BSNL ਦਸੰਬਰ ਤਕ ਦੇਵੇਗੀ ਰੋਜ਼ਾਨਾ 5GB ਮੁਫ਼ਤ ਡਾਟਾ, ਜਾਣੋ ਕੀ ਹੈ ਇਹ ਪਲਾਨ

09/17/2020 5:53:27 PM

ਗੈਜੇਟ ਡੈਸਕ– ਸਰਕਾਰੀ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਮਾਰਚ ਮਹੀਨੇ ਗਾਹਕਾਂ ਲਈ ਵਰਕ ਫਰਾਮ ਹੋਮ ਪਲਾਨ ਪੇਸ਼ ਕੀਤਾ ਸੀ। ਇਸ ਪਲਾਨ ’ਚ ਲੋਕਾਂ ਨੂੰ ਬਿਨ੍ਹਾਂ ਕਿਸੇ ਵਾਧੂ ਚਾਰਜ ਦੇ ਮੁਫ਼ਤ ਇੰਟਰਨੈੱਟ ਦੀ ਸੁਵਿਧਾ ਮਿਲ ਰਹੀ ਹੈ। ਹੁਣ ਬੀ.ਐੱਸ.ਐੱਨ. ਐੱਲ. ਨੇ ਆਪਣੇ ਇਸ ਪਲਾਨ ਨੂੰ 8 ਦਸੰਬਰ 2020 ਤਕ ਲਈ ਵਧਾ ਦਿੱਤਾ ਹੈ। ਇਹ ਪਲਾਨ 499 ਰੁਪਏ ਦਾ ਹੈ। BSNL ਨੇ ਵਰਕ ਫਰਾਮ ਹੋਮ ਪਲਾਨ ਨੂੰ ਸਾਰੇ ਰਾਜਾਂ ਲਈ ਵਧਾਇਆ ਹੈ ਪਰ ਇਸ ਦਾ ਫਾਇਦਾ ਅੰਡਮਾਨ ਨਿਕੋਬਾਰ ਦੇ ਲੋਕਾਂ ਨੂੰ ਨਹੀਂ ਮਿਲੇਗਾ। ਸ਼ੁਰੂ ’ਚ ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ ਸਿਰਫ 3 ਮਹੀਨਿਆਂ ਲਈ ਲਾਗੂ ਕੀਤਾ ਗਿਆ ਸੀ ਪਰ ਗਾਹਕਾਂ ਦੀ ਮੰਗ ਨੂੰ ਵੇਖਦੇ ਹੋਏ ਇਸ ਨੂੰ ਵਧਾ ਦਿੱਤਾ ਗਿਆ ਹੈ। ਇਸ ਪਲਾਨ ’ਚ ਕੰਪਨੀ 10 Mbps ਦੀ ਡਾਊਨਲੋਡ ਸਪੀਡ ਨਾਲ ਰੋਜ਼ਾਨਾ 5 ਜੀ.ਬੀ. ਡਾਟਾ ਦਿੰਦੀ ਹੈ। ਇਕ ਦਿਨ ’ਚ ਇਹ ਪੂਰਾ ਡਾਟਾ ਇਸਤੇਮਾਲ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ ਘੱਟ ਕੇ 1 Mbps ਹੋ ਜਾਂਦੀ ਹੈ। 

ਇੰਸਟਾਲੇਸ਼ਨ ਚਾਰਜ ਵਧਾਇਆ
BSNL ਨੇ ਦੇਸ਼ ਦੇ ਸਾਰੇ ਹਿੱਸਿਆਂ ’ਚ ਲੈਂਡਲਾਈਨ ਅਤੇ ਬ੍ਰਾਡਬੈਂਡ ਇੰਸਟਾਲੇਸ਼ਨ ਚਾਰਜ ਵਧਾ ਦਿੱਤਾ ਹੈ। ਪਹਿਲਾਂ ਇਸ ਦੇ ਇੰਸਟਾਲੇਸ਼ਨ ’ਚ 250 ਰੁਪਏ ਲਗਦੇ ਸਨ ਜਿਸ ਨੂੰ ਵਧਾ ਕੇ ਹੁਣ 500 ਰੁਪਏ ਕਰ ਦਿੱਤਾ ਗਿਆ ਹੈ। ਜਿਹੜੇ ਗਾਹਕ ਭਾਰਤ ਫਾਈਬਰ ਵੌਇਸ, ਬ੍ਰਾਡਬੈਂਡ ਅਤੇ ਕੰਬੋ ਪਲਾਨ ਚੁਣਨਗੇ ਉਨ੍ਹਾਂ ਨੂੰ ਇੰਸਟਾਲੇਸ਼ਨ ਚਾਰਜ ਨਹੀਂ ਦੇਣਾ ਪਵੇਗਾ। ਜਿਹੜੇ ਗਾਹਕ ਮੌਜੂਦਾ ਪਲਾਨ ਦੀ ਬਜਾਏ ਭਾਰਤ ਫਾਈਬਰ ਬਰਾਡਬੈਂਡ ਚੁਣਨਗੇ ਉਨ੍ਹਾਂ ਨੂੰ ਇੰਸਟਾਲੇਸ਼ਨ ਲਈ 250 ਰੁਪਏ ਹੀ ਦੇਣੇ ਹੋਣਗੇ। 


Rakesh

Content Editor

Related News