BSNL ਨੇ ਗਾਹਕਾਂ ਨੂੰ ਦਿੱਤਾ ਝਟਕਾ! ਮਹਿੰਗੇ ਕੀਤੇ ਇਹ ਸਸਤੇ ਪਲਾਨ

07/04/2022 1:51:13 PM

ਗੈਜੇਟ ਡੈਸਕ– BSNL ਨੇ ਵੀ ਗਾਹਕਾਂ ਨੂੰ ਝਟਕਾ ਦਿੰਦੇ ਹੋਏ 3 ਪ੍ਰੀਪੇਡ ਪਲਾਨਾਂ ਨੂੰ ਮਹਿੰਗਾ ਕਰ ਦਿੱਤਾ ਹੈ। ਕੰਪਨੀ ਆਪਣੇ ਸਸਤੇ ਪਲਾਨਾਂ ਕਰਕੇ ਜਾਣੀ ਜਾਂਦੀ ਹੈ ਪਰ ਇਸ ਵਾਰ ਇਸਨੇ 3 ਸਸਤੇ ਪਲਾਨਾਂ ਨੂੰ ਮਹਿੰਗਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਰਿਪੋਰਟ ਆਈ ਸੀ ਕਿ BSNL ਨੇ ਤਿੰਨ ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ ਪਰ ਹੁਣ ਟੈਲੀਕਾਮਟਾਕ ਦੀ ਰਿਪੋਰਟ ਮੁਤਾਬਕ, ਕੰਪਨੀ ਨੇ ਪੁਰਾਣੇ ਪ੍ਰੀਪੇਡ ਪਲਾਨਾਂ ’ਚ ਬਦਲਾਅ ਕੀਤੇ ਹਨ। ਹਾਲਾਂਕਿ, ਕੰਪਨੀ ਨੇ ਪਲਾਨ ਦੀ ਕੀਮਤ ਨਾ ਵਧਾ ਕੇ ਮਿਆਦ ਨੂੰ ਘੱਟ ਕਰ ਦਿੱਤਾ ਹੈ। 

BSNL ਦਾ 99 ਰੁਪਏ ਵਾਲਾ ਪ੍ਰੀਪੇਡ ਪਲਾਨ
ਪਹਿਲਾਂ BSNL ਦਾ 99 ਰੁਪਏ ਵਾਲਾ ਪ੍ਰੀਪੇਡ ਪਲਾਨ 22 ਦਿਨਾਂ ਦੀ ਮਿਆਦ ਨਾਲ ਆਉਂਦਾ ਸੀ। ਇਸ ਵਿਚ ਵੌਇਸ ਕਾਲ ਦਾ ਫਾਇਦਾ ਦਿੱਤਾ ਜਾਂਦਾ ਸੀ। ਹੁਣ ਇਸ ਪਲਾਨ ਦੀ ਮਿਆਦ 18 ਦਿਨਾਂ ਦੀ ਕਰ ਦਿੱਤੀ ਗਈ ਹੈ। ਹਾਲਾਂਕਿ, ਅਨਲਿਮਟਿਡ ਕਾਲ ਦਾ ਫਾਇਦਾ ਅਜੇ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਵਿਚ ਦੂਜੇ ਫਾਇਦੇ ਨਹੀਂ ਮਿਲਦੇ। 

BSNL ਦਾ 118 ਰੁਪਏ ਵਾਲਾ ਪਲਾਨ
BSNL ਦਾ 118 ਰੁਪਏ ਵਾਲਾ ਪ੍ਰੀਪੇਡ ਪਲਾਨ ਰੋਜ਼ਾਨਾ 0.5 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲ ਦੇ ਨਾਲ ਆਉਂਦਾ ਸੀ। ਇਸ ਵਿਚ ਐੱਸ.ਐੱਮ.ਐੱਸ. ਦਾ ਫਾਇਦਾ ਨਹੀਂ ਦਿੱਤਾ ਜਾਂਦਾ ਸੀ। ਇਸ ਪਲਾਨ ਦੀ ਮਿਆਦ 26 ਦਿਨਾਂ ਦੀ ਸੀ। ਇਸ ਵਿਚ ਫ੍ਰੀ PRBT ਸਰਵਿਸ ਵੀ ਦਿੱਤੀ ਜਾਂਦੀ ਸੀ। ਹੁਣ ਕੰਪਨੀ ਨੇ ਇਸ ਪਲਾਨ ਨੂੰ ਰੀਲਾਂਚ ਕੀਤਾ ਹੈ। ਹਾਲਾਂਕਿ, ਫਾਇਦੇ ਸਾਰੇ ਉਪਰ ਵਾਲੇ ਹੀ ਹਨ ਪਰ ਇਸ ਦੀ ਮਿਆਦ ਘੱਟ ਕਰਕੇ 20 ਦਿਨਾਂ ਦੀ ਕਰ ਦਿੱਤੀ ਗਈ ਹੈ। 

BSNL ਦਾ 319 ਰੁਪਏ ਵਾਲਾ ਪਲਾਨ
BSNL ਦਾ 319 ਰੁਪਏ ਵਾਲਾ ਪ੍ਰੀਪੇਡ ਪਲਾਨ 75 ਦਿਨਾਂ ਦੀ ਮਿਆਦ ਨਾਲ ਆਉਂਦਾ ਸੀ। ਇਸ ਵਿਚ ਅਨਲਿਮਟਿਡ ਕਾਲ, 300 ਐੱਸ.ਐੱਮ.ਐੱਸ. ਅਤੇ ਲਗਭਗ 10 ਜੀ.ਬੀ. ਡਾਟਾ ਦਿੱਤਾ ਜਾਂਦਾ ਸੀ। ਹੁਣ ਇਸ ਦੀ ਮਿਆਦ ਘੱਟ ਕਰਕੇ 65 ਦਿਨਾਂ ਦੀ ਕਰ ਦਿੱਤੀ ਗਈ ਹੈ। 

ਇਸ ਨਵੀਂ ਕੀਮਤ ਦਾ ਅਸਰ ਸਭ ਤੋਂ ਜ਼ਿਆਦਾ BSNL ਦੇ 118 ਰੁਪਏ ਵਾਲੇ ਪ੍ਰੀਪੇਡ ਪਲਾਨ ’ਤੇ ਵੇਖਣ ਨੂੰ ਮਿਲਿਆ ਹੈ। ਇਸ ਤੋਂ ਬਾਅਦ 99 ਰੁਪਏ ਵਾਲਾ ਪ੍ਰੀਪੇਡ ਪਲਾਨ ਅਤੇ ਫਿਰ 319 ਰੁਪਏ ਵਾਲੇ ਪਲਾਨ ਦਾ ਨੰਬਰ ਆਉਂਦਾ ਹੈ।


Rakesh

Content Editor

Related News