈਂਟ ਸਰਵਿਸ ਦਾ ਵੀ ਫਾਇਦਾ ਮਿਲੇਗਾ।

100 ਜੀ.ਬੀ. ਡਾਟਾ ਵਾਲਾ ਪਲਾਨ
ਕੰਪਨੀ ਦੇ ਪੋਰਟਫੋਲੀਓ ’ਚ 100 ਜੀ.ਬੀ. ਡਾਟਾ ਵਾਲਾ ਪਲਾਨ ਵੀ ਹੈ। ਇਸ ਲਈ ਗਾਹਕਾਂ ਨੂੰ 447 ਰੁਪਏ ਖਰਚ ਕਰਨੇ ਪੈਣਗੇ। ਇਸ ਵਿਚ ਗਾਹਕਾਂ ਨੂੰ ਡਾਟਾ ਲਿਮਟ ਖਤਮ ਹੋਣ ਤੋਂ ਬਾਅਦ 80Kbps ਦੀ ਸਪੀਡ ਨਾਲ ਡਾਟਾ ਮਿਲਦਾ ਰਹੇਗਾ। ਇਸ ਪਲਾਨ ਦੀ ਮਿਆਦ 60 ਦਿਨਾਂ ਦੀ ਹੈ। 

ਕੰਪਨੀ 499 ਰੁਪਏ ਦਾ ਵੀ ਇਕ ਸਪੈਸ਼ਲ ਟੈਰਿਫ ਵਾਊਚਰ ਆਫਰ ਕਰਦੀ ਹੈ, ਜਿਸ ਵਿਚ ਗਾਹਕਾਂ ਨੂੰ ਤਿੰਨ ਮਹੀਨਿਆਂ ਦੀ ਮਿਆਦ ਨਾਲ 2 ਜੀ.ਬੀ. ਡੇਲੀ ਡਾਟਾ ਮਿਲਦਾ ਹੈ। ਇਸ ਦੇ ਨਾਲ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਦੀ ਸੁਵਿਧਾ ਮਿਲੇਗੀ। ਹਾਲਾਂਕਿ, ਇਸ ਵਿਚ ਗਾਹਕਾਂ ਨੂੰ ਓ.ਟੀ.ਟੀ. ਸਬਸਕ੍ਰਿਪਸ਼ਨ ਨਹੀਂ ਮਿਲਦਾ।


Rakesh

Content Editor

Related News