ਇਸ ਕੰਪਨੀ ਨੇ ਲਾਂਚ ਕੀਤਾ 87 ਰੁਪਏ ਦਾ ਪ੍ਰੀਪੇਡ ਪਲਾਨ, ਰੋਜ਼ ਮਿਲੇਗਾ 1GB ਡਾਟਾ
Wednesday, May 11, 2022 - 03:37 PM (IST)
ਗੈਜੇਟ ਡੈਸਕ– ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਗਾਹਕਾਂ ਲਈ 87 ਰੁਪਏ ਦਾ ਪ੍ਰੀਪੇਡ ਰੀਚਾਰਜ ਪਲਾਨ ਸ਼ੁਰੂ ਕੀਤਾ ਹੈ, ਜੋ 1 ਜੀ.ਬੀ. ਹਾਈ-ਸਪੀਡ ਡੇਲੀ ਡਾਟਾ ਦੇ ਨਾਲ-ਨਾਲ 14 ਦਿਨਾਂ ਲਈ ਅਨਲਿਮਟਿਡ ਵੌਇਸ ਕਾਲਿੰਗ ਦੀ ਸੁਵਿਧਾ ਦਿੰਦਾ ਹੈ। BSNL ਦਾ ਨਵਾਂ ਪ੍ਰੀਪੇਡ ਪਲਾਨ ਸਰਕਾਰੀ ਟੈਲੀਕਾਮ ਆਪਰੇਟਰ ਦੇ ਸਾਰੇ ਪ੍ਰੀਪੇਡ ਗਾਹਕਾਂ ਲਈ ਉਪਲੱਬਧ ਹੈ। ਡਾਟਾ ਅਤੇ ਕਾਲਿੰਗ ਦੇ ਫਾਇਦੇ ਦੇ ਨਾਲ ਇਸ ਪ੍ਰੀਪੇਡ ਪਲਾਨ ’ਚ ਰੋਜ਼ਾਨਾ 100 SMS ਦੀ ਸੁਵਿਧਾ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ– ਜੀਓ ਦਾ ਧਮਾਕਾ, ਰੀਚਾਰਜ ਕਰਨ ’ਤੇ ਮੁਫ਼ਤ ਦੇ ਰਿਹਾ ਫੋਨ
BSNL ਸਾਈਟ ’ਤ 87 ਰੁਪਏ ਵਾਲੇ ਪ੍ਰੀਪੇਡ ਰੀਚਾਰਜ ਨੂੰ ਲਿਸਟ ਕੀਤਾ ਗਿਆ ਹੈ। ਇਹ ਗਾਹਕਾਂ ਨੂੰ 1 ਜੀ.ਬੀ. ਹਾਈ ਸਪੀਡ ਡਾਟਾ ’ਤੇ ਐਕਸੈਸ ਦਿੱਤਾ ਹੈ ਅਤੇ ਦਿੱਤਾ ਗਿਆ ਡਾਟਾ ਖਤਮ ਹੋਣ ਤੋਂ ਬਾਅਦ ਡਾਟਾ ਸਪੀਡ 40kbps ਦੀ ਰਹਿ ਜਾਵੇਗੀ। ਇਹ ਨਵੀਂ ਯੋਜਨਾ ਮੁੰਬਈ ਅਤੇ ਦਿੱਲੀ ’ਚ MTNL ਨੈੱਟਵਰਕ ਸਮੇਤ ਘਰ, ਲੋਕਲ ਸਰਵਿਸ ਅਤੇ ਨੈਸ਼ਨਲ ਰੋਮਿੰਗ ’ਚ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਵੌਇਸ ਕਾਲਿੰਗ ਦੀ ਸੁਵਿਧਾ ਵੀ ਦਿੰਦਾ ਹੈ। ਦੱਸ ਦੇਈਏ ਕਿ ਇਹ ਸਾਰੇ ਫਾਇਦੇ 14 ਦਿਨਾਂ ਦੀ ਮਿਆਦ ਦੇ ਨਾਲ ਆਉਂਦੇ ਹਨ। BSNL ਦਾ 87 ਰੁਪਏ ਦਾ ਪਲਾਨ ਵਨ97 ਕਮਿਊਨੀਕੇਸ਼ੰਸ ਦੀ ਹਾਰਡੀ ਮੋਬਾਇਲ ਗੇਮਜ਼ ਸੇਵਾ ਤਕ ਐਕਸੈਸ ਦਿਵਾਉਂਦਾ, ਤਾਂ ਜੋ ਗਾਹਕ ਸਪੋਰਟਸ ਅਤੇ ਆਰਕੇਡ ਵਰਗੀਆਂ ਸ਼ੈਲੀਆਂ ਦੀਆਂ ਗੇਮਾਂ ਖੇਡ ਸਕਣ।
ਇਹ ਵੀ ਪੜ੍ਹੋ– ਇਨ੍ਹਾਂ iPhone ਯੂਜ਼ਰਸ ਨੂੰ ਮੁਆਵਜ਼ਾ ਦੇਵੇਗੀ Apple, ਜਾਣੋ ਕੀ ਹੈ ਪੂਰਾ ਮਾਮਲਾ