BSNL ਨੇ ਕੀਤਾ ਐਲਾਨ, 19 ਮਈ ਤਕ ਇਸ ਪਲਾਨ ਨਾਲ ਮਿਲੇਗਾ ਫ੍ਰੀ ਇੰਟਰਨੈੱਟ

04/25/2020 9:29:18 PM

ਗੈਜੇਟ ਡੈਸਕ—BSNL ਨੇ ਪਿਛਲੇ ਮਹੀਨੇ “Work@Home ਪ੍ਰਮੋਸ਼ਨਲ ਬ੍ਰਾਡਬੈਂਡ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਤਹਿਤ ਕੰਪਨੀ ਸਾਰੇ ਬ੍ਰਾਡਬੈਂਡ ਯੂਜ਼ਰਸ ਨੂੰ ਰੋਜ਼ਾਨਾ 5ਜੀ.ਬੀ. ਡਾਟਾ ਫ੍ਰੀ 'ਚ ਦੇ ਰਹੀ ਸੀ ਜਿਸ ਦੀ ਸਪੀਡ ਵੀ ਕੰਪਨੀ ਨੇ 5MBPS ਦੀ ਹੀ ਰੱਖੀ ਸੀ। BSNL ਨੇ ਹੁਣ ਇਸ ਪਲਾਨ ਦੀ ਮਿਆਦ ਨੂੰ 19 ਮਈ ਤਕ ਵਧਾ ਦਿੱਤਾ ਹੈ। BSNL ਦਾ ਇਹ ਪਲਾਨ ਦੇਸ਼ ਭਰ ਦੇ ਸਾਰੇ ਲੈਂਡਲਾਈਨ ਯੂਜ਼ਰਸ ਲਈ ਉਪਲੱਬਧ ਹੈ ਅਤੇ ਇਸ ਨੂੰ ਅੰਡੇਮਾਨ ਅਤੇ ਨਿਕੋਬਾਰ ਲਈ ਵੀ ਉਪਲੱਬਧ ਕੀਤਾ ਗਿਆ ਹੈ।

BSNL ਦੇ ਇਸ ਆਫਰ ਤਹਿਤ ਯੂਜ਼ਰਸ ਨੂੰ ਫ੍ਰੀ 'ਚ ਇਕ ਈ-ਮੇਲ ਆਈ.ਡੀ. ਮਿਲ ਰਹੀ ਹੈ ਜਿਸ ਦੇ ਨਾਲ ਹੀ 1ਜੀ.ਬੀ. ਸਟੋਰੇਜ਼ ਫ੍ਰੀ 'ਚ ਕੰਪਨੀ ਦੇਵੇਗੀ। BSNLਦਾ ਦਾਅਵਾ ਹੈ ਕਿ ਰੋਜ਼ਾਨਾ ਫ੍ਰ੍ਰੀ 'ਚ ਮਿਲਣ ਵਾਲਾ 5ਜੀ.ਬੀ. ਡਾਟਾ ਖਤਮ ਹੋਣ ਤੋਂ ਬਾਅਦ ਗਾਹਕਾਂ ਨੂੰ 1 MBPS ਦੀ ਸਪੀਡ ਨਾਲ ਇੰਟਰਨੈੱਟ ਮਿਲਦਾ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਵਰਕ ਏਟ ਹੋਮ ਆਫਰ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਕੋਲ ਬੀ.ਐੱਸ.ਐੱਨ.ਐੱਲ. ਦਾ ਬ੍ਰਾਡਬੈਂਡ ਜਾਂ ਲੈਂਡਲਾਈਨ ਕਨੈਕਸ਼ਨ ਮੌਜੂਦ ਹੈ।


Karan Kumar

Content Editor

Related News