BSNL ਨੇ ਆਪਣੇ ਇਨ੍ਹਾਂ ਦੋ ਪਲਾਨਜ਼ ’ਚ ਕੀਤਾ ਵੱਡਾ ਬਦਲਾਅ

02/11/2019 11:53:20 AM

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ 319 ਰੁਪਏ ਵਾਲੇ ਅਨਲਿਮਟਿਡ ਪ੍ਰੀਪੇਡ ਪਲਾਨ ਦੀ ਮਿਆਦ ਘਟਾ ਦਿੱਤੀ ਹੈ। ਕੰਪਨੀ ਨੇ ਇਸ ਤੋਂ ਇਲਾਵਾ ਸਿਮ ਰਿਪਲੇਸਮੈਂਟ ਚਾਰਜ ਨੂੰ ਵਧਾਇਆ ਹੈ ਅਤੇ 99 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਮਿਆਦ ਨੂੰ ਘੱਟ ਕਰ ਦਿੱਤਾ ਹੈ। 

BSNL ਨੇ 319 ਰੁਪਏ ਵਾਲੇ ਪ੍ਰੀਪੇਡ ਪੈਕ ਨੂੰ ਅਨਲਿਮਟਿਡ ਵੁਆਇਸ ਕਾਲਿੰਗ ਦੇ ਫਾਇਦੇ ਨਾਲ ਮੁੰਬਈ ਅਤੇ ਦਿੱਲੀ ਸਰਕਿਲ ਨੂੰ ਛੱਡ ਕੇ ਪੂਰੇ ਦੇਸ਼ ’ਚ ਪੇਸ਼ ਕੀਤਾ ਸੀ। ਇਸ ਰਿਚਾਰਜ ਪੈਕ ਦੀ ਮਿਆਦ 90 ਦੀ ਸੀ ਪਰ ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਹੁਣ ਕੰਪਨੀ ਦੇ ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੋ ਗਈ ਹੈ। 

PunjabKesari

ਗੱਲ ਕਰੀਏ 99 ਰੁਪਏ ਦੇ ਪਲਾਨ ਦੀ ਤਾਂ ਪਹਿਲਾਂ ਕੰਪਨੀ ਦੇ ਇਸ ਪ੍ਰੀਪੇਡ ਪਲਾਨ ’ਚ ਅਨਲਿਮਟਿਡ ਵੁਆਇਸ ਕਾਲਿੰਗ 26 ਦਿਨਾਂ ਦੀ ਮਿਆਦ ਦੇ ਨਾਲ ਮਿਲਦਾ ਸੀ। ਹੁਣ ਇਸ ਪਲਾਨ ਦੀ ਮਿਆਦ ਘੱਟ 24 ਦਿਨਾਂ ਦੀ ਹੋ ਗਈ ਹੈ। ਦੇਖਿਆ ਜਾਵੇ ਤਾਂ ਅਨਲਿਮਟਿਡ ਕਾਲਿੰਗ ਸੁਵਿਧਾ 319 ਰੁਪਏ ਵਾਲੇ ਪਲਾਨ ਦੀ ਤਰ੍ਹਾਂ ਹੀ ਹੈ ਬਸ ਫਰਕ ਮਿਆਦ ਦਾ ਹੈ। 

PunjabKesari

ਹੁਣ ਗੱਲ ਕਰੀਏ ਸਿਮ ਰਿਪਲੇਸਮੈਂਟ ਦੀ ਤਾਂ ਪਹਿਲਾਂ BSNL ਸਿਮ ਬਦਲਣ ਲਈ ਪ੍ਰੀਪੇਡ ਅਤੇ ਪੋਸਟਪੇਡ ਗਾਹਕਾਂ ਤੋਂ 10 ਰੁਪਏ ਲੈਂਦੀ ਸੀ ਪਰ ਹੁਣ ਇਸ ਨੂੰ 10 ਗੁਣਾ ਵਧਾ ਦਿੱਤਾ ਗਿਆ ਹੈ। ਹੁਣ ਸਿਮ ਬਦਲਣ ਦਾ ਚਾਰਜ 10 ਰੁਪਏ ਤੋਂ ਵਧਾ ਕੇ ਸਿੱਧਾ 100 ਰੁਪਏ ਹੋ ਗਿਆ ਹੈ। ਹਲਾਂਕਿ ਕੁਝ ਸਰਕਿਲਾਂ ’ਚ 19 ਰੁਪਏ ’ਚ 4ਜੀ ਸਿਮ ਦਿੱਤਾ ਜਾ ਰਿਹਾ ਹੈ। 


Related News