BSNL ਯੂਜ਼ਰਸ ਨੂੰ ਝਟਕਾ, ਕੰਪਨੀ ਨੇ ਪ੍ਰੀਪੇਡ ਪਲਾਨ ਦੀ ਘਟਾਈ ਮਿਆਦ

01/14/2020 8:20:48 PM

ਗੈਜੇਟ ਡੈਸਕ—ਟੈਲੀਕਾਮ ਕੰਪਨੀਆਂ ਵਿਚਾਲੇ ਟੈਰਿਫ ਪਲਾਨ ਦੀਆਂ ਕੀਮਤਾਂ ਨੂੰ ਲੈ ਕੇ ਘਸਾਸਾਨ ਮਚਿਆ ਹੋਇਆ ਹੈ। ਅਜਿਹੇ 'ਚ ਜਿਥੇ ਕੰਪਨੀਆਂ ਨਵੇਂ ਪਲਾਨ ਲਾਂਚ ਕਰਨ ਤੋਂ ਇਲਾਵਾ ਪੁਰਾਣੇ ਪਲਾਨਸ ਦੀਆਂ ਕੀਮਤਾਂ ਨੂੰ ਘੱਟ ਕਰ ਰਹੀਆਂ ਹਨ ਉੱਥੇ ਬੀ.ਐੱਸ.ਐੱਨ.ਐੱਲ. ਨੇ ਆਪਣੇ ਪਲਾਨਸ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਪਰ ਯੂਜ਼ਰਸ ਨੂੰ ਇਕ ਵੱਡਾ ਝਟਕਾ ਜ਼ਰੂਰ ਦਿੱਤਾ ਹੈ। ਕੰਪਨੀ ਨੇ ਆਪਣੀ ਤਿੰਨ ਪ੍ਰੀਪੇਡ ਪਲਾਨਸ ਦੀ ਮਿਆਦ ਨੂੰ ਘਟਾ ਕੇ ਅੱਧਾ ਕਰ ਦਿੱਤਾ ਹੈ ਜੋ ਕਿ ਯੂਜ਼ਰਸ ਲਈ ਨਿਰਾਸ਼ਾਜਨਕ ਹੋ ਸਕਦਾ ਹੈ।

ਬੀ.ਐੱਸ.ਐੱਨ.ਐੱਲ. ਨੇ ਤਿੰਨ ਪ੍ਰੀਪੇਡ ਪਲਾਨਸ ਦੀ ਮਿਆਦ ਨੂੰ ਘੱਟ ਕੀਤਾ ਹੈ। ਇਸ 'ਚ 75 ਰੁਪਏ, 74 ਰੁਪਏ ਅਤੇ 153 ਰੁਪਏ ਵਾਲੇ ਪਲਾਨਸ ਸ਼ਾਮਲ ਹਨ। ਇਨ੍ਹਾਂ ਦੋਵਾਂ ਪਲਾਨਸ ਦੀ ਮਿਆਦ 180 ਦਿਨ ਸੀ ਜੋ ਕਿ ਹੁਣ ਘੱਟ ਕੇ 90 ਦਿਨ ਹੋ ਗਈ ਹੈ। ਭਾਵ ਹੁਣ ਯੂਜ਼ਰਸ ਇਨ੍ਹਾਂ ਪਲਾਨਸ ਦੀ ਵਰਤੋਂ 90 ਦਿਨਾਂ ਤਕ ਹੀ ਕਰ ਸਕਦੇ ਹਨ। ਉੱਥੇ 153 ਰੁਪਏ ਵਾਲੇ ਪਲਾਨ ਨੂੰ 180 ਦਿਨਾਂ ਦੀ ਮਿਆਦ ਨਾਲ ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ ਜੋ ਕਿ ਹੁਣ 90 ਦਿਨ ਦੀ ਮਿਆਦ ਨਾਲ ਉਪਲੱਬਧ ਹੋਵੇਗਾ। ਇਸ ਪਲਾਨ 'ਚ ਯੂਜਰਸ 1.5ਜੀ.ਬੀ. ਡਾਟਾ ਦਾ ਲਾਭ ਲੈ ਸਕਦੇ ਹਨ ਜਦ ਕਿ ਇਸ ਤੋਂ ਪਹਿਲਾਂ ਸਿਰਫ 1ਜੀ.ਬੀ. ਡਾਟਾ ਦੀ ਹੀ ਸੁਵਿਧਾ ਦਿੱਤੀ ਜਾ ਰਹੀ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀ.ਐੱਸ.ਐੱਨ.ਐੱਲ. ਆਪਣੇ ਕਈ ਪਲਾਨਸ ਦੀ ਮਿਆਦ ਨੂੰ ਘੱਟ ਕਰ ਚੁੱਕੀ ਹੈ। ਕੰਪਨੀ ਨੇ 186 ਰੁਪਏ ਅਤੇ 187 ਰੁਪਏ ਦੇ ਪਲਾਨ ਦੀ ਮਿਆਦ ਘਟਾ ਕੇ 24 ਦਿਨ ਕਰ ਦਿੱਤੀ ਹੈ ਜਦਕਿ ਪਹਿਲਾਂ ਇਸ ਦੀ ਮਿਆਦ 28 ਦਿਨ ਸੀ। ਇਸ ਪਲਾਨ 'ਚ ਯੂਜ਼ਰਸ ਨੂੰ 3ਜੀ.ਬੀ. ਡਾਟਾ, 250 ਮਿੰਟਸ ਵੁਆਇਸ ਕਾਲਸ ਅਤੇ 100 ਐੱਸ.ਐੱਮ.ਐੱਸ. ਫ੍ਰੀ 'ਚ ਦਿੱਤੇ ਜਾ ਰਹੇ ਹਨ।
ਉੱਥੇ ਕੰਪਨੀ ਨੇ 29 ਰੁਪਏ ਦੇ ਪਲਾਨ ਦੀ ਮਿਆਦ ਵੀ 5 ਦਿਨ ਘਟ ਕਰ ਦਿੱਤੀ ਹੈ। ਦੱਸ ਦੇਈਏ ਕਿ ਮਿਆਦ ਨੂੰ ਘੱਟ ਕਰਨ ਤੋਂ ਇਲਾਵਾ ਕੁਝ ਪਲਾਨਸ ਨੂੰ ਵੀ ਬੰਦ ਕਰ ਚੁੱਕੀ ਹੈ। ਪਿਛਲੇ ਦਿਨੀਂ ਬੀ.ਐੱਸ.ਐੱਨ.ਐੱਲ. ਨੇ 7 ਰੁਪਏ, 9ਰੁਪਏ ਅਤੇ 192 ਰੁਪਏ ਵਾਲੇ ਤਿੰਨ ਸਪੈਸ਼ਲ ਟੈਰਿਫ ਵਾਊਚਰ ਨੂੰ ਬੰਦ ਕਰ ਦਿੱਤਾ ਹੈ।


Karan Kumar

Content Editor

Related News