BSNL ਨੇ ਆਪਣੇ ਇਸ ਪਲਾਨ ਨੂੰ ਕੀਤਾ ਅਪਡੇਟ, ਮਿਲੇਗੀ ਹੁਣ ਦੁੱਗਣੀ ਡਾਊਨਲੋਡ ਸਪੀਡ
Saturday, Aug 25, 2018 - 06:13 PM (IST)
ਜਲੰਧਰ- ਰਿਲਾਇੰਸ ਜਿਓ ਗੀਗਾਫਾਈਬਰ ਦੇ ਲਾਂਚ ਤੇ ਏਅਰਟੈੱਲ ਦੇ ਅਨਲਿਮਟਿਡ FUP ਪਲਾਨ ਪੇਸ਼ ਕਰਨ ਤੋਂ ਬਾਅਦ ਸਰਕਾਰੀ ਕੰਪਨੀ ਬੀ. ਐੱਸ. ਐੈੱਨ ਐੱਲ. ਨੇ ਵੀ ਆਪਣੇ 699 ਰੁਪਏ ਵਾਲੇ ਪਲਾਨ ਨੂੰ ਰੀਵਾਈਜ਼ ਕੀਤਾ ਹੈ। ਕੰਪਨੀ ਦਾ 699 ਰੁਪਏ ਦਾ ਪਲਾਨ ਸਿਰਫ ਚੇਂਨਈ ਸਰਕਲ 'ਚ ਮੌਜੂਦ ਹੈ, ਇਸ ਲਈ ਇਹ ਬਦਲਾਅ ਵੀ ਇਸੇ ਸਰਕਲ ਲਈ ਹੈ। ਦੂਜੇ ਸਰਕਲਸ 'ਚ BSNL 695 ਤੇ 799 ਜਿਵੇਂ ਪਲਾਨ ਆਫਰ ਕਰ ਰਹੀ ਹੈ।
BSNL ਦੇ 699 ਰੁਪਏ ਵਾਲੇ ਪਲਾਨ ਦਾ ਨਾਂ BBG Combo ULD 699 ਹੈ। ਹੁਣ ਇਸ ਪਲਾਨ 'ਚ ਫਾਸਟ ਸਪੀਡ ਤੇ ਡਬਲ ਐੈੱਫ.ਯੂ. ਪੀ ਲਿਮਿਟ ਮਿਲੇਗੀ। ਇਸ ਪਲਾਨ 'ਚ ਡਾਊਨਲੋਡ ਸਪੀਡ ਨੂੰ ਰੀਵਾਈਜ਼ ਕਰਕੇ 20Mbps ਕਰ ਦਿੱਤਾ ਹੈ ਤੇ FUP ਲਿਮਿਟ 700GB ਹੋ ਗਈ ਹੈ।

ਇਹ ਪਲਾਨ ਬੀ. ਐੱਸ. ਐੱਨ. ਐੱਲ. ਦੇ ਅਨਲਿਮਟਿਡ ਬਰਾਡਬੈਂਡ ਪਲਾਨ ਦਾ ਹਿੱਸਾ ਹੈ ਤੇ ਇਸ 'ਚ FUP ਲਿਮਿਟ ਖਤਮ ਹੋਣ ਤੋਂ ਬਾਅਦ 2Mbps ਦੀ ਸਪੀਡ ਮਿਲਦੀ ਹੈ। ਇਸ ਤੋਂ ਪਹਿਲਾਂ ਇਸ ਪਲਾਨ 'ਚ ਡਾਊਨਲੋਡ ਸਪੀਡ 10 Mbps ਦੀ ਮਿਲ ਰਹੀ ਸੀ। ਯੂਜ਼ਰਸ ਨੂੰ ਇਸ ਪਲਾਨ 'ਚ ਫਿਕਸਡ ਲੀਕ ਵੁਆਈਸ ਕਾਲਿੰਗ ਸਰਵਿਸ ਵੀ ਮਿਲ ਰਹੀ ਹੈ। 699 ਰੁਪਏ ਵਾਲੇ ਪਲਾਨ 'ਚ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲ ਰਹੀ ਹੈ।
ਪ੍ਰਾਈਵੇਟ ਬਰਾਡਬੈਂਡ ਕੰਪਨੀਆਂ ਨੂੰ ਟੱਕਰ ਦੇਣ ਲਈ ਬੀ. ਐੱਸ. ਐੱਨ. ਐੱਲ. ਨੇ ਆਪਣੇ ਪਲਾਨ ਨੂੰ ਰੀਵਾਈਜ਼ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤੀ ਏਅਰਟੈੱਲ ਨੇ ਵੀ ਆਪਣੇ ਬਰਾਡਬੈਂਡ ਪਲਾਨ 'ਚ ਬਦਲਾਅ ਕੀਤਾ ਸੀ। ਰਿਲਾਇੰਸ ਜਿਓ ਦੇ ਇਸ ਸੈਕਟਰ 'ਚ ਐਂਟਰੀ ਚੋਂ ਇਸ ਸੈਗਮੈਂਟ 'ਚ ਵੀ ਟੈਲੀਕਾਮ ਸੈਕਟਰ ਦੀ ਤਰ੍ਹਾਂ ਜਲਗ ਹੀ ਪ੍ਰਾਈਸ ਵਾਰ ਦੇਖਣ ਨੂੰ ਮਿਲੇਗਾ।
