ਸਿਰਫ 1 ਰੁਪਏ ''ਚ 1GB ਡਾਟਾ! ਆ ਗਿਆ BSNL ਦਾ ਸਭ ਤੋਂ ਸਸਤਾ ਰੀਚਾਰਜ ਪਲਾਨ
Thursday, Apr 03, 2025 - 05:58 PM (IST)

ਗੈਜੇਟ ਡੈਸਕ- ਭਾਰਤ ਸੰਚਾਰ ਨਿਗਮ ਲਿਮਟਿਡ (BSNL) ਆਪਣੇ ਗਾਹਕਾਂ ਲਈ ਇਕ ਨਵਾਂ ਅਤੇ ਕਿਫਾਇਤੀ ਪ੍ਰੀਪੇਡ ਡਾਟਾ ਪਲਾਨ ਲਿਆਈ ਹੈ, ਜੋ ਖਾਸਤੌਰ 'ਤੇ ਉਨ੍ਹਾਂ ਗਾਹਕਾਂ ਲਈ ਫਾਇਦੇਮੰਦ ਹੋਵੇਗਾ ਜੋ IPL 2025 ਦੇ ਮੈਚਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਟਰੀਮ ਕਰਨਾ ਚਾਹੁੰਦੇ ਹਨ। ਇਹ ਪਲਾਨ ਖਾਸਤੌਰ 'ਤੇ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਜ਼ਿਆਦਾ ਡਾਟਾ ਦੀ ਲੋੜ ਹੁੰਦੀ ਹੈ ਅਤੇ ਇਸਨੂੰ ਬਹੁਤ ਹੀ ਕਿਫਾਇਤੀ ਕੀਮਤ 'ਤੇ ਪੇਸ਼ ਕੀਤਾ ਗਿਆ ਹੈ।
251 ਰੁਪਏ ਦਾ ਪਲਾਨ
BSNL ਦੇ 251 ਰੁਪਏ ਦੇ ਡਾਟਾ ਪਲਾਨ 'ਚ ਗਾਹਕਾਂ ਨੂੰ ਕੁੱਲ 251 ਜੀ.ਬੀ. ਡਾਟਾ ਮਿਲਦਾ ਹੈ, ਜੋ ਉਨ੍ਹਾਂ ਨੂੰ ਆਪਣੀ ਲੋੜ ਦੇ ਹਿਸਾਬ ਨਾਲ ਇੰਟਰਨੈੱਟ ਦੀ ਵਰਤੋਂ ਕਰਨ ਦੀ ਸਹੂਲਤ ਦਿੰਦਾ ਹੈ। ਇਸ ਪਲਾਨ ਨੂੰ ਐਕਟੀਵੇਟ ਕਰਨ ਲਈ ਗਾਹਕਾਂ ਨੂੰ ਇਕ ਬੇਸਿਕ ਪ੍ਰੀਪੇਡ ਪਲਾਨ ਦੀ ਲੋੜ ਹੋਵੇਗੀ। ਇਹ ਪਲਾਨ 60 ਦਿਨਾਂ ਤਕ ਯੋਗ ਰਹਿੰਦਾ ਹੈ, ਜੋ ਬਾਕੀ ਟੈਲੀਕਾਮ ਕੰਪਨੀਆਂ ਦੇ ਮੁਕਾਬਲੇ ਇਸਨੂੰ ਜ਼ਿਆਦਾ ਫਾਇਦੇਮੰਦ ਬਣਾਉਂਦਾ ਹੈ।
ਦੱਸ ਦੇਈਏ BSNL ਦੇ 251 ਰੁਪਏ ਦੇ ਪਲਾਨ 'ਚ ਸਿਰਫ ਡਾਟਾ ਦਾ ਫਾਇਦਾ ਮਿਲਦਾ ਹੈ। ਇਸ ਵਿਚ ਅਨਲਿਮਟਿਡ ਕਾਲਿੰਗ ਜਾਂ SMS ਦੀ ਸਹੂਲਤ ਨਹੀਂ ਮਿਲਦੀ। ਜੇਕਰ ਗਾਹਕਾਂ ਨੂੰ ਕਾਲਿੰਗ ਜਾਂ ਮੈਸੇਜਿੰਗ ਦੀ ਲੋੜ ਹੈ ਤਾਂ ਉਨ੍ਹਾਂ ਨੂੰ ਇਸ ਲਈ ਵਾਧੂ ਰੀਚਾਰਜ ਕਰਾਉਣਾ ਪਵੇਗਾ।
ਇਸ ਪਲਾਨ ਨੂੰ ਐਕਟੀਵੇਟ ਕਰਨ ਲਈ ਗਾਹਕ BSNL ਦੀ ਅਧਿਕਾਰਤ ਵੈੱਬਸਾਈਟ ਜਾਂ BSNL Self Care App ਦੀ ਵਰਤੋਂ ਕਰ ਸਕਦੇ ਹਨ।