BSNL ਦੀ ਖਾਸ ਸਰਵਿਸ ਲਾਂਚ, Paytm ਐਪ ਨਾਲ ਕੁਨੈਕਟ ਹੋਵੇਗਾ ਵਾਈ-ਫਾਈ

10/04/2019 12:33:52 PM

ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਨੇ ਪੇ.ਟੀ.ਐੱਮ. ਦੇ ਨਾਲ ਮਿਲ ਕੇ ਇਕ ਨਵੀਂ ਸਰਵਿਸ ਲਾਂਚ ਕੀਤੀ ਹੈ। ਇਸ ਨਵੀਂ ਸਰਵਿਸ ਨੂੰ Smart WiFi Onboarding ਦੇ ਨਾਂ ਨਾਲ ਲਾਂਚ ਕੀਤਾ ਗਿਆ ਹੈ। ਇਸ ਸਰਵਿਸ ਦੇ ਆਉਣ ਤੋਂ ਬਾਅਦ ਹੁਣ ਬੀ.ਐੱਸ.ਐੱਨ.ਐੱਲ. ਗਾਹਕ ਬੀ.ਐੱਸ.ਐੱਨ.ਐੱਲ. ਵਾਈ-ਫਾਈ ਹਾਟਸਪਾਟ ਨੂੰ ਪੇ.ਟੀ.ਐੱਮ. ਐਪ ਰਾਹੀਂ ਕੁਨੈਕਟ ਕਰ ਸਕਣਗੇ। ਬੀ.ਐੱਸ.ਐੱਨ.ਐੱਲ. ਕੋਲ ਇਸ ਸਮੇਂ ਸਭ ਤੋਂ ਵੱਡਾ ਹਾਟਸਪਾਟ ਵਾਈ-ਫਾਈ ਨੈੱਟਵਰਕ ਹੈ। ਕੰਪਨੀ ਦੀ ਕੋਸ਼ਿਸ਼ ਹੈ ਕਿ ਉਹ ਪੇ.ਟੀ.ਐੱਮ. ਐਪ ਰਾਹੀਂ ਆਪਣੇ 30 ਹਜ਼ਾਰ ਵਾਈ-ਫਾਈ ਹਾਟਸਪਾਟ ਨਾਲ ਸਬਸਕ੍ਰਾਈਬਰ ਨੂੰ ਆਸਾਨ ਇੰਟਰਨੈੱਟ ਐਕਸੈਸ ਮੁਹੱਈਆ ਕਰਵਾਏ। 

BSNL ਸਿਮ ਕਾਰਡ ਹੋਲਡਰ ਕਰ ਸਕਣਗੇ ਇਸਤੇਮਾਲ
ਬੀ.ਐੱਸ.ਐੱਨ.ਐੱਲ. ਨੇ ਵੀਰਵਾਰ ਨੂੰ ਪੇ.ਟੀ.ਐੱਮ. ਨਾਲ ਮਿਲ ਕੇ ਵਾਈ-ਫਾਈ ਆਨਬੋਰਡ ਸਰਵਿਸ ਦਾ ਐਲਾਨ ਕੀਤਾ। ਇਸ ਸਰਵਿਸ ਦੀ ਮਦਦ ਨਾਲ ਬੀ.ਐੱਸ.ਐੱਨ.ਐੱਲ. ਸਿਮ ਕਾਰਡ ਇਸਤੇਮਾਲ ਕਰਨ ਵਾਲੇ ਯੂਜ਼ਰ ਪੇ.ਟੀ.ਐੱਮ. ਐਪ ਰਾਹੀਂ ਬੀ.ਐੱਸ.ਐੱਨ.ਐੱਲ. ਵਾਈ-ਫਾਈ ਨੂੰ ਐਕਸੈਸ ਕਰ ਸਕਣਗੇ। ਸਰਵਿਸ ਲਾਂਚ ਮੌਕੇ ਕੰਪਨੀ ਨੇ ਕਿਹਾ ਕਿ ਪੇ.ਟੀ.ਐੱਮ. ਐਪ ਯੂਜ਼ਰਜ਼ ਨੂੰ ਆਸਾਨ ਇੰਟਰਫੇਸ ਦੇ ਨਾਲ ਸੇਵਾ ਦਿੰਦਾ ਹੈ ਅਤੇ ਇਸ ਦੀ ਕਸਟਮਰ ਸਰਵਿਸ ਟੀਮ ਵੀ ਕਾਫੀ ਡੈਡੀਕੇਟਿਡ ਹੈ। ਹੁਣ ਇਸ ਸਰਵਿਸ ਕੈਟਾਗਿਰੀ ਨਾਲ ਪੇ.ਟੀ.ਐੱਮ. ਐਪ ਯੂਜ਼ਰਜ਼ ਨੂੰ ਯੂਨੀਕ ਅਤੇ ਸਮੂਦ ਐਕਸਪੀਰੀਅੰਸ ਦੇਣ ਦੇ ਨਾਲ ਹੀ ਪਬਲਿਕ ਵਾਈ-ਫਾਈ ਹਾਟਸਪਾਟਸ ਦਾ ਐਕਸੈਸ ਦੇਵੇਗਾ। 

 

