BSNL ਅਤੇ MTNL ਦਾ ਮਰਜ ਜ਼ਰੂਰੀ ਭਾਰੀ ਘਾਟੇ ''ਚ ਉਭਰਨ ਦੇ ਲਈ : MTNL

Monday, Apr 17, 2017 - 12:58 PM (IST)

BSNL ਅਤੇ MTNL ਦਾ ਮਰਜ ਜ਼ਰੂਰੀ  ਭਾਰੀ ਘਾਟੇ ''ਚ ਉਭਰਨ ਦੇ ਲਈ : MTNL

ਜਲੰਧਰ-ਸਰਵਜਨਿਕ ਏਰੀਏ (ਖੇਤਰ) ਦੀ ਦੂਰਸੰਚਾਰ ਕੰਪਨੀਆਂ MTNL ਅਤੇ BSNL ਦਾ ਮਰਜ ਆਪਰੇਟਿੰਗ ''ਚ ਤਾਲਮੇਲ ਦੇ ਲਈ ਜਰੂਰੀ ਹੈ। ਮਹਾਂਨਗਰ  ਟੈਲੀਫੋਨ ਨਿਗਮ ਲਿਮਟਿਡ  ਅਰਥਾਤ  MTNL ਦੇ ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ PK Purvar ਦੁਆਰਾ ਦੱਸਿਆ ਗਿਆ ਹੈ ਕਿ ਬੇਹੱਦ ਪ੍ਰਤੀਯੋਗੀ ਦੂਰਸੰਚਾਰ ਬਜ਼ਾਰ ''ਚ ਆਖਿਲ ਭਾਰਤੀ ਸਤਰ ''ਤੇ ਮਜਬੂਤ ਮੌਜੂਦਗੀ ਦੇ ਲਈ ਇਸ ਤਰ੍ਹਾਂ ਦਾ ਮਰਜ ਜ਼ਰੂਰੀ ਹੈ। ਇਹ ਬਿਆਨ ਉਸ ਸਮੇਂ ਆਇਆ ਜਦੋਂ  BSNL - MTNL  ਦੇ ਮਰਜ ਨੂੰ ਲੈ ਕੇ ਚਰਚਾ ਚੱਲ ਰਹੀਂ ਹੈ। ਇਕ ਸੰਸਦੀ ਸਮਿਤੀ ਨੇ ਹਾਲ ''ਚ ਕਿਹਾ ਹੈ ਕਿ ਦੂਰਸੰਚਾਰ ਵਿਭਾਗ ਦੁਆਰਾ ਇਸ ਮਰਜ ਪ੍ਰਸਤਾਵ ਨੂੰ ਜੂਨ ''ਚ ਕੇਦਰੀਂ ਮੰਤਰੀ ਮੰਡਲ ਦੇ ਅੱਗੇ ਰੱਖਣ ਦੀ ਯੋਜਨਾ ਹੈ।   PK Purvar ਦੇ ਮੁਤਾਬਿਕ ਉਦਯੋਗ ਦਾ ਏਕੀਕਰਣ ਹੋ ਰਿਹਾ ਹੈ। ਇਹ BSNL ਅਤੇ MTNL ਦਾ ਮੁੱਦਾ ਨਹੀਂ ਹੈ। ਦੋਨੋਂ ਦਾ ਮਰਜ ਚਾਹੁੰਦਾ ਹੈ।  MTNL ਦਿੱਲੀ ਅਤੇ ਮੁੰਬਈ ''ਚ ਟੈਲੀਕਾਮ ਸੇਵਾਵਾਂ ਮੁੱਹਈਆ ਕਰਵਾਉਣ ਵਾਲੀ ਸਰਕਾਰੀ ਕੰਪਨੀ ਹੈ। ਇਹ ਕੰਪਨੀ ਭਾਰੀ ਘਾਟੇ ''ਚ ਚੱਲ ਰਹੀਂ ਹੈ। 

