ਹੁਣ BSNL ਯੂਜ਼ਰਸ ਨੂੰ ਮਿਲੇਗੀ ਦੁਗਣੀ ਇੰਟਰਨੈੱਟ ਸਪੀਡ
Thursday, May 04, 2017 - 12:32 PM (IST)
ਜਲੰਧਰ- ਸਰਕਾਰੀ ਖੇਤਰ ਦੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਆਪਣੀ ਬ੍ਰਾਡਬੈਂਡ ਸਪੀਡ ਨੂੰ ਦੁਗਣਾ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਪਹਿਲਾਂ 2 Mbps ਦੀ ਸਪੀਡ ਉਪਲੱਬਧ ਕਰਾਉਂਦੀ ਸੀ, ਜਿਸ ਨੂੰ ਵਧਾ ਕੇ 4 Mbps ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਨੇ 2015 ''ਚ 512 Kbps ਸਪੀਡ ਨੂੰ ਵਧਾ ਕੇ 2 Mbps ਕੀਤਾ ਸੀ। ਬੀ.ਐੱਸ.ਐੱਨ.ਐੱਲ. ਨੇ ਪ੍ਰੈੱਸ ਵਿਗਿਆਪਨ ''ਚ ਕਿਹਾ ਕਿ ਫੇਅਰ ਯੂਜ਼ ਪਾਲਿਸੀ ਮਤਲਬ ਕਿ FUP ਤੱਕ ਯੂਜ਼ਰ ਨੂੰ ਸ਼ੁਰੂਆਤੀ ਡਾਊਨਲੋਡ ਸਪੀਡ 4 Mbps ਦਿੱਤੀ ਜਾਵੇਗੀ। ਇਹ ਬਦਲਾਅ ਨਵੇਂ ਅਰੇ ਪੁਰਾਣੇ ਦੋਵਾਂ ਯੂਜ਼ਰਸ ਲਈ ਕੀਤੇ ਜਾਣਗੇ।
ਰਿਪੋਰਟ ਮੁਤਾਬਕ ਇਹ ਬਦਲਾਅ 1 ਮਈ ਤੋਂ ਲਾਗੂ ਕਰ ਦਿੱਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ 4 Mbps ਸਪੀਡ ਸਿਰਫ ਉਨ੍ਹਾਂ ਬ੍ਰਾਡਬੈਂਡ ਯੂਜ਼ਸ ਨੂੰ ਹੀ ਦਿੱਤੀ ਜਾਵੇਗੀ ਜੋ 675 ਰੁਪਏ ਜਾਂ ਉਸ ਤੋਂ ਉੱਪਰ ਦਾ ਪਲਾਨ ਇਸਤੇਮਾਲ ਕਰਦੇ ਹਨ। ਸ਼ੁਰੂਆਤੀ ਡਾਊਨਲੋਡ ਸਪੀਡ ''ਚ ਵਾਧਾ ਕਰਨ ਤੋਂ ਬਾੱਦ ਕੰਪਨੀ FUP ਹਾਈ-ਸਪੀਡ ਡਾਟਾ ਦੀ ਲਿਮਟ ''ਚ 250 ਫੀਸਦੀ ਤੱਕ ਦਾ ਵਾਧਾ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਸੋਧੀ ਹੋਈ ਹਾਈ-ਸਪੀਡ 20ਜੀ.ਬੀ. ਡਾਟਾ ਵਾਲੇ ਪਲਾਨ ''ਚ 70ਜੀ.ਬੀ. ਡਾਟਾ ਦਿੱਤਾ ਜਾਵੇਗਾ।
ਹਾਲਾਂਕਿ, ਕੰਪਨੀ ਦੀ ਅਧਿਕਾਰਤ ਵੈੱਬਸਾਈਟ ''ਤੇ ਇਨ੍ਹਾਂ ਪਲਾਨਜ਼ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਨਵੇਂ ਟੈਰਿਪ ਪਲਾਨਜ਼ ਨੂੰ ਜਲਦੀ ਹੀ ਅਪਡੇਟ ਕਰੇਗੀ।
