BSNL ਦਾ ਧਮਾਕੇਦਾਰ ਪਲਾਨ, ਰੋਜ਼ 3GB ਡਾਟਾ ਨਾਲ ਮਿਲੇਗੀ ਅਨਲਿਮਟਿਡ ਕਾਲਿੰਗ

Thursday, Mar 12, 2020 - 11:36 AM (IST)

BSNL ਦਾ ਧਮਾਕੇਦਾਰ ਪਲਾਨ, ਰੋਜ਼ 3GB ਡਾਟਾ ਨਾਲ ਮਿਲੇਗੀ ਅਨਲਿਮਟਿਡ ਕਾਲਿੰਗ

ਗੈਜੇਟ ਡੈਸਕ– ਭਾਰਤ ਦੀ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਨਵਾਂ 247 ਰੁਪਏ ਦਾ ਸਪੈਸ਼ਲ ਟੈਰਿਫ ਵਾਊਚਰ (STV) ਲਾਂਚ ਕੀਤਾ ਹੈ। ਇਸ ਨੂੰ ਖਾਸਤੌਰ ’ਤੇ ਉਨ੍ਹਾਂ ਗਾਹਕਾਂ ਲਈ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ਨੂੰ ਵੀਡੀਓ ਕੰਟੈਂਟ ਦੇਖਣ ਲਈ ਜ਼ਿਆਦਾ ਡਾਟਾ ਦੀ ਲੋੜ ਪੈਂਦੀ ਹੈ। ਇਸ 247 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 3 ਜੀ.ਬੀ. ਡਾਟਾ 30 ਦਿਨਾਂ ਦੀ ਮਿਆਦ ਨਾਲ ਮਿਲੇਗਾ। ਕਾਲਿੰਗ ਲਈ ਇਸ ਪਲਾਨ ’ਚ ਰੋਜ਼ਾਨਾ 250 ਮਿੰਟ ਮਿਲਦੇ ਹਨ। ਉਥੇ ਹੀ ਅਲੱਗ ਤੋਂ 100 ਫ੍ਰੀ ਐੱਸ.ਐੱਮ.ਐੱਸ. ਆਫਰ ਕੀਤੇ ਜਾ ਰਹੇ ਹਨ। 

BSNL ਨੇ 998 ਰੁਪਏ ਵਾਲੇ ਪਲਾਨ ’ਚ ਕੀਤਾ ਬਦਲਾਅ
247 ਰੁਪਏ ਵਾਲੇ ਪਲਾਨ ਤੋਂ ਇਲਾਵਾ ਕੰਪਨੀ ਨੇ 998 ਰੁਪਏ ਵਾਲੇ ਪਲਾਨ ’ਚ ਵੀ ਬਦਲਾਅ ਕੀਤਾ ਹੈ। ਇਸ ਪਲਾਨ ਦੀ ਮਿਆਦ ਕੰਪਨੀ ਨੇ 30 ਦਿਨਾਂ ਤਕ ਵਧਾ ਦਿੱਤੀ ਹੈ। ਇਹ ਪਲਾਨ ਪਹਿਲਾਂ 240 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਸੀ ਜਿਸ ਨੂੰ ਹੁਣ ਵਧਾ ਕੇ 270 ਦਿਨਾਂ ਦੀ ਕਰ ਦਿੱਤਾ ਗਿਆ ਹੈ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ। ਕੰਪਨੀ ਨੇ ਦੱਸਿਆ ਹੈ ਕਿ 30 ਦਿਨਾਂ ਦੀ ਵਾਧੂ ਮਿਆਦ ਤੁਹਾਨੂੰ ਤਾਂ ਹੀ ਮਿਲੇਗੀ ਜਦੋਂ ਤੁਸੀਂ 6 ਜੂਨ 2020 ਤੋਂ ਪਹਿਲਾਂ ਇਹ ਪਲਾਨ ਐਕਟਿਵੇਟ ਕਰਵਾਓਗੇ। 


Related News