BSNL ਦਾ ਧਮਾਕੇਦਾਰ ਪਲਾਨ, 96 ਰੁਪਏ ’ਚ 90 ਦਿਨਾਂ ਲਈ ਫ੍ਰੀ ਕਾਲਿੰਗ

01/03/2020 5:14:20 PM

ਗੈਜੇਟ ਡੈਸਕ– ਟੈਲੀਕਾਮ ਕੰਪਨੀਆਂ ਲਗਾਤਾਰ ਗਾਹਕਾਂ ਨੂੰ ਬਿਹਤਰ ਸੁਵਿਧਾ ਦੇਣ ਕੋਸ਼ਿਸ਼ ’ਚ ਲੱਗੀਆਂ ਰਹਿੰਦੀਆਂ ਹਨ। ਇਸ ਲਈ ਆਕਰਸ਼ਕ ਪਲਾਨ ਵੀ ਪੇਸ਼ ਕਰਦੀਆਂ ਰਹਿੰਦੀਆਂ ਹਨ। ਇਸੇ ਕੜੀ ’ਚ ਬੀ.ਐੱਸ.ਐੱਨ.ਐੱਲ. ਨੇ ਵੀ ਜਿਥੇ ਕੁਝ ਨਵੇਂ ਪਲਾਨ ਪੇਸ਼ ਕੀਤੇ ਹਨ ਉਥੇ ਹੀ ਆਪਣੇ 96 ਰੁਪਏ ਵਾਲੇ ਪੁਰਾਣੇ ਪਲਾਨ ਨੂੰ ਰੀਵਾਈਜ਼ ਵੀ ਕੀਤਾ ਹੈ। ਦਰਅਸਲ ਕੰਪਨੀ ਪੁਰਾਣੇ 96 ਰੁਪਏ ਵਾਲੇ Vasantham ਪਲਾਨ ਨੂੰ ਫਿਰ ਲੈ ਕੇ ਆਈ ਹੈ ਪਰ ਇਸ ਵਿਚ ਕੁਝ ਬਦਲਾਅ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਕੰਪਨੀ ਨੇ ਇਸ ਨੂੰ ਬੰਦ ਕਰ ਦਿੱਤਾ ਸੀ। 

ਮਿਲੇਗੀ 90 ਦਿਨਾਂ ਦੀ ਮਿਆਦ
ਜੇਕਰ ਤੁਸੀਂ ਪਹਿਲਾਂ ਵੀ ਵਸੰਤਮ ਪਲਾਨ ਦਾ ਇਸਤੇਮਾਲ ਕੀਤਾ ਹੈ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਡਾਟਾ ਨਹੀਂ ਮਿਲਦਾ। ਇਸ ਵਿਚ ਸਿਰਫ ਵਾਈਸ ਕਾਲਿੰਗ ਦੀ ਸੁਵਿਧਾ ਹੈ। ਇਸ ਪਲਾਨ ਦੀ ਮਿਆਦ ਪਹਿਲਾਂ 180 ਦਿਨਾਂ ਦੀ ਸੀ ਜੋ ਹੁਣ ਘਟਾ ਕੇ 90 ਦਿਨ ਕਰ ਦਿੱਤੀ ਗਈ ਹੈ। ਟੈਲੀਕਾਮਟਾਕ ਦੀ ਰਿਪੋਰਟ ਮੁਤਾਬਕ, ਇਸ ਪਲਾਨ ’ਚ ਗਾਹਕ 21 ਦਿਨਾਂ ਤਕ ਫ੍ਰੀ ਕਾਲਿੰਗ ਦੀ ਸੁਵਿਧਾ ਦਾ ਲਾਬ ਲੈ ਸਕਦੇ ਹਨ। ਗਾਹਕਾਂ ਨੂੰ ਰੋਜ਼ਾਨਾਂ 250 ਮਿੰਟ ਫ੍ਰੀ ਕਾਲਿੰਗ ਲਈ ਮਿਲਣਗੇ, ਜਿਨ੍ਹਾਂ ਦਾ ਇਸਤੇਮਾਲ ਉਹ ਕਿਸੇ ਵੀ ਨੈੱਟਵਰਕ ’ਤੇ ਕਾਲਿੰਗ ਲਈ ਕਰ ਸਕਦੇ ਹਨ। ਇਸ ਤੋਂ ਇਲਾਵਾ ਡੇਲੀ 100 ਮੈਸੇਜ ਦੀ ਵੀ ਸੁਵਿਧਾ ਮਿਲੇਗੀ। 


Related News