ਸਕਿਓਰਿਟੀ ਦਾ ਰੱਖਿਆ ਗਿਆ ਹੈ ਧਿਆਨ
ਲਾਂਚ ਈਵੈਂਟ ’ਚ ਬੀ.ਐੱਸ.ਐੱਨ.ਐੱਲ. ਦੇ ਸੀ.ਐੱਮ.ਡੀ. ਪੀ.ਕੇ. ਪੁਰਵਾਰ ਨੇ ਕਿਹਾ ਕਿ ਇੰਟਰਨੈੱਟ ਯੂਜ਼ਰਜ਼ ਪਬਲਿਕ ਵਾਈ-ਫਾਈ ਨਾਲ ਕੁਨੈਕਟ ਹੋਣ ’ਚ ਹਿਚਕਿਚਾਉਂਦੇ ਹਨ ਕਿਉਂਕਿ ਇਹ ਪਾਰੰਪਰਿਕ ਤਰੀਕੇ ਨਾਲ ਕੰਮ ਕਰਦਾ ਹੈ ਅਤੇ ਛੋਟੇ ਵਾਈ-ਫਾਈ ਟ੍ਰਾਂਜੈਕਸ਼ਨ ਲਈ ਇਸ ’ਤੇ ਬੈਂਕ ਡੀਟੇਲ ਸ਼ੇਅਰ ਕਰਨਾ ਸੇਫ ਨਹੀਂ ਮੰਨਿਆ ਜਾਂਦਾ। ਇਸ ਸਮੱਸਿਆ ਨੂੰ ਠੀਕ ਕਰਨ ਤੋਂ ਬਾਅਦ ਪੇ.ਟੀ.ਐੱਮ. ਵਾਈ-ਫਾਈ ਕੁਨੈਕਟ ਸਰਵਿਸ ਨੂੰ ਬੀ.ਐੱਸ.ਐੱਨ.ਐੱਲ. ਦੇ ਨਾਲ ਸਾਂਝੇਦਾਰੀ ’ਚ ਸ਼ੁਰੂ ਕੀਤਾ ਗਿਆ ਹੈ ਜਿਥੇ ਯੂਜ਼ਰ ਬੀ.ਐੱਸ.ਐੱਨ.ਐੱਲ. ਵਾਈ-ਫਾਈ ਨੈੱਟਵਰਕ ਲੋਕੇਸ਼ਨ ਇਨੇਬਲ ਕਰਕੇ ਕੁਝ ਕਲਿੱਕ ਰਾਹੀਂ ਐਕਸੈਸ ਕਰ ਸਕਣਗੇ।

 

ਵਾਈ-ਫਾਈ ਜ਼ੋਨ ’ਚ ਪਹੁੰਚਦੇ ਹੀ ਮਿਲੇਗਾ ਨੋਟੀਫਿਕੇਸ਼ਨ
ਰਿਚਰਾਜ ਅਤੇ ਬਿੱਲ ਪੇਮੈਂਟ ਲਈ ਪੇ.ਟੀ.ਐੱਮ. ਐਪ ਹੁਣ ਵਾਈ-ਫਾਈ ਹਾਟਸਪਾਟ ਜਾਂ ਵਾਈ-ਫਾਈ ਪੈਕਸ ਲਈ ਵੀ ਪੇਮੈਂਟ ਦਾ ਆਸਾਨ ਤਰੀਕੇ ਉਪਲੱਬਧ ਕਰਵਾਏਗਾ। ਇਸ ਸਰਵਿਸ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਜਦੋਂ ਵੀ ਪੇ.ਟੀ.ਐੱਮ. ਯੂਜ਼ਰ ਕਿਸੇ ਵਾਈ-ਫਾਈ ਜ਼ੋਨ ’ਚ ਪਹੁੰਚਣਗੇ ਤਾਂ ਐਪ ਉਨ੍ਹਾਂ ਤੋਂ ਨੋਟੀਫਿਕੇਸ਼ਨ ਰਾਹੀਂ ਪੁੱਛੇਗਾ ਕਿ ਕੀ ਉਹ ਵਾਈ-ਫਾਈ ਨਾਲ ਕੁਨੈਕਟ ਹੋਣਾ ਚਾਹੁੰਦੇ ਹਨ? SSID ਐਂਟਰ ਕਰਨ ਤੋਂ ਬਾਅਦ ਯੂਜ਼ਰ ਦਾ ਆਥੈਂਟਿਕੇਸ਼ਨ ਪੂਰਾ ਹੋਵੇਗਾ ਅਤੇ ਉਹ ਆਪਣੀ ਲੋੜ ਦੇ ਹਿਸਾਬ ਨਾਲ ਵਾਈ-ਫਾਈ ਪੈਕ ਨੂੰ ਚੁਣ ਸਕਣਗੇ। ਇਸ ਲਈ ਪੇਮੈਂਟ ਪੇ.ਟੀ.ਐੱਮ. ਐਪ ਰਾਹੀਂ ਹੀ ਕੀਤੀ ਜਾਵੇਗੀ। ਇੰਨਾ ਹੀ ਨਹੀਂ, ਇਹ ਫੀਚਰ ਡੈਸ਼ਬੋਰਡ ’ਚ ਡਾਟਾ ਕੰਜੰਪਸ਼ਨ ਅਤੇ ਵੈਲੀਡਿਟੀ ਦੀ ਵੀ ਜਾਣਕਾਰੀ ਦੇਵੇਗਾ। 


Related News