BSNL ਨੇ ਲਾਂਚ ਕੀਤਾ ਨਵਾਂ ਪ੍ਰੀਪੇਡ ਪਲਾਨ, ਯੂਜ਼ਰਸ ਨੂੰ ਮਿਲੇਗਾ 540GB ਡਾਟਾ

Sunday, Nov 10, 2019 - 05:52 PM (IST)

BSNL ਨੇ ਲਾਂਚ ਕੀਤਾ ਨਵਾਂ ਪ੍ਰੀਪੇਡ ਪਲਾਨ, ਯੂਜ਼ਰਸ ਨੂੰ ਮਿਲੇਗਾ 540GB ਡਾਟਾ

ਗੈਜੇਟ ਡੈਸਕ– ਟੈਲੀਕਾਮ ਕੰਪਨੀ ਬੀ. ਐੱਸ. ਐੱਨ. ਐਲ .ਨੇ 997 ਰੁਪਏ ਦਾ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ । ਕੰਪਨੀ ਇਸ ਪਲਾਨ ’ਚ ਰੋਜ਼ਾਨਾ 3GB ਡਾਟਾ, ਅਨਲਿਮਟਿਡ ਵੁਆਇਸ ਕਾਲਿੰਗ ਮਿਲ ਰਹੀ ਹੈ। ਇਸ ਪਲਾਨ ਦੀ ਵੈਲੀਡਿਟੀ 180 ਦਿਨਾਂ ਦੀ ਹੈ। ਇਸ ਲੰਬੀ ਮਿਆਦ ਵਾਲੇ ਪਲਾਨ ਦਾ ਮੁਕਾਬਲਾ ਏਅਰਟੈੱਲ ਦੇ 998 ਪ੍ਰੀਪੇਡ ਪਲਾਨ ਨਾਲ ਹੋਵੇਗਾ । ਬੀ. ਐੱਸ. ਐੱਨ. ਐੱਲ. ਦੇ 997 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਅਨਲਿਮਟਿਡ ਵੁਆਇਸ ਕਾਲਿੰਗ ਦੀ ਸਹੂਲਤ ਮਿਲ ਰਹੀ ਹੈ। ਤੁਸੀਂ ਕਿਸੇ ਵੀ ਨੈੱਟਵਰਕ ’ਤੇ ਕਾਲ ਕਰ ਸਕਦੇ ਹੋ। 

ਮੁੰਬਈ ਅਤੇ ਦਿੱਲੀ ’ਚ ਵੀ ਇਹ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲ ਰਹੀ ਹੈ। ਇਸ ਪਲਾਨ ’ਚ ਰੋਜ਼ਾਨਾ ਐੱਫ. ਯੂ. ਪੀ.  ਲਿਮਿਟ 250 ਮਿੰਟ ਰੋਜ਼ਾਨਾ ਦੀ ਹੈ। Telecom Talk ਦੀ ਰਿਪੋਰਟ ’ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। 

ਐੱਫ. ਯੂ. ਪੀ. ਲਿਮਿਟ ਖਤਮ ਹੋਣ ਤੋਂ ਬਾਅਦ ਡਾਟਾ ਦੀ ਸਪੀਡ ਘੱਟ ਕੇ 80Kbps ਹੋ ਜਾਵੇਗੀ । ਇਸ ਤੋਂ ਇਲਾਵਾ ਇਸ ਪਲਾਨ ’ਚ ਰੋਜ਼ਾਨਾ 100. ਐੱਸ. ਐੱਮ. ਐੱਸ ਦੀ ਸਹੂਲਤ ਵੀ ਮਿਲ ਰਹੀ ਹੈ। ਬੀ .ਐਸ. ਐੱਨ. ਐੱਨ ਦੇ ਇਸ ਪਲਾਨ ’ਚ ਦੋ ਮਹੀਨਿਆਂ ਲਈ ਪੀ. ਆਰ. ਬੀ. ਟੀ. ਦੇ ਫਾਇਦੇ ਵੀ ਮਿਲ ਰਹੇ ਹਨ । 

ਜੇਕਰ ਏਅਰਟੈੱਲ ਦੇ 998 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਗੱਲ ਕੀਤੀ ਜਾਵੇ ਤਾਂ ਇਸ ’ਚ ਅਨਲਿਮਟਿਡ ਵੌਆਇਸ ਕਾਲਿੰਗ ਦੇ ਨਾਲ 12ਜੀ. ਬੀ. ਕੁਲ ਡਾਟਾ ਮਿਲ ਰਿਹਾ ਹੈ।


Related News