BSNL ਦੇ ਇਸ ਪਲਾਨ ’ਚ ਪੂਰੇ ਸਾਲ ਲਈ ਮੁਫ਼ਤ ਮਿਲ ਰਹੀ ਇਹ ਖ਼ਾਸ ਸੁਵਿਧਾ

Wednesday, Dec 30, 2020 - 01:11 PM (IST)

BSNL ਦੇ ਇਸ ਪਲਾਨ ’ਚ ਪੂਰੇ ਸਾਲ ਲਈ ਮੁਫ਼ਤ ਮਿਲ ਰਹੀ ਇਹ ਖ਼ਾਸ ਸੁਵਿਧਾ

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਆਪਣੇ 1,999 ਰੁਪਏ ਵਾਲੇ ਸਾਲਾਨਾ ਪਲਾਨ ਨੂੰ ਅਪਡੇਟ ਕਰ ਦਿੱਤਾ ਹੈ। ਇਸ ਪਲਾਨ ਨੂੰ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਅਪਡੇਟ ਕੀਤਾ ਗਿਆ ਹੈ। ਇਸ ਪਲਾਨ ’ਚ ਹੁਣ ਕਾਲਿੰਗ ਅਤੇ ਡਾਟਾ ਤਾਂ ਪਹਿਲਾਂ ਜਿੰਨਾ ਹੀ ਮਿਲੇਗਾ ਪਰ ਇਸ ਵਿਚ ਇਕ ਸਾਲ ਲਈ Eros Now ਦੀ ਮੁਫ਼ਤ ਸਬਸਕ੍ਰਿਪਸ਼ਨ ਅਤੇ 60 ਦਿਨਾਂ ਲਈ Lokdhun ਦੀ ਮੁਫ਼ਤ ਸਬਸਕ੍ਰਿਪਸ਼ਨ ਦਿੱਤਾ ਜਾ ਰਿਹਾ ਹੈ। ਨਵੇਂ ਅਪਡੇਟ ਦੇ ਨਾਲ ਇਸ ਪਲਾਨ ਨੂੰ ਇਕ ਜਨਵਰੀ 2021 ਤੋਂ ਲਾਗੂ ਕਰ ਦਿੱਤਾ ਜਾਵੇਗਾ। 

ਦੱਸ ਦੇਈਏ ਕਿ ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਯਾਨੀ ਕੁਲ 1095 ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਵੀ ਇਸ ਵਿਚ ਦਿੱਤੀ ਗਈ ਹੈ। ਇਸ ਪਲਾਨ ’ਚ 365 ਦਿਨਾਂ ਤਕ ਰੋਜ਼ਾਨਾ 100 ਐੱਸ.ਐੱਮ.ਐੱਸ. ਭੇਜਣ ਦੀ ਸੁਵਿਧਾ ਵੀ ਮਿਲਦੀ ਹੈ। 


author

Rakesh

Content Editor

Related News