BSNL ਬੰਪਰ ਆਫਰ, ਇਸ ਪ੍ਰੀਪੇਡ ਪਲਾਨ ਦੀ ਵੈਲੀਡਿਟੀ ਵਧਾ ਕੇ ਕੀਤੀ 15 ਮਹੀਨੇ
Friday, Aug 09, 2019 - 06:00 PM (IST)

ਗੈਜੇਟ ਡੈਸਕ— ਟੈਲੀਕਾਮ ਕੰਪਨੀ ਬੀ. ਐੱਸ. ਐੱਨ. ਐੱਲ ਲਗਾਤਾਰ ਪਲਾਨਜ਼ 'ਚ ਬਦਲਾਅ ਕਰ ਰਹੀ ਹੈ। ਕੰਪਨੀ ਦੀ ਕੋਸ਼ਿਸ਼ ਹੈ ਕਿ ਪਲਾਨਜ਼ ਨੂੰ ਰੀਵਾਇਜ਼ ਕਰ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਜ਼ਿਆਦਾ ਫਾਇਦਾ ਆਫਰ ਕੀਤਾ ਜਾਵੇ ਤਾਂ ਕਿ ਰੈਵੇਨਿਊ ਦੇ ਨਾਲ ਹੀ ਸਬਸਕ੍ਰਾਇਬਰਜ਼ ਬੇਸ 'ਚ ਵੀ ਵਾਧਾ ਹੋਵੇ। ਪਿਛਲੇ ਕੁੱਝ ਮਹੀਨਿਆਂ 'ਚ ਬੀ. ਐੱਸ. ਐੱਨ. ਐੱਲ ਨੇ ਆਪਣੇ ਕਈ ਨਵੇਂ ਪਲਾਨਜ਼ ਨੂੰ ਲਾਂਚ ਤੇ ਪੁਰਾਣੇ ਪਲਾਨਜ਼ ਨੂੰ ਰਿਵਾਇਜ਼ ਕੀਤਾ ਹੈ। ਇਸ ਕੜੀ 'ਚ ਕੰਪਨੀ ਨੇ ਆਪਣੇ ਖਾਸ 1,699 ਰੁਪਏ ਵਾਲੇ ਲਾਂਗ ਟਰਮ ਪਲਾਨ ਦੀ ਵੈਲੀਡਿਟੀ ਨੂੰ ਵਧਾ ਦਿੱਤੀ ਹੈ।
90 ਦਿਨਾਂ ਦੀ ਵਧੀ ਵੈਲੀਡਿਟੀ
ਬੀ. ਐੱਸ. ਐੱਨ. ਐੱਲ ਨੇ ਆਪਣੇ 1,699 ਰੁਪਏ ਵਾਲੇ ਪਲਾਨ ਲਈ ਇਕ ਪ੍ਰਮੋਸ਼ਨਲ ਆਫਰ ਲਾਂਚ ਕੀਤਾ ਹੈ। ਆਫਰ ਦੇ ਤਹਿਤ ਇਸ ਲਾਂਗ ਟਰਮ ਪਲਾਨ ਦੀ ਵੈਲੀਡਿਟੀ ਨੂੰ 90 ਦਿਨ ਵੱਧਾ ਕੇ 455 ਦਿਨ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਬੀ. ਐੱਸ. ਐੱਨ. ਐੱਲ ਦਾ ਇਹ ਪਲਾਨ ਪਹਿਲਾਂ 365 ਦਿਨ ਦੀ ਵੈਲੀਡਿਟੀ ਨਾਲ ਆਉਂਦਾ ਸੀ। ਕੰਪਨੀ ਇਸ ਪ੍ਰਮੋਸ਼ਨਲ ਆਫਰ ਨੂੰ 14 ਅਗਸਤ 2019 ਤੋਂ 13 ਸਤੰਬਰ 2019 ਤੱਕ ਉਪਲੱਬਧ ਕਰਾਉਣ ਵਾਲੀ ਹੈ।
ਪਲਾਨ 'ਚ ਮਿਲਣ ਵਾਲੇ ਫਾਇਦੇ
ਕੰਪਨੀ ਦੇ ਇਸ 1,699 ਰੁਪਏ ਵਾਲੇ ਲਾਂਗ ਟਰਮ ਪਲਾਨ 'ਚ ਸਬਸਕ੍ਰਇਬਰਜ਼ ਨੂੰ ਰੋਜ਼ਾਨਾ 2ਜੀ. ਬੀ. ਡਾਟਾ ਮਿਲਦਾ ਹੈ। ਪਲਾਨ ਦੀ ਖਾਸ ਗੱਲ ਹੈ ਕਿ ਇਹ ਬੀ. ਐੱਸ. ਐੱਨ. ਐੱਲ. ਦੇ ਬੰਪਰ ਆਫਰ ਦਾ ਹਿੱਸਾ ਹੈ । ਇਸ ਆਫਰ ਦੇ ਤਹਿਤ ਸਬਸਕ੍ਰਾਇਬਰਜ਼ ਨੂੰ ਰੋਜ਼ਾਨਾ 2.2 ਜੀ. ਬੀ. ਵਾਧੂ ਡਾਟਾ ਆਫਰ ਕੀਤਾ ਜਾ ਰਿਹਾ ਹੈ। ਅਜਿਹੇ 'ਚ ਸਬਸਕ੍ਰਾਇਬਰਜ਼ ਨੂੰ ਇਸ ਪਲਾਨ 'ਚ ਰੋਜ਼ਾਨਾ 4.2 ਜੀ. ਬੀ. ਡਾਟਾ ਮਿਲੇਗਾ। ਪਲਾਨ ਨੂੰ ਸਬਸਕ੍ਰਾਇਬ ਕਰਾਉਣ ਵਾਲੇ ਯੂਜ਼ਰਸ ਨੂੰ ਅਨਲਿਮੀਟਿਡ ਲੋਕਲ, ਐੱਸ. ਟੀ. ਡੀ ਤੇ ਰੋਮਿੰਗ ਕਾਲਿੰਗ ਤੋਂ ਇਲਾਵਾ ਰੋਜ਼ਾਨਾ 100 ਐੱਸ. ਐੱਮ. ਐੱਸ ਦਿੱਤੇ ਜਾ ਰਹੇ ਹਨ।