BSNL ਦਾ ਧਮਾਕੇਦਾਰ ਪਲਾਨ, 49 ਰੁਪਏ ’ਚ ਮਿਲੇਗਾ 2GB ਡਾਟਾ ਤੇ ਮੁਫ਼ਤ ਕਾਲਿੰਗ

Friday, Sep 11, 2020 - 11:35 AM (IST)

BSNL ਦਾ ਧਮਾਕੇਦਾਰ ਪਲਾਨ, 49 ਰੁਪਏ ’ਚ ਮਿਲੇਗਾ 2GB ਡਾਟਾ ਤੇ ਮੁਫ਼ਤ ਕਾਲਿੰਗ

ਗੈਜੇਟ ਡੈਸਕ– ਭਾਰਤ ’ਚ ਮੌਜੂਦ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੂੰ ਟੱਕਰ ਦੇਣ ਲਈ ਸਰਕਾਰੀ ਕੰਪਨੀ BSNL ਨੇ 49 ਰੁਪਏ ਦਾ ਨਵਾਂ ਸਪੈਸ਼ਲ ਟੈਰਿਫ ਵਾਊਟਰ (STV-49) ਪੇਸ਼ ਕੀਤਾ ਹੈ। ਇਸ ਸਪੈਸ਼ਲ ਟੈਰਿਫ ਵਾਊਟਰ ’ਚ ਕੰਪਨੀ 100 ਮੁਫ਼ਤ ਮਿੰਟ ਅਤੇ 2 ਜੀ.ਬੀ. ਡਾਟਾ ਦੇ ਰਹੀ ਹੈ। ਮੁਫ਼ਤ ਮਿੰਟ ਖ਼ਤਮ ਹੋਣ ਤੋਂ ਬਾਅਦ ਪ੍ਰਤੀ ਮਿੰਟ 45 ਪੈਸੇ ਦੀ ਦਰ ਨਾਲ ਪੈਸੇ ਪੈਣਗੇ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਜਿਸ ਵਿਚ 100 ਮੁਫ਼ਤ ਐੱਸ.ਐੱਮ.ਐੱਸ. ਵੀ ਆਫਰ ਕੀਤੇ ਜਾ ਰਹੇ ਹਨ। ਪਲਾਨ ਨੂੰ ਐਕਟਿਵੇਟ ਕਰਨ ਲਈ ਸੈਲਫਕੇਅਰ ਕੀਵਰਡ - 'STV COMBO 49' ਹੈ। ਇਹ ਪਲਾਨ ਕੰਪਨੀ 90 ਦਿਨਾਂ ਤਕ ਆਫਰ ਕਰੇਗੀ। 

ਇਨ੍ਹਾਂ ਗਾਹਕਾਂ ਨੂੰ ਹੋਵੇਗਾ ਫਾਇਦਾ
ਇਹ ਪਲਾਨ ਉਨ੍ਹਾਂ ਗਾਹਕਾਂ ਲਈ ਕਾਫੀ ਬਿਹਤਰ ਮੰਨਿਆ ਜਾ ਰਿਹਾ ਹੈ ਜੋ ਕਿ ਸਿਰਫ਼ ਨੰਬਰ ਨੂੰ ਚਾਲੂ ਰੱਖਣਾ ਚਾਹੁੰਦੇ ਹਨ। ਪਲਾਨ ਦੀ ਕੀਮਤ ਵੀ ਜ਼ਿਆਦਾ ਨਹੀਂ ਹੈ ਅਤੇ ਕਦੇ ਐਮਰਜੈਂਸੀ ’ਚ ਡਾਟਾ ਜਾਂ ਕਾਲਿੰਗ ਦੀ ਲੋੜ ਪੈਣ ’ਤੇ ਵੀ ਇਹ ਪਲਾਨ ਕਾਫੀ ਕੰਮ ਦਾ ਸਾਬਤ ਹੋ ਸਕਦਾ ਹੈ। 


author

Rakesh

Content Editor

Related News