BSNL ਇਨ੍ਹਾਂ ਗਾਹਕਾਂ ਨੂੰ ਦੇ ਰਹੀ ਹੈ 25 ਫੀਸਦੀ ਤਕ ਕੈਸ਼ਬੈਕ
Friday, Dec 14, 2018 - 01:07 PM (IST)
ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਆਪਣੇ ਨਵੇਂ ਅਤੇ ਮੌਜੂਦਾ ਯੂਜ਼ਰਜ਼ ਲਈ ਕੈਸ਼ਬੈਕ ਆਫਰ ਲੈ ਕੇ ਆਈ ਹੈ। ਇਹ ਆਫਰ ਸਿਰਫ ਬੀ.ਐੱਸ.ਐੱਨ.ਐੱਲ. ਲੈਂਡਲਾਈਨ, ਬ੍ਰਾਡਬੈਂਡ ਅਤੇ ਬ੍ਰਾਡਬੈਂਡ ਵਾਈ-ਫਾਈ ਯੂਜ਼ਰਜ਼ ਲਈ ਹੈ। ਕੰਪਨੀ ਇਸ ਨਵੇਂ ਆਫਰ ਤਹਿਤ ਸਿਰਫ 6 ਮਹੀਨੇ ਅਤੇ ਸਾਲਾਨਾ ਬ੍ਰਾਡਬੈਂਡ ਪਲਾਨ ’ਤੇ 25 ਫੀਸਦੀ ਤਕ ਦਾ ਕੈਸ਼ਬੈਕ ਮਿਲੇਗਾ। ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸਕੀਮ 10 ਦਸੰਬਰ ਤੋਂ 31 ਦਸੰਬਰ 2018 ਤਕ ਦੀ ਯੋਗ ਹੈ।

ਕੰਪਨੀ ਨੇ ਟਵੀਟ ਕਰਦੇ ਹੋਏ ਕੈਸ਼ਬੈਕ ਆਫਰ ਤੋਂ ਪਰਦਾ ਚੁੱਕਿਆ ਹੈ। ਟਵੀਟ ਦੇ ਨਾਲ ਪ੍ਰਮੋਸ਼ਨਲ ਬੈਨਰ ਵੀ ਸ਼ੇਅਰ ਕੀਤਾ ਗਿਆ ਹੈ ਜਿਸ ਵਿਚ 25 ਫੀਸਦੀ ਤਕ ਦੇ ਕੈਸ਼ਬੈਕ ਦਾ ਜ਼ਿਕਰ ਹੈ। 6 ਮਹੀਨੇ ਅਤੇ ਸਾਲਾਨਾ ਪਲਾਨ ਤੋਂ ਇਲਾਵਾ ਕਿਸੇ ਹੋਰ ਪਲਾਨ ’ਤੇ ਆਫਰ ਦਾ ਲਾਭ ਨਹੀਂ ਮਿਲੇਗਾ। ਕੈਸ਼ਬੈਕ ਆਫਰ ਦੀ ਜਾਣਕਾਰੀ ਦਿੰਦੇ ਹੋਏ ਕੰਪਨੀ ਨੇ ਟਵੀਟ ’ਚ “A grand gift of 2018 from #BSNL. Grab the offer now!” ਲਿਖਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਆਪਣੇ 7 ਬ੍ਰਾਡਬੈਂਡ ਪਲਾਨਜ਼ ਰੀਵਾਈਜ਼ ਕੀਤੇ ਸਨ। ਇਨ੍ਹਾਂ ’ਚ 675 ਰੁਪਏ, 845 ਰੁਪਏ, 999 ਰੁਪਏ, 1,199 ਰੁਪਏ, 1,495 ਰੁਪਏ,1,745 ਰੁਪਏ ਅਤੇ 2,295 ਰੁਪਏ ਵਾਲੇ ਪਲਾਨਜ਼ ਸ਼ਾਮਲ ਹਨ। ਰੀਵਾਈਜ਼ ਹੋਣ ਤੋਂ ਬਾਅਦ ਇਨ੍ਹਾਂ ਪਲਾਨਜ਼ ਨੂੰ 6 ਗੁਣਾ ਤਕ ਜ਼ਿਆਦਾ ਡਾਟਾ ਦਿੱਤਾ ਜਾ ਰਿਹਾ ਹੈ।