ਸੰਸਦ ਸਮਿਤੀ ਨੇ ਦਿੱਤਾ ਸੀ ਸੁਝਾਅ:

ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਸੰਸਦ ਦੀ ਇਕ ਸਮਿਤੀ ਨੇ BSNL ਅਤੇ MTNL ਦੇ ਮਰਜ ਦਾ ਸੁਝਾਅ ਦਿੱਤਾ ਗਿਆ ਹੈ। ਸੰਸਦ ਦੀ ਇਕ ਸਥਾਈ ਸਮਿਤੀ ਦੇ ਮੁਤਾਬਿਕ ਇਨ੍ਹਾਂ ਕੰਪਨੀਆਂ ਦੀ ਲੰਬੇ ਸਮੇਂ ਦੀ ਸਫਲਤਾ ਦੇ ਲਈ ਇਕ ਚੰਗਾ ਪ੍ਰਸਤਾਵ ਹੋ ਸਕਦਾ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇਕਰ ਦੋਨੋਂ ਕੰਪਨੀਆਂ ਦਾ ਮਰਜ ਹੁੰਦਾ ਹੈ, MTNL ਖਤਮ ਹੋ ਕੇ ਸਿਰਫ BSNL ਰਹਿ ਜਾਵੇਗੀ।

ਕੀ ਹੈ ਰਿਪੋਰਟ ''ਚ?

ਸੰਸਦੀ ਸਮਿਤੀ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਦੋਨੋਂ ਕੰਪਨੀਆਂ ਦੇ ਮਰਜ ਦੇ ਲਈ ਇਕ ਐਕਸਪਰਟ ਕਮੇਟੀ ਗਠਿਤ ਕਰੇਗੀ, ਜਿਸ ''ਚ ਇਸ ਦੇ ਮਰਜ ਦੀ ਸੰਭਾਵਨਾ ਤਲਾਸ਼ੀ ਜਾ ਸਕਦੀ। ਰਿਪੋਰਟ ''ਚ ਇਹ ਕਿਹਾ ਗਿਆ ਹੈ ਕਿ ਜੇਕਰ ਇਹ ਕੰਪਨੀਆਂ ਇਕ ਦੂਜੇ ਦੇ ਨਾਲ ਮਰਜ ਕਰ ਲੈਦੀਆਂ ਹਨ ਤਾਂ ਇਹ ਦੋਨੋਂ ਕੰਪਨੀਆਂ ਬਜ਼ਾਰ ''ਚ ਮੌਜੂਦ ਵੱਡੀਆ ਕੰਪਨੀਆਂ ਦਾ ਮੁਕਾਬਲਾ ਕਰ ਸਕਣਗੀਆਂ। ਨਾਲ ਹੀ ਇਨ੍ਹਾਂ ਦੀਆਂ ਸਰਵਿਸਸ ''ਚ ਵੀ ਸੁਧਾਰ ਹੋ ਜਾਵੇਗਾ। ਇਸ ਦੇ ਇਲਾਵਾ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਜੇਕਰ ਇਹ ਮਰਜ ਨਾ ਵੀ ਕਰਨਾ ਚਾਹੁੰਣ ਤਾਂ ਟੈਕਨੋਲਾਜਿਕ ਐਂਡਵਾਸਮੈਂਟ ਅਤੇ ਨੈਟਵਰਕ ਇੰਮਪਰੂਵਮੈਂਟ ਕਰਨ ਦੇ ਨਾਲ ਇਨ੍ਹਾਂ ਕੰਪਨੀਆਂ ਨੂੰ ਵਨ-ਟਾਈਮ ਫੰਡ ਮੁੱਹਈਆ ਕਰਾਇਆ ਜਾਵੇਗਾ, ਜਿਸ ਨਾਲ ਇਨ੍ਹਾਂ ਦੀ ਸਰਵਿਸਸ ''ਚ ਸੁਧਾਰ ਆ ਸਕੇਗਾ। 


Related News