BSNL ਨੇ ਪੇਸ਼ ਕੀਤਾ ਆਪਣਾ ਇਹ ਨਵਾਂ ਪਲਾਨ

02/21/2018 7:42:42 PM

ਜਲੰਧਰ—ਟੈਲੀਕਾਮ ਸੈਕਟਰ 'ਚ ਵਧਦੇ ਮੁਕਾਬਲੇ ਨੂੰ ਦੇਖਦੇ ਹੋਏ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਇਕ ਸ਼ਾਨਦਾਰ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ਦੀ ਕੀਮਤ 99 ਰੁਪਏ ਹੈ। ਬੀ.ਐੱਸ.ਐੱਨ.ਐੱਲ. ਦੇ 99 ਰੁਪਏ ਵਾਲੇ ਪਲਾਨ 'ਚ ਯੂਜ਼ਰਸ ਨੂੰ 26 ਦਿਨਾਂ ਦੀ ਮਿਆਦ ਮਿਲੇਗੀ। ਇਸ ਤੋਂ ਇਲਾਵਾ ਯੂਜ਼ਰਸ 26 ਦਿਨਾਂ ਤਕ ਅਨਲਿਮਟਿਡ ਸਪੈਕਟਰਮ ਬੈਂਡ 'ਤੇ ਹੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਹ ਇਸ ਸਾਲ ਦੇ ਮਾਰਚ ਤਕ ਆ ਸਕਦਾ ਹੈ। ਬੀ.ਐੱਸ.ਐੱਨ.ਐੱਲ. ਦੇ 99 ਰੁਪਏ ਵਾਲੇ ਪਲਾਨ 'ਚ ਯੂਜ਼ਰਸ ਨੂੰ ਰੋਮਿੰਗ 'ਚ ਵੀ ਮੁਫਤ ਕਾਲਿੰਗ ਦੀ ਸੁਵਿਧਾ ਮਿਲੇਗੀ।
ਕੋਲਕਾਤਾ ਟੈਲੀਫੋਨ ਦੇ ਸੀ.ਜੀ.ਐੱਮ. ਐੱਸ.ਪੀ. ਤ੍ਰੀਪਾਠੀ ਨੇ ਦੱਸਿਆ ਕਿ 4ਜੀ ਸੇਵਾ ਸ਼ੁਰੂ ਹੋਣ ਤੋਂ ਪਹਿਲੇ ਬੀ.ਐੱਸ.ਐੱਨ.ਐੱਲ. 2199MHz ਸਪੈਕਟਰਮ ਬੈਂਡ 'ਤੇ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ 4ਜੀ ਸੇਵਾ ਸ਼ੁਰੂ ਕਰਨ ਨੂੰ ਲੈ ਕੇ ਕਾਫੀ ਸਕਾਰਾਤਮਕ ਹੈ ਅਤੇ ਸ਼ਹਿਰਭਰ 'ਚ 650 ਟਾਵਰਸ ਵੀ ਜਲਦ ਹੀ ਸ਼ੁਰੂ ਕੀਤੇ ਜਾਣਗੇ।

ਤ੍ਰੀਪਾਠੀ ਨੇ ਦੱਸਿਆ ਕਿ ਬੀ.ਐੱਸ.ਐੱਨ.ਐੱਲ. ਨੇ ਹੋਰ ਪਲਾਨਸ ਵੀ ਪੇਸ਼ ਕੀਤੇ ਹਨ। ਬੀ.ਐੱਸ.ਐੱਨ.ਐੱਲ. ਨੇ ਇਕ 319 ਰੁਪਏ ਵਾਲਾ ਪਲਾਨ ਵੀ ਪੇਸ਼ ਕੀਤਾ ਹੈ। ਇਸ ਪਲਾਨ ਦੀ ਮਿਆਦ 90 ਦਿਨਾਂ ਦੀ ਹੋਵੇਗੀ। ਇਸ ਪਲਾਨ 'ਚ ਵੀ ਅਨਲਿਮਟਿਡ ਵੌਇਸ ਕਾਲਿੰਗ ਮਿਲੇਗੀ। ਹਾਲਾਂਕਿ ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ 'ਚ ਵੀ ਦਿੱਲੀ ਅਤੇ ਮੁੰਬਈ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਉੱਥੇ ਬੀ.ਐੱਸ.ਐੱਨ.ਐੱਲ. ਨੇ ਇਕ ਹੋਰ ਪੈਕ ਦੇ ਬਾਰੇ 'ਚ ਗੱਲ ਕਰੀਏ ਤਾਂ 999 ਰੁਪਏ 'ਚ ਕੰਪਨੀ 181 ਦਿਨਾਂ ਲਈ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦੇ ਰਹੀ ਹੈ। ਇਸ ਤੋਂ ਇਲਾਵਾ ਰੋਜ਼ਾਨਾ 1 ਜੀ.ਬੀ. ਹਾਈਸਪੀਡ ਡਾਟਾ ਵੀ ਦਿੱਤਾ ਜਾ ਰਿਹਾ ਹੈ।


Related